
ਅੰਮ੍ਰਿਤਸਰ, 6 ਸਤੰਬਰ (ਜਗਦੀਪ ਸਿੰਘ ਸ’ਗੂ)- ਭਾਰਤ ਸਰਕਾਰ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਚ ਹੋਏ ਰਾਸ਼ਟਰੀ ਅਧਿਆਪਕ ਦਿਵਸ ਸਮਾਰੋਹ ਦੌਰਾਨ ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ ਵਲੋਂ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਬੇਹਤਰੀਨ ਵਿ’ਦਿਅਕ ਸੇਵਾਵਾਂ ਨਿਭਾਉਣ ਬਦਲੇ ਚਾਂਦੀ ਦੇ ਤਮਗੇ, ਪ੍ਰਸੰਸਾੁਪ’ਤਰ ਤੇ ੫੦,੦੦੦ ਰੁਪਏ ਨਕਦ ਨਾਲ ਨਿਵਾਜਿਆ ਗਿਆ। ਇਸ ਮੌਕੇ ਰਾਸ਼ਟਰੀ ਅਧਿਆਪਕ ਪੁਰਸਕਾਰ ੨੦੧੫ ਦੇਣ ਵਾਲਿਆਂ ਵਿਚ ਸ੍ਰੀ ਪ੍ਰਕਾਸ਼ ਜਾਵਡੇਕਰ, ਮੰਤਰੀ ਮਾਨਵ ਸ੍ਰੋਤ ਵਿਕਾਸ ਮੰਤਰਾਲਯ, ਸ੍ਰੀ ਉਪੇਂਦਰ ਕੁਸ਼ਵਾਹਾ, ਰਾਜ ਮੰਤਰੀ, ਮਾਨਵ ਸ੍ਰੋਤ ਵਿਕਾਸ ਮੰਤਰਾਲਯ, ਸ੍ਰੀ ਮਹਿੰਦਰ ਨਾਥ ਪਾਂਡੇ ਮੰਤਰੀ, ਸਕੂਲ ਸਿ’ਖਿਆ ਅਤੇ ਸਾਖਰਤਾ ਵਿਭਾਗ ਅਤੇ ਡਾ. ਸੁਭਾਸ਼ ਚੰਦਰ ਖੁੰਟੀਆ, ਸੈਕਟਰੀ ਸਕੂਲ ਸਿ’ਖਿਆ ਅਤੇ ਸਾਖਰਤਾ ਵਿਭਾਗ ਸ਼ਾਮਿਲ ਸਨ।
ਪੰਜਾਬ ਦੇ ਕਾਲਜਾਂ ਤੇ ਸਕੂਲ ਵਿਚ ਲੰਮਾ ਸਮਾਂ ਕੰਪਿਊਟਰ ਲੈਕਚਰਾਰ ਵਜੋਂ ਸੇਵਾ ਨਿਭਾ ਚੁੱਕੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅੰਮ੍ਰਿਤਸਰ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਹਿੱਸਾ ਲੈਣ ਤੋਂ ਇਲਾਵਾ ਕਈ ਸੈਮੀਨਾਰਾਂ ਵਿਚ ਖੋਜੁਪੱਤਰ ਪ੍ਰਸਤੁੱਤ ਕੀਤੇ। ਉਨ੍ਹਾਂ ਦੀਆਂ ਕਈ ਪ੍ਰਕਾਸ਼ਨਾਵਾਂ ਅਖਬਾਰਾਂ ਤੇ ਰਸਾਲਿਆਂ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਉਨ੍ਹਾਂ ਸਕੂਲ ਵਿਚ ਅਧਿਆਪਕਾਂ ਦੀ ਮਦਦ ਨਾਲ ਵਿਰਸੇ ਨੂੰ ਦਰਸਾਉਂਦਾ ਵਿਰਾਸਤੀ ਕਮਰਾ, ਵਾਟਰ ਰੀਚਾਰਜ ਵੈੱਲ, ਕਬੱਡੀ, ਵਾਲੀਬਾਲ, ਨੈੱਟਬਾਲ ਤੇ ਬਾਸਕਿਟਬਾਲ ਗਰਾਊਂਡਾਂ, ਜਿਮ, ਆਰੀਆ ਭੱਟ ਗਣਿਤ ਪਾਰਕ, ਗਣਿਤ ਪ੍ਰਯੋਗਸ਼ਾਲਾ, ਐਜੂਸੈੱਟ ਲਾਇਬ੍ਰੇਰੀ, ਐਜੂਸੈੱਟ ਲੈਬ, ਸੋਸ਼ਲ ਸਟੱਡੀ ਲੈਬ, ਗਰੀਨ ਕਾਰਨਰ, ਇੰਗਲਿਸ਼ ਕਾਰਨਰ, ਕੰਧ ਮੈਗਜ਼ੀਨ ਪਹੁ ਫੁਟਾਲਾ, ਸਟੂਡੈਂਟ ਲੀਗਲ ਲਿਟਰੇਸੀ ਕਲੱਬ, ਈਕੋ ਕਲੱਬ ਤੇ ਵਾਤਾਵਰਨ ਸੰਭਾਲ ਸੁਸਾਇਟੀ ਅਤੇ ਕੈਰੀਅਰ ਗਾਈਡੈਂਸ ਸੈੱਲ ਸਥਾਪਿਤ ਕਰਕੇ ਸਕੂਲ ਦੀ ਨੁਹਾਰ ਨੁੂੰ ਨਵਾਂ ਰੂਪ ਦਿੱਤਾ। ਉਨ੍ਹਾਂ ਵਲੋਂ ਸਕੂਲ ਵਿਚ ਬਾਇਓ ਡਾਇਵਰਸਿਟੀ, ਅਨਰਜੀ ਕਨਸਰਵੇਸ਼ਨ, ਵਰਮੀ ਕੰਪੋਸਟਿੰਗ, ਬੇਟੀ ਬਚਾਓ ਬੇਟੀ ਪੜਾਓ ਅਤੇ ਸਵ’ਛ ਭਾਰਤ ਜਿਹੇ ਪ੍ਰੋਜੈਕਟ ਉਚੇਚੇ ਤੌਰ ‘ਤੇ ਕਰਵਾਏ ਗਏ। ਉਨ੍ਹਾਂ ਦੇ ਉਪਰਾਲਿਆਂ ਸਦਕਾ ਪੰਜਾਬ ਸਰਕਾਰ ਵਲੋਂ ਇਕ ਕਰੋੜ ਰੁਪਏ ਦੀ ਲਾਗਤ ਨਾਲ ਸਕੂਲ ਦੇ ਆਡੀਟੋਰੀਅਮ ਦੇ ਨਵੀਨੀਕਰਨ ਦਾ ਕਾਰਜ ਚਲ ਰਿਹਾ ਹੈ।
ਉਨ੍ਹਾਂ ਦੀ ਰਹਿਨੁਮਾਈ ਅਧੀਨ ਅਕਾਦਮਿਕ ਤੇ ਸਹਿਪਾਠੀ ਕਿਰਿਆਵਾਂ ਵਿੱਚ ਮੋਹਰੀ ਸਕੂਲ ਖੇਡਾਂ ਦੇ ਖੇਤਰ ਵਿੱਚ ਕਈ ਦਹਾਕਿਆਂ ਤੋਂ ਜ਼ਿਲ੍ਹੇ ਪੱਧਰ ‘ਤੇ ਚੈਂਪੀਅਨ ਹੈ। ਇਸ ਵਰ੍ਹੇ ਸਕੂਲ ਦੀ ਬਾਸਕਿਟਬਾਲ ਟੀਮ ਰਾਸ਼ਟਰੀ ਪੱਧਰੀ ਜੇਤੂ ਰਹੀ ਅਤੇ ਖਿਡਾਰਨ ਗਗਨਦੀਪ ਕੌਰ ਨੂੰ ਚੀਨ, ਸਾਇਪ੍ਰਸ, ਸ੍ਰੀ ਲੰਕਾ, ਜਾਰਡਨ ਅਤੇ ਜਾਪਾਨ ਵਿੱਚ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ। ਸਕੂਲ ਦੀ ਰਾਜ ਪੱਧਰ ‘ਤੇ ਜੇਤੂ ਅਤੇ ਰਾਸ਼ਟਰੀ ਪੱਧਰ ‘ਤੇ ਲੋਹਾ ਮਨਵਾ ਚੁੱਕੀ ਗਿੱਧਾ ਟੀਮ ਨੂੰ ਭਾਰਤ ਦੇ ਰਾਸ਼ਟਰਪਤੀ ਵਲੋਂ ਦਿੱਲੀ ਵਿੱਚ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸਿ’ਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਸਦਕਾ ਪ੍ਰਿੰ. ਮਨਦੀਪ ਕੌਰ ਨੂੰ ੨੦੧੪ ਵਿਚ ਸਿ’ਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਵਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ, ਸਿਹਤ ਮੰਤਰੀ ਮਦਨ ਮੋਹਨ ਮਿੱਤਲ, ਜੰਗਲਾਤ ਮੰਤਰੀ ਸ੍ਰੀ ਭਗਤ ਚੁੂਨੀ ਲਾਲ, ਮੁੱਖ ਸੰਸਦੀ ਸਕੱਤਰ ਇੰਦਰਜੀਤ ਸਿੰਘ ਬੁਲਾਰੀਆ ਤੋਂ ਇਲਾਵਾ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ, ਰੋਟਰੀ ਕਲੱਬ, ਸਰਹੱਦੁੲੁੇਪੰਜਾਬ ਸਪੋਰਟਸ ਕਲੱਬ ਅਤੇ ਭਾਰਤ ਸਰਕਾਰ ਮੰਤਰਾਲਾ ਸਾਇੰਸ ਅਤੇ ਟੈਕਨਾਲੋਜੀ ਵਲੋਂ ਵੀ ਸਨਮਾਨਿਆ ਗਿਆ ਹੈ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media