ਨਵੀਂ ਦਿੱਲੀ, 6 ਸਤੰਬਰ (ਪੰਜਾਬ ਪੋਸਟ ਬਿਊਰੋ)- ਸੈਰ-ਸਪਾਟਾ ਅਤੇ ਸਭਿਆਚਾਰ ਬਾਰੇ ਰਾਜ ਮੰਤਰੀ (ਸਵਤੰਤਰ ਚਾਰਜ਼) ਡਾ. ਮਹੇਸ਼ ਸ਼ਰਮਾ ਨੇ ਕਿਹਾ ਕਿ ਅਤੁਲਯ ਭਾਰਤ ਸੈਰ-ਸਪਾਟਾ ਪੁੰਜੀਕਾਰੀ ਸ਼ਿਖਰ ਸੰਮੇਲਨ (ਆਈ.ਆਈ.ਟੀ.ਆਈ.ਐਸ.) 2016 ਦੁਨੀਆਂ ਭਰ ਦੇ ਪੁੰਜੀਕਾਰੀਆਂ ਦਾ ਧਿਆਨ ਇਸ ਖੇਤਰ ਨਾਲ ਸਬੰਧਤ ਭਾਰਤ ਵਿੱਚ ਉਪਲੱਬਧ ਸੰਭਾਵਨਾਵਾਂ ਅਤੇ ਮੌਜੂਦ ਮੁਢਲੇ ਢਾਂਚੇ ਵੱਲ ਖਿਚਣ ਦੇ ਮੰਤਵ ਨਾਲ ਇਕ ਪਲੇਟਫਾਰਮ ਵੱਜੋਂ ਕੰਮ ਕਰੇਗਾ।ਉਨ੍ਹਾਂ ਕਿਹਾ ਕਿ ਭਾਰਤ ਇੱਕ ਤੇਜੀ ਨਾਲ ਵਧ ਰਹੇ ਅਰਥਚਾਰਿਆਂ ਵਿਚੋਂ ਇੱਕ ਹੈ ਅਤੇ ਸੈਰ-ਸਪਾਟੇ ਦੇ ਖੇਤਰ ਵਿੱਚ ਭਾਰਤ ਦੇ ਅਮੀਰ ਵਿਰਸੇ ਅਤੇ ਸਭਿਆਚਾਰ ਨੂੰ ਦਰਸਾਉਾਂਦੀਆਂ ਈ ਅਹਿਮ ਥਾਵਾਂ ਉਪਲਬੱਧ ਹਨ।ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸੈਰ-ਸਪਾਟਾ ਦਾ ਖੇਤਰ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ, ਆਮਦਨੀ ਵਿੱਚ ਵਾਧਾ ਕਰਨ ਅਤੇ ਵਿਕਾਸ ਤੇ ਤਰੱਕੀ ਦੇ ਨਵੇਂ ਖੇਤਰ ਖੋਲਣ ਵਿੱਚ ਸਹਾਇਕ ਸਾਬਤ ਹੋ ਸਕਦਾ ਹੈ। ਆਈ.ਆਈ.ਟੀ.ਆਈ.ਐਸ. ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਸਿਆ ਕਿ ਇਸ ਸ਼ਿਖਰ ਸੰਮੇਲਨ ਦਾ ਮੰਤਵ ਸਾਰੇ ਦੇਸ਼ ਦੇ ਸੂਬਿਆਂ ਵਿੱਚਲੀਆਂ ਸੈਰ-ਸਪਾਟਾ ਨਾਲ ਸਬੰਧਤ ਥਾਵਾਂ ਦਾ ਪ੍ਰਦਰਸ਼ਨ ਕਰਨਾ ਹੈ। ਜਿਹੜੀਆਂ ਕੋਮਾਂਤਰੀ ਪੁੰਜੀਕਾਰੀਆਂ ਨੂੰ ਤੁਰੰਤ ਮਾਲੀਆਂ ਲਗਾਉਣ ਲਈ ਸਹਾਇਕ ਸਾਬਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਦੌਰਾਨ ਕੋਮਾਂਤਰੀ ਪੁੰਜੀਕਾਰੀਆਂ ਲਈ ਉਪਲੱਬਧ ਮੌਕਿਆਂ ਦੇ ਨਾਲ-ਨਾਲ ਬੀ.2.ਬੀ ਲਿੰਕ ਸਥਾਪਿਤ ਕਰਨਾ ਵੀ ਸ਼ਾਮਲ ਹੈ ਤਾਂ ਜੋ ਸਥਾਨਕ ਪੱਧਰ ਤੇ ਸੇਵਾਵਾਂ ਦੇ ਰਹੇ ਲੋਕਾਂ ਨੂੰ ਤਕਨੀਕੀ ਪੱਖੋਂ ਮਜਬੂਤ ਬਣਾ ਕੇ ਕੌਮਾਂਤਰੀ ਭਾਈਵਾਲੀ ਲਈ ਤਿਆਰ ਕੀਤਾ ਜਾ ਸਕੇ।
ਮੰਤਰੀ ਨੇ ਉਮੀਦ ਜਤਾਈ ਕਿ ਆਈ.ਆਈ.ਟੀ.ਆਈ.ਐਸ. ਸੈਰ-ਸਪਾਟਾ ਦੇ ਖੇਤਰ ਵਿੱਚ ਪੁੰਜੀਕਾਰੀ ਦੇ ਮੌਕਿਆਂ ਲਈ ਸ਼ੌਅ ਕੇਸ ਦਾ ਕੰਮ ਕਰੇਗਾ। ਇਸਦਾ ਮੁੱਖ ਮੰਤਵ ਭਾਰਤ ਦੇ ਸੈਰ-ਸਪਾਟੇ ਦੇ ਖੇਤਰ ਵੱਲ ਪੁੰਜੀਕਾਰੀਆਂ ਦਾ ਧਿਆਨ ਖਿੱਚਣਾ ਹੈ।ਇਸ ਸੰਮੇਲਨ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਤ ਸੂਬਿਆਂ ਦੇ ਅਜਿਹੇ ਪ੍ਰੋਜੈਕਟ ਪੁੰਜੀਕਾਰੀਆਂ ਸਾਹਮਣੇ ਰੱਖੇ ਜਾਣਗੇ, ਜਿਨ੍ਹਾਂ ਵਿੱਚ ਫੌਰੀ ਤੌਰ ਤੇ ਪੁੰਜੀ ਨਿਵੇਸ਼ ਕੀਤਾ ਜਾ ਸਕਦਾ ਹੈ। ਇਹ ਸ਼ਿਖਰ ਸੰਮੇਲਨ ਪੁੰਜੀਕਾਰੀਆਂ, ਨੀਤੀਆਂ ਬਣਾਉਣ ਵਾਲਿਆਂ, ਭਾਰਤੀ ਸਨਅਤ ਦੀਆਂ ਅਗਾਉਂ ਕੰਪਨੀਆਂ ਅਤੇ ਹੋਰਾਂ ਲਈ ਆਪਸੀ ਗੱਲਬਾਤ ਦਾ ਇੱਕ ਕੌਮਾਂਤਰੀ ਪਲੇਟਫਾਰਮ ਸਾਬਤ ਹੋਵੇਗਾ।
ਅਤੁਲਯ ਭਾਰਤ ਸੈਰ-ਸਪਾਟਾ ਪੁੰਜੀਕਾਰੀ ਸ਼ਿਖਰ ਸੰਮੇਲਨ (ਆਈ.ਆਈ.ਟੀ.ਆਈ.ਐਸ.) ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਤਰਾਂ ਹਨ :-
1. ਭਾਰਤ ਦੇ 27 ਤੋਂ ਵੱਧ ਸੂਬਿਆਂ ਦੀ ਭਾਈਵਾਲੀ ਹੋਵੇਗੀ।
2. ਦੇਸ਼ ਭਰ ਦੇ ਵੱਖੋਂ-ਵੱਖਰੇ ਖੇਤਰਾਂ ਨਾਲ ਸਬੰਧਤ ਸੈਰ-ਸਪਾਟਾ ਬਾਰੇ ਤਕਰੀਬਨ 600 ਪੁੰਜੀਕਾਰੀ ਯੋਗ ਪ੍ਰੌਜੈਕਟ ਦਰਸਾਏ ਜਾਣਗੇ।
3. 70 ਕੰਪਨੀਆਂ ਦੇ 140 ਤੋਂ ਵੱਧ ਪੁੰਜੀਕਾਰ ਹਿੱਸਾ ਲੈਣਗੇ।
4. 2 ਦਿਨਾਂ ਦੌਰਾਨ 21 ਅਜਿਹੇ ਸੈਮੀਨਾਰ ਹੋਣਗੇ। ਜਿਨ੍ਹਾਂ ਵਿੱਚ ਸਨਅਤ ਖੇਤਰ ਦੇ ਮੋਢੀ ਆਗੂ,ਸੂਬਿਆਂ ਵੱਲੋਂ ਲਿਆਂਦੇ ਗਏ ਪ੍ਰਸਤਾਵ ਅਤੇ ਹੋਰ ਅਹਿਮ ਸੈਸ਼ਨ ਕਰਵਾਏ ਜਾਣਗੇ।
5. ਪਹਿਲਾਂ ਤੋਂ ਨਿਰਧਾਰਿਤ ਬੀ.2.ਬੀ. -ਬੀ.2.ਜੀ. ਮੀਟਿੰਗਾਂ ਹੋਣਗੀਆਂ।
6. ਇਸ ਸ਼ਿਖਰ ਸੰਮੇਲਨ ਨਾਲ ਸਬੰਧਤ ਰੋਡ ਸ਼ੋਅ ਅਮਰੀਕਾ, ਯੁ.ਏ.ਈ, ਥਾਈਲੈਂਡ, ਹਾਂਗਕਾਂਗ, ਸ਼ੰਘਾਈ, ਸਿੰਗਾਪੁਰ, ਗੁਜਰਾਤ, ਮੁੰਬਈ ਅਤੇ ਭੋਪਾਲ ਵਿੱਚ ਹੋ ਚੁੱਕੇ ਹਨ।
7. ਇਸ ਸਬੰਧੀ ਹਰ ਤਰਾਂ ਦੀ ਤਾਜਾ ਜਾਣਕਾਰੀ ਵੈਬਸਾਈਟ ਾਾਾ.ਨਿਚਰੲਦਬਿਲੲਨਿਦੳਿਟਸਿ.ਨਿਤੇ ਉਪਲੱਬਧ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media