ਨਵੀਂ ਦਿੱਲੀ, 6 ਸਤੰਬਰ (ਪੰਜਾਬ ਪੋਸਟ ਬਿਊਰੋ)- ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ, ਭਾਰਤ ਸਰਕਾਰ ਦੇ ਰਾਸ਼ਟਰੀ ਨਿਗਮ ਨੈਸ਼ਨਲ ਫਾਇਨੈਂਸ ਐਂਡ ਡਿਵੇਲਪਮੈਂਟ ਕਾਰਪੋਰੇਸ਼ਨ ਵੱਲੋਂ 7-8 ਸਤੰਬਰ 2016ਨੂੰ ਨਵੀਂ ਦਿੱਲੀ ਵਿਚ ਵਿੱਦਿਆਂਗਾਂ ਲਈ ਦੋ ਦਿਨਾਂ ਰੋਜ਼ਾ ਨੌਕਰੀ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਮੇਲੇ ਵਿਚ ਭਾਰਤ ਸਰਕਾਰ ਦੇ ਵੱਖ-ਵੱਖ ਸੰਗਠਨਾਂ ਜਿਵੇਂ ਵਿਕਲਾਂਗ ਕਿਤੱਾ ਵਸੇਬਾ ਕੇਂਦਰ ਨਵੀਂ ਦਿੱਲੀ ਵਾਰਡੀਕਾਨ ਰਾਸ਼ਟਰੀ ਲਘੂ ਉਦਯੋਗ ਨਿਗਮ ਲਿਮਟਿਡ ਵਿਕਲਾਂਗਜਨ ਹੁਨਰ ਵਿਕਾਸ ਪ੍ਰੀਸ਼ਦ ਦੀ ਹਿੱਸੇਦਾਰੀ ਵੀ ਰਹੇਗੀ।ਇਸ ਮੇਲੇ ਦਾ ਉਦਘਟਨ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਕੇਂਦਰੀ ਮੰਤਰੀ ਸ਼੍ਰੀ ਥਾਵਰ ਚੰਦ ਗਹਿਲੋਤ ,ਰਾਜ ਮੰਤਰੀ ਸ਼੍ਰੀ ਰਾਮਦਾਸ ਅਠਾਵਲੇ, ਸ਼੍ਰੀ ਕ੍ਰਿਸ਼ਨ ਪਾਲ ਗੁਰਜਰ ਅਤੇ ਸ਼੍ਰੀ ਵਿਜੈ ਸਾਂਪਲਾ ਵੀ ਮੌਜੂਦ ਹੋਣਗੇ।ਇਸ ਮੇਲੇ ਵਿਚ ਨਿੱਜੀ ਖੇਤਰ ਦੀਆਂ 30 ਕੰਪਨੀਆਂ ਨੂੰ ਬੁਲਾਇਆ ਗਿਆ ਹੈ।
ਚਾਹਵਾਨ ਦਿੱਵਿਆਂਗ ਆਪਣੀ ਫੋਟੋ ਪਛਾਣ ਪੱਤਰ, ਵਿਕਲਾਂਗਤਾ ਪ੍ਰਮਾਣ ਪੱਤਰ, ਯੋਗਤਾ ਅਨੁਭਵ ਪ੍ਰਮਾਣ ਪੱਤਰਾਂ ਦੇ ਨਾਲ ਸਵੇਰੇ 9 ਵਜੇ ਵਿਕਲਾਂਗ ਕਿੱਤਾ ਕੇਂਦਰ, ਪਲਾਟ ਨੰਬਰ 9,10,11, ਕਡਕਡਡੂਮਾ, ਵਿਕਾਸ ਮਾਰਗ ਦਿੱਲੀ 110092 ਵਿਚ ਪਹੁੰਚ ਕੇ ਇਸ ਰੋਜ਼ਗਾਰ ਮੇਲੇ ਦਾ ਲਾਭ ਲੈ ਸਕਦੇ ਹਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media