Sunday, August 9, 2026

ਗੁਰਿੰਦਰ ਬਾਜਵਾ ਵੱਲੋਂ ਆਮ ਆਦਮੀ ਪਾਰਟੀ ਦੇ ਆਗੂਆਂ ‘ਤੇ ਲਗਾਏ ਦੋਸ਼ ਬਿਲਕੁੱਲ ਝੂਠੇ- ਡਾ. ਨਿੱਜਰ

Dr. Inderbir Nijjar

ਅੰਮ੍ਰਿਤਸਰ, 5 ਸਤੰਬਰ (ਜਗਦੀਪ ਸਿੰਘ ਸੱਗੂ)- ਗੁਰਿੰਦਰ ਸਿੰਘ ਬਾਜਵਾ ਵੱਲੋਂ ਆਮ ਆਦਮੀ ਪਾਰਟੀ ਦੇ ਆਗੂਆਂ ਉਪਰ ਲਗਾਏ ਗਏ ਇਲਜ਼ਾਮ ਬਿਲਕੁੱਲ ਝੂਠੇ ਹਨ ਅਤੇ ਸੱਚਾਈ ਤੋਂ ਕੋਹੋਂ ਦੂਰ ਹਨ।ਆਮ ਆਦਮੀ ਪਾਰਟੀ ਦੇ ਵਲੰਟਿਅਰ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਦੀ ਇਸ ਮੁਹਿੰਮ ਵਿੱਚ ਅਰਵਿੰਦ ਕੇਜ਼ਰੀਵਾਲ ਦੀ ਸੋਚ ਉਪਰ ਪਹਿਰਾ ਦਿੰਦਿਆਂ ਹੋਇਆਂ ਭਾਰਤ ਨੂੰ ਭ੍ਰਿਸ਼ਟ ਸਿਆਸੀ ਆਗੂਆਂ ਤੋਂ ਮੁਕਤ ਕਰਵਾਉਣ ਲਈ ਬੀੜਾ ਚੁੱਕਿਆ ਸੀ, ਉਹ ਅੱਜ ਵੀ ਬਿਨ੍ਹਾਂ ਕਿਸੇ ਲਾਲਚ ਅਤੇ ਸਵਾਰਥ ਦੇ ਇਸ ਮਿੱਥੇ ਹੋਏ ਟੀਚੇ ਨੂੰ ਨੇਪਰੇ ਚਾੜਨ ਲਈ ਪ੍ਰਤੀਬੱਧ ਹਨ।ਇਹ ਵਿਚਾਰ ਡਾ. ਇੰਦਰਬੀਰ ਸਿੰਘ ਨਿੱਜ਼ਰ ਉਮੀਦਵਾਰ ਹਲਕਾ ਦੱਖਣੀ, ਜਸਵਿੰਦਰ ਸਿੰਘ ਜਹਾਂਗੀਰ ਉਮੀਦਵਾਰ ਹਲਕਾ ਅਟਾਰੀ, ਨੈਸ਼ਨਲ ਕੌਂਸਲ ਮੈਂਬਰ ਅਸ਼ੋਕ ਤਲਵਾੜ, ਹਰਭਜਨ ਸਿੰਘ ਲਾਭ ਜੋਇੰਚਾਰਜ਼ ਐਸ.ਸੀ.ਵਿੰਗ ਅਤੇ ਸਰਬਜੋਤ ਸਿੰਘ ਨੇ ਸਾਂਝੇ ਬਿਆਨ ਵਿੱਚ ਜਾਰੀ ਕੀਤੇ ਹਨ।ਉਹਨਾਂ ਕਿਹਾ ਕਿ ਬਾਜਵਾ ਵੱਲੋਂ ਦੱਸੇ ਗਏ ਤੱਥ ਗੁੰਮਰਾਹ ਕਰਨ ਵਾਲੇ ਹਨ ਅਤੇ ਪਾਰਟੀ ਦੇ ਸਾਰੇ ਹੀ ਸਰਕਲ ਅਤੇ ਬੂਥ ਇੰਚਾਰਜ਼ ਪਾਰਟੀ ਦੀ ਚੜ੍ਹਦੀ ਕਲਾਂ ਲਈ ਲਗਾਤਾਰ ਕੰਮ ਕਰ ਰਹੇ ਹਨ। ਬਾਜਵਾ ਅਤੇ ਉਸ ਦੇ ਕੁੱਝ ਸਾਥੀ ਜੋ ਕਿ ਰਵਾਇਤੀ ਪਾਰਟੀਆਂ ਵਿੱਚੋਂ ਟਿਕਟਾਂ ਲੈਣ ਦੀ ਆਸ ਨਾਲ ਆਪ ਵਿੱਚ ਆਏ ਸਨ, ਪਰ ਪਾਰਟੀ ਵੱਲੋਂ ਉਹਨਾਂ ਦਾ ਸੁਪਨਾ ਪੂਰਾ ਨਾ ਹੋਣ ਤੇ ਉਹ ਪਾਰਟੀ ਦੇ ਬਰਖਿਲਾਫ ਬੋਲਣ ਲਗ ਪਏ ਅਤੇ ਤਰ੍ਹਾਂ ਤਰ੍ਹਾਂ ਦਾ ਜ਼ਹਿਰ ਉਲਗਣ ਲਗ ਪਏ।ਜਿਸ ਵੇਲੇ ਇਹ ਪਾਰਟੀ ਵਿੱਚ ਸ਼ਾਮਿਲ ਹੋਏ ਸੀ ਤਾਂ ਉਸ ਸਮੇਂ ਪਾਰਟੀ ਚੰਗੀ ਸੀ ਪਰ ਹੁਣ ਟਿਕਟਾਂ ਨਾ ਮਿਲਣ ਕਰਕੇ ਪਾਰਟੀ ਖਰਾਬ ਹੋ ਗਈ ਹੈ।ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਟਿਕਟਾਂ ਪਾਰਦਾਰਸ਼ਕ ਤਰੀਕੇ ਨਾਲ ਚੰਗੀ ਛਵੀ ਵਾਲੇ ਉਮੀਦਵਾਰਾਂ ਨੂੰ ਹੀ ਦਿੱਤੀਆਂ ਗਈਆਂ ਹਨ ਅਤੇ ਪਾਰਟੀ ਦੇ ਵਲੰਟੀਅਰ ਉਹਨਾਂ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਰਹੇ ਹਨ।ਬਿਨ੍ਹਾਂ ਸ਼ੱਕ ਪੰਜਾਬ ਦੀ ਜਨਤਾ ਨੇ 2017 ਵਿੱਚ ਆਪ ਦੀ ਸਰਕਾਰ ਬਨਾਉਣ ਦਾ ਮਨ ਬਣਾ ਲਿਆ ਹੈ, ਜੋ ਕਿ ਬੀਤੇ ਕੱਲ ਕਾਲਾ ਅਫਗਾਨਾ ਅਤੇ ਭਗਤਾਂ ਵਾਲਾ ਵਿਖੇ ਹੋਈਆਂ ਦੋ ਰੈਲੀਆਂ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਸਪੱਸ਼ਟ ਹੋ ਗਿਆ ਹੈ।ਉਹਨ੍ਹਾਂ ਕਿਹਾ ਕਿ ਪਾਰਟੀ ਦੇ ਵਲੰਟੀਅਰਾਂ ਨੂੰ ਅਰਵਿੰਦ ਕੇਜ਼ਰੀਵਾਲ ਦੀ ਸੋਚ ਉਪਰ ਪੂਰਾ ਭਰੋਸਾ ਹੈ ਅਤੇ ਉਹ ਭ੍ਰਿਸ਼ਟਾਚਾਰ ਅਤੇ ਨਸ਼ਾ ਮੁੱਕਤ ਪੰਜਾਬ ਦਾ ਸੁਪਨਾ ਪੂਰਾ ਕਰਕੇ ਹੀ ਸਾਹ ਲੈਣਗੇ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply