Monday, February 23, 2026

ਪਠਾਨਕੋਟ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੀ ਵੋਟਰ ਸੂਚੀ ਦੀ ਸਰਸਰੀ ਸੁਧਾਈ 7 ਸਤੰਬਰ ਤੋਂ

AMit KUmar DC

ਪਠਾਨਕੋਟ, 5 ਸਤੰਬਰ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਪਠਾਨਕੋਟ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ 001-ਸੁਜਾਨਪੁਰ, 002-ਭੋਆ ਅਤੇ 003-ਪਠਾਨਕੋਟ ਦੀ ਵੋਟਰ ਸੂਚੀ ਦੀ ਸਰਸਰੀ ਸੁਧਾਈ ਦਾ ਕੰਮ ਮੁੱਖ ਚੋਣ ਅਫਸਰ ਚੰਡੀਗੜ੍ਹ ਦੇ ਨਿਰਦੇਸਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2017 ਦੇ ਆਧਾਰ ‘ਤੇ 7 ਸਤੰਬਰ 2016 ਤੋਂ ਸੁਰੂ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਨੇ ਇਕ ਪ੍ਰੈਸ ਬਿਆਨ ਰਾਹੀ ਦਿੰਦਿਆਂ ਦੱਸਿਆ ਕਿ ਵੋਟਰ ਸੂਚੀ ਦੀ ਮੁਢਲੀ ਪ੍ਰਕਾਸਨਾਂ 7 ਸਤੰਬਰ 2016 ਨੂੰ ਕੀਤੀ ਜਾਵੇਗੀ।ਮੁੱਢਲੀ ਪ੍ਰਕਾਸ਼ਿਤ ਫੋਟੋ ਵੋਟਰ ਸੂਚੀ ਉਪਰ ਦਾਅਵੇ ਅਤੇ ਇਤਰਾਜ 7 ਸਤੰਬਰ ਤੋਂ 7 ਅਕਤੂਬਰ 2016 ਤੱਕ ਲਏ ਜਾਣਗੇ।ਉਨ੍ਹਾ ਦੱਸਿਆ ਕਿ ਵੋਟਰ ਸੂਚੀ ਨੂੰ ਪੋਲਿੰਗ ਬੂੱਥਾਂ ਦੇ ਸਬੰਧਤ ਪੋਲਿੰਗ ਏਰੀਏ ਵਿਚਲੇ ਸੈਕਸ਼ਨਾਂ ਅਨੁਸਾਰ ਪੈਂਦੀਆਂ ਗ੍ਰਾਮ ਸਭਾਵਾਂ/ਲੋਕਲ ਬਾਡੀਜ/ਪੇਂਡੂ ਸੁਧਾਰ ਕਮੇਟੀਆਂ ਦੇ ਇਕੱਠ/ ਮੀਟਿੰਗਾਂ ਵਿੱਚ ਪੜਨਾਂ ਅਤੇ ਵੋਟਰ ਸੂਚੀ ਵਿਚਲੇ ਨਾਵਾਂ ਦੀ ਪੜਤਾਲ ਕਰਨ ਦਾ ਸਮਾਂ 10 ਸਤੰਬਰ 2016 ਅਤੇ 24 ਸਤੰਬਰ 2016 ਦੋ ਦਿਨ ਰੱਖਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਬੀ. ਐਲ.ਓਜ. ਵੱਲੋਂ ਰਾਜਨੀਤਿਕ ਪਾਰਟੀਆਂ ਦੇ ਬੂੱਥ ਲੈਵਲ ਏਜੰਟਾਂ ਨਾਲ ਮਿਲ ਕੇ ਆਮ ਜਨਤਾ ਪਾਸੋਂ ਦਾਅਵੇ/ਇਤਰਾਜ 11 ਸਤੰਬਰ 2016 ਅਤੇ 25 ਸਤੰਬਰ 2016 ਨੂੰ ਪ੍ਰਾਪਤ ਕਰਨ ਲਈ ਵਿਸ਼ੇਸ ਮੁਹਿਮ ਚਲਾਈ ਜਾਵੇਗੀ, ਪ੍ਰਾਪਤ ਹੋਏ ਦਾਅਵੇ /ਇਤਰਾਜਾਂ ਦੇ ਨਿਪਟਾਰੇ 4 ਨਵੰਬਰ 2016 ਤੱਕ ਕੀੇਤੇ ਜਾਣਗੇ।ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਦੇ ਡਾਟਾ ਬੇਸ ਨੂੰ ਅੱਪਡੇਟ ਕਰਨਾ, ਪ੍ਰਾਪਤ ਕਰਨ ਹੋਈਆਂ ਫੋਟੋਆਂ ਨੂੰ ਸਾਫਟਵੇਅਰ ਵਿੱਚ ਲਗਾਉਣਾ, ਕੰਟਰੋਲ ਟੇਬਲ ਅੱਪਡੇਟ ਕਰਨਾ ਅਨੁਪੂਰਕਾਂ ਦੀ ਤਿਆਰੀ ਅਤੇ ਛਪਾਈ 11 ਨਵੰਬਰ 2016 ਤੱਕ ਕੀਤੀ ਜਾਵੇਗੀ ਅਤੇ 2 ਜਨਵਰੀ 2017 ਨੂੰ ਫੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸਨਾ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਨੇ ਆਮ ਜਨਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਸੁਜਾਨਪੁਰ, ਭੋਆ ਅਤੇ ਪਠਾਨਕੋਟ ਅੰਦਰ 18 ਤੋਂ 20 ਸਾਲ ਦੀ ਉਮਰ ਦੇ ਨੋਜਵਾਨ ਅਤੇ ਅਜਿਹੇ ਵਿਅਕਤੀ ਜਿਨ੍ਹਾਂ ਦੀ ਅੱਜ ਤੱਕ ਵੋਟ ਨਹੀਂ ਬਣੀ, ਵਿਸ਼ੇਸ ਤੋਰ ਤੇ ਬਿਨਾਂ ਵੋਟਰ ਰਜਿਸਟ੍ਰੇਸ਼ਨ ਵਾਲੀਆਂ ਇਸਤਰੀਆਂ ਦੀ ਪਹਿਲ ਦੇ ਅਧਾਰ ਤੇ ਵੋਟਰ ਰਜਿਸਟ੍ਰੇਸ਼ਨ, ਮਰ ਚੁੱਕੇ, ਸ਼ਿਫਟਡ ਵੋਟਰਾਂ ਜਾ ਹੋਰ ਕਾਰਨਾਂ ਕਰਕੇ ਵੋਟਰ ਸੂਚੀ ਵਿਚੋਂ ਨਾਵਾਂ ਦੀ ਕਟੋਤੀ ਕਰਨ ਸਬੰਧੀ, ਫੋਟੋ ਵੋਟਰ ਸੂਚੀ ਵਿਚੋਂ ਨਾਵਾਂ ਦੀ ਕਟੋਤੀ ਕਰਨ ਸਬੰਧੀ ਅਤੇ ਵਿਧਾਨ ਸਭਾ ਚੋਣ ਹਲਕੇ ਵਿੱਚ ਵੋਟ ਦੀ ਅਦਲਾ-ਬਦਲੀ ਸਬੰਧੀ ਸ਼ਡਿਊਲ ਅਨੁਸਾਰ ਪੋਲਿੰਗ ਬੂਥਾਂ ਦੇ ਬੀ.ਐਲ.ਓਜ ਵੱਲੋਂ ਆਪਣੇ ਪੋਲਿੰਗ ਏਰੀਏ ਵਿਚਲੀ ਆਮ ਜਨਤਾ ਪਾਸੋ ਦਾਅਵੇ/ਇਤਰਾਜ/ਸੋਧ/ਹਲਕੇ ਵਿੱਚ ਪਤੇ ਦੀ ਅਦਲਾ-ਬਦਲੀ ਦੇ ਫਾਰਮ ਨੰਬਰ 6,7,8 ਅਤੇ 8ੳ ਪ੍ਰਾਪਤ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਦੀ ਸੁਧਾਈ ਦੇ ਇਹ ਫਾਰਮ ਬੀ.ਐਲ.ਓਜ. ਤੋਂ ਇਲਾਵਾ 3 ਵਿਧਾਨ ਸਭਾ ਚੋਣ ਹਲਕਿਆਂ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ/ਸਹਾਇਕ ਚੋਣਕਾਰ ਰਜਿਸਟ੍ਰੇਸਨ ਅਫਸਰਾਂ ਦੇ ਦਫਤਰਾਂ ਅਤੇ ਜਿਲ੍ਹਾ ਚੋਣ ਦਫਤਰ ਵਿੱਚ ਵੀ ਰੋਜਾਨਾਂ ਦਫਤਰੀ ਸਮੇਂ ਦੋਰਾਨ ਅਤੇ ਸਨੀਵਾਰ ਤੇ ਐਤਵਾਰ ਨੂੰ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ।
ਡਿਪਟੀ ਕਮਿਸਨਰ ਵੱਲੋਂ ਜਿਲ੍ਹੇ ਵਿਚਲੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ / ਸਕੱਤਰਾਂ, ਕਲੱਬਾਂ, ਵਾਰਡ ਸਾਸਾਇਟੀਜ, ਐਨ.ਜੀ.ਓਜ, ਸਮਾਜ ਸੇਵੀ ਸੰਸਥਾਵਾਂ, ਇਸਤਰੀਆਂ ਦੀ ਭਲਾਈ ਲਈ ਬਣੀਆਂ ਸੰਸਥਾਵਾਂ, ਸਰਪੰਚਾਂ, ਨੰਬਰਦਾਰਾਂ, ਨਗਰ ਕੌਂਸਲਰਾਂ ਅਤੇ ਹੋਰ ਮੋਹਤਬਰ ਵਿਅਕਤੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਯੋਗਤਾ ਮਿਤੀ 1 ਜਨਵਰੀ 2017 ਨੂੰ ਅਧਾਰ ਮੰਨਦੇ ਹੋਏ 18 ਤੋਂ 20 ਸਾਲ ਦੀ ਉਮਰ ਦੇ ਨੋੋਜਵਾਨਾਂ ਦੀ 100 ਪ੍ਰਤੀਸ਼ਤ ਵੋਟਰ ਰਜਿਸਟ੍ਰੇਸਨ ਕਰਨ ਅਤੇ ਵੋਟਰ ਸੂਚੀ ਨੂੰ ਪਾਰਦਰਸ਼ੀ ਢੰਗ ਨਾਲ ਤਿਆਰ ਕਰ ਲਈ ਚੋਣਕਾਰ ਰਜਿਸਟ੍ਰੇਸਨ ਅਫਸਰਾਂ ਅਤੇ ਪ੍ਰਸ਼ਾਸਨ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply