19 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 32 ਕਰੋੜ ਲੋਕਾਂ ਦੀ ਕੀਤੀ ਜਾਵੇਗੀ ਜਾਂਚ
ਨਵੀਂ ਦਿੱਲੀ, 6 ਸਤੰਬਰ (ਪੰਜਾਬ ਪੋਸਟ ਬਿਊਰੋ)- ਭਾਰਤ ਤੋਂ ਕੁਸ਼ਟ ਰੋਗ ਨੂੰ ਜੜ੍ਹੋ ਖਤਮ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੁਪਨੇ ਨੂੰ ਮੱਦੇ ਨਜ਼ਰ ਰੱਖਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜੇ ਪੀ ਨੱਡਾ ਨੇ ਰਾਸ਼ਟਰੀ ਕੁਸ਼ਟ ਨਿਵਾਰਨ ਪ੍ਰੋਗ੍ਰਾਮ ਦੀ ਸਮੀਖਿਆ ਕੀਤੀ। ਇਸ ਦੇ ਅਨੁਸਾਰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਕੁਸ਼ਟ ਰੋਗ ਨਿਦਾਨ ਮੁਹਿੰਮ ਸ਼ੁਰੂ ਕੀਤੀ ਹੈ ਇਹ ਅਭਿਆਨ 5 ਸਤੰਬਰ ਤੋਂ 19 ਰਾਜਾਂ /ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 149 ਜਿਲ੍ਹਿਆਂ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਅਭਿਆਨ 15 ਦਿਨ ਚੱਲੇਗਾ ਅਤੇ ਇਸ ਦੋਰਾਨ ਉਪਰੋਕਤ ਜਿਲ੍ਹਿਆਂ ਦੇ 1656 ਬਲਾਕ /ਸ਼ਹਿਰੀ ਖੇਤਰਾਂ ਦੇ ਕੁਲ 32 ਕਰੋੜ ਲੋਕਾਂ ਦੀ ਜਾਂਚ ਕੀਤੀ ਜਾਵੇਗੀ। ਇਸ ਕੰਮ ਵਿੱਚ 297604 ਟੀਮਾਂ ਨੂੰ ਲਗਾਇਆ ਗਿਆ ਹੈ,ਜਿਨ੍ਹਾਂ ਵਿਚ ਇੱਕ ਮਹਿਲਾ ਆਸ਼ਾ ਕਰਮੀ ਅਤੇ ਇੱਕ ਪੁਰਸ਼ ਸਵੈਸੈਵੀ ਸ਼ਾਮਿਲ ਹਨ।ਇਹ ਟੀਮਾਂ ਮਿੱਥੇ ਖੇਤਰਾਂ ਵਿੱਚ ਹਰੇਕ ਘਰ ਦਾ ਦੌਰਾ ਕਰਨਗੀਆਂ ਅਤੇ ਕੁਸ਼ਟ ਰੋਗ ਦੇ ਸੰਬੰਧ ਵਿਚ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਜਾਂਚ ਕਰਨਗੀਆਂ।ਇਸ ਅਭਿਆਨ ਹੇਠ ਜਿਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾ ਨੂੰ ਰੱਖਿਆ ਗਿਆ ਹੈ। ਉਨ੍ਹਾਂ ਵਿਚ ਆਂਧਰਾ ਪ੍ਰਦੇਸ਼, ਆਸਾਮ, ਬਿਹਾਰ, ਛੱਤੀਸਗੜ, ਗੁਜਰਾਤ, ਹਰਿਆਣਾ, ਝਾਰਖੰਡ, ਕਰਨਾਟਕ, ਨਾਗਾਲੈਂਡ, ਓਡੀਸ਼ਾ, ਤਮਿਲਨਾਡੂੂ, ਉੱਤਰ ਪ੍ਰਦੇਸ਼, ਉਤਰਾਖੰਡ, ਪੱਛਮ ਬੰਗਾਲ, ਚੰਡੀਗੜ, ਦਾਦਰਾ ਅਤੇ ਨਾਗਰ ਹਵੇਲੀ, ਦਿੱਲੀ ਅਤੇ ਲਕਸ਼ਦੀਪ ਸ਼ਾਮਿਲ ਹਨ।ਇਸ ਅਭਿਆਨ ਵਿਚ ਉਨ੍ਹਾਂ ਜਿਲਿਆਂ ਨੂੰ ਸਾਮਿਲ ਕੀਤਾ ਗਿਆ ਹੈ ਜਿਥੇ ਪਿਛਲੇ ਤਿੰਨ ਸਾਲਾਂ ਵਿੱਚ ਕੁਸ਼ਟ ਰੋਗ ਦਰ 10, 000 ਦੀ ਆਬਾਦੀ ਉਤੇ ਇੱਕ ਤੋਂ ਵੱਧ ਮਾਮਲੇ ਪਾਏ ਗਏ ਹਨ ।
Punjab Post Daily Online Newspaper & Print Media