ਬਟਾਲਾ, 5 ਸਤੰਬਰ (ਨਰਿੰਦਰ ਬਰਨਾਲ) – ਸ਼੍ਰੋਮਣੀ ਅਕਾਲੀ ਦਲ ਨੂੰ ਨਿੱਤ ਦਿਨ ਬਟਾਲਾ ਹਲਕੇ ‘ਚ ਲੋਕਾਂ ਵੱਲੋਂ ਭਰਵਾਂ ਸਾਥ ਮਿਲਦਾ ਜਾ ਰਿਹਾ ਹੈ ਅਤੇ ਵੱਡੀ ਗਿਣਤੀ ‘ਚ ਪਰਿਵਾਰਾਂ ਦੇ ਪਰਿਵਾਰ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਰਹੇ ਹਨ। ਇਸੇ ਸਿਲਸਲੇ ਤਹਿਤ ਉਮਰਪੁਰਾ ਦੀ ਨਵੀਂ ਅਬਾਦੀ ਦੇ 65 ਪਰਿਵਾਰਾਂ ਨੇ ਸ. ਲਖਬੀਰ ਸਿੰਘ ਲੋਧੀਨੰਗਲ ਦੀ ਰਹਿਨੁਮਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ। ਨਵੀਂ ਅਬਾਦੀ ਵਾਸੀ ਗੁਰਮੀਤ ਸਿੰਘ, ਪਵਨ ਪ੍ਰਭਾਕਰ, ਹਰਵਿੰਦਰ ਸਿੰਘ, ਕੁਲਦੀਪ ਸਿੰਘ, ਗੁਰਨਾਮ ਸਿੰਘ, ਹਰਵਿੰਦਰ ਮਿੰਟੂ, ਕੁਲਵਿੰਦਰ ਸਿੰਘ, ਸਰਵਿੰਦਰ ਸਿੰਘ, ਸੁੱਚਾ ਸਿੰਘ, ਯੋਰਾਵਰ ਸਿੰਘ, ਸਰਵਣ ਸਿੰਘ, ਗੁਰਦਾਸ ਸਿੰਘ, ਪਾਲ ਸਿੰਘ, ਦਮਨ ਬਾਜਵਾ, ਭਰਪੂਰ ਬਾਜਵਾ, ਕਾਲਾ ਉਮਰਪੁਰਾ, ਹਰਮਨ, ਅਮਰਿੰਦਰ ਸਿੰਘ, ਸੂਰਜ, ਰਿੰਕੂ, ਦੀਪਕ, ਹਰਪ੍ਰੀਤ ਸਿੰਘ, ਰਿੰਕੂ, ਅਜੇ ਸਿੰਘ, ਨਵਪ੍ਰੀਤ ਸਿੰਘ, ਗੁਰਬਾਜ ਸਿੰਘ, ਭੂਪਾ ਬਾਜਵਾ ਸਮੇਤ ਵੱਡੀ ਗਿਣਤੀ ‘ਚ ਪਰਿਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਕਰਦਿਆਂ ਸ. ਲੋਧੀਨੰਗਲ ਨੇ ਇਨ੍ਹਾਂ ਦਾ ਨਿੱਘਾ ਸਵਾਗਤ ਕੀਤਾ।ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਅਕਾਲੀ ਦਲ ‘ਚ ਸ਼ਾਮਲ ਹੋਏ ਇਨ੍ਹਾਂ ਪਰਿਵਾਰਾਂ ਨੂੰ ਪਾਰਟੀ ‘ਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਸ. ਲਖਬੀਰ ਸਿੰਘ ਲੋਧੀਨੰਗਲ ਨੇੇ ਨਵੀਂ ਅਬਾਦੀ ਦੀਆਂ ਸਮੱਸਿਆਂ ਨੂੰ ਹੱਲ ਕਰਨ ਦਾ ਭਰੋਸਾ ਦਿੰਦਿਆਂ ਐਲਾਨ ਕੀਤਾ ਕਿ ਅਗਲੇ 2 ਦਿਨਾਂ ‘ਚ ਉਮਰਪੁਰਾ ਤੋਂ ਨਵੀਂ ਅਬਾਦੀ ਤੱਕ ਸ੍ਰੀ ਹਰਗੋਬਿੰਦਪੁਰ ਰੋਡ ਉਪਰ ਪੱਥਰ ਪਾ ਕੇ ਟੋਇਆਂ ਨੂੰ ਪੂਰਿਆ ਜਾਵੇਗਾ ਅਤੇ ਸੜਕ ਦਾ ਲੈਵਲ ਕਰਕੇ ਬਹੁਤ ਛੇਤੀ ਪ੍ਰੀਮਿਕਸ ਪਾ ਕੇ ਨਵੀਂ ਸੜਕ ਬਣਾਈ ਜਾਵੇਗੀ।ਉਨ੍ਹਾਂ ਕਿਹਾ ਇਸ ਇਲਾਕੇ ਦੇ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਦਾ ਵੀ ਕੋਈ ਠੋਸ ਹੱਲ ਕੱਢਿਆ ਜਾਵੇਗਾ।ਉਨ੍ਹਾਂ ਨਾਲ ਹੀ ਇਹ ਐਲਾਨ ਵੀ ਕੀਤਾ ਕਿ ਸਿਵਲ ਹਸਪਤਾਲ ਵਿੱਚ 9 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵਾਂ ਬਿਜਲੀ ਘਰ ਬਣਾਇਆ ਜਾਵੇਗਾ ਜਿਸ ਨਾਲ ਉਮਰਪੁਰਾ ਇਲਾਕੇ ‘ਚ ਬਿਜਲੀ ਸਪਲਾਈ ਦੀ ਸਮੱਸਿਆ ਹੱਲ ਹੋ ਜਾਵੇਗੀ।ਇਸ ਮੌਕੇ ਸ. ਲੋਧੀਨੰਗਲ ਦੇ ਨਾਲ ਸੀਨੀਅਰ ਅਕਾਲੀ ਆਗੂ ਸ. ਬਲਬੀਰ ਸਿੰਘ ਬਿੱਟੂ, ਵਪਾਰ ਮੰਡਲ ਦੇ ਪ੍ਰਧਾਨ ਹਨੀ ਚੌਹਾਨ, ਵਾਰਡ ਨੰਬਰ 14 ਦੇ ਪ੍ਰਧਾਨ ਸੂਬੇਦਾਰ ਜਰਨੈਲ ਸਿੰਘ, ਸਰਬਇੰਦਰ ਸਿੰਘ ਸੇਖੋਂ, ਰਜਿੰਦਰ ਸ਼ਾਹ, ਰਣਧੀਰ ਸਿੰਘ, ਕੁਲਵੰਤ ਸਿੰਘ ਵੀ ਹਾਜ਼ਰ ਸਨ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media