
ਅੰਮ੍ਰਿਤਸਰ, 6 ਸਤੰਬਰ (ਗੁਰਪ੍ਰੀਤ ਸਿੰਘ)ੁ ਬੀਬੀ ਕੁਲਦੀਪ ਕੌਰ ਵਿਜੈਵਾੜਾ ਤੇ ਡਾ: ਦਿਲਸ਼ਾਹ ਸਿੰਘ ਆਨੰਦ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ। ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਣ ਉਪਰੰਤ ਉਨ੍ਹਾਂ ਡਾ: ਰੂਪ ਸਿੰਘ ਸਕ’ਤਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮੁਲਾਕਾਤ ਕੀਤੀ। ਬੀਬੀ ਕੁਲਦੀਪ ਕੌਰ ਚੇਅਰਪਰਸਨ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਵਿਜੈਵਾੜਾ ਨੇ ਗ’ਲਬਾਤ ਦੌਰਾਨ ਦੱਸਿਆ ਕਿ ਉਹ ਪਿਛਲੇ ਲਗਭਗ ੮ ਸਾਲਾਂ ਤੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਸਹਿਯੋਗ ਸਦਕਾ ਸ਼ਿਕਲੀਗਰ ਪ੍ਰੀਵਾਰਾਂ ਦੇ ਬੱਚਿਆਂ ਨੂੰ ਪ੍ਰਚਾਰੁਪ੍ਰਸਾਰ ਨਾਲ ਪ੍ਰੇਰ ਕੇ ਅੰਮ੍ਰਿਤ ਛਕਾ ਕੇ ਸਿੰਘ ਸਜਾ ਰਹੇ ਹਨ ਤੇ ਨਾਲ ਦੀ ਨਾਲ ਇਨ੍ਹਾਂ ਬੱਚਿਆਂ ਨੂੰ ਨਰਸਰੀ ਤੋਂ ਗਰੈਜੂਏਸ਼ਨ ਤੱਕ ਵੱਖੁਵੱਖ ਸਕੂਲਾਂ ਤੇ ਕਾਲਜਾਂ ਵਿੱਚ ਫਰੀ ਸਿੱਖਿਆ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਗੁਰਬਾਣੀ ਨਿੱਤਨੇਮ ਕੰਠ ਕਰਵਾਉਣ ਦੇ ਇਲਾਵਾ ਕੀਰਤਨ ਸਿਖਲਾਈ ਅਤੇ ਸਿੱਖ ਇਤਿਹਾਸ ਬਾਰੇ ਵੀ ਜਾਣਕਰੀ ਦਿੱਤੀ ਜਾਂਦੀ ਹੈ।
ਬੀਬੀ ਕੁਲਦੀਪ ਕੌਰ ਅਤੇ ਉਨ੍ਹਾਂ ਨਾਲ ਆਏ ਸz: ਦਿਲਸ਼ਾਹ ਸਿੰਘ ਆਨੰਦ ਦਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਾ: ਰੂਪ ਸਿੰਘ ਵ’ਲੋਂ ਸਵਾਗਤ ਕਰਦਿਆਂ ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਅਤੇ ਧਾਰਮਿਕ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨ ਕੀਤਾ ਗਿਆ। ਡਾ: ਰੂਪ ਸਿੰਘ ਨੇ ਜਥੇਦਾਰ ਅਵਤਾਰ ਸਿੰਘ ਵੱਲੋਂ ਹਵਾਲਾ ਦੇਂਦਿਆਂ ਦੱਸਿਆ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ ਸਮੇਂ ਇਸ ਸੰਸਥਾ ਨੂੰ ਸ਼ਿਕਲੀਗਰ ਬੱਚਿਆਂ ਦੀ ਪੜ੍ਹਾਈ ਅਤੇ ਪਰਵਰਿਸ਼ ਲਈ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਸਮੇਂ ਹੋਏ ਮਤੇ ਅਨੁੰਸਾਰ ਸ਼ੋ੍ਰਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਸਿੰਘ ਸਭਾ, ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਨਗਰ, ਗੁਰੂ ਨਾਨਕ ਰੋਡ, ਵਿਜੈਵਾੜਾ ਵਿਖੇ ਚੱਲ ਰਹੇ ਸਿਟੀਜ਼ਨ ਹਾਈ ਸਕੂਲ ਦੇ ਪ੍ਰਬੰਧਕਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਲ ੨੦੧੬ੁ੧੭ ਵਿੱਚ ਸਕੂਲ ਦੇ ੫੮ ਸ਼ਿਕਲੀਗਰ ਵਿਦਿਆਰਥੀਆਂ ਦੀ ਫੀਸ ੪,੭੫,੨੦੦/ੁ ਰੁਪਏ ਅਤੇ ਧਾਨੇਕੁਲਾ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਕਾਲਜ਼ ਦੇ ੩ ਸ਼ਿਕਲੀਗਰ ਵਿਦਿਆਰਥੀਆਂ ਦੀ ਫੀਸ ਦੀ ਕੀਤੀ ਮੰਗ ਅਨੁੰਸਾਰ ੬੭,੨੦੦/ੁਰੁਪਏ ਕੁੱਲ ੫,੪੨,੪੦੦/ੁ ਅ’ਖਰੀਂ ਪੰਜ ਲ’ਖ ਬਤਾਲੀ ਹਜ਼ਾਰ ਚਾਰ ਸੌ ਰੁਪਏ ਕੇਵਲ ਦਾ ਚੈਕ ਸਹਾਇਤਾ ਦੇ ਰੂਪ ਵਿੱਚ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੀਬੀ ਜੀ ਨੇ ਆਪਣਾ ਜੀਵਨ ਗਰੀਬ ਸ਼ਿਕਲੀਗਰਾਂ ਦੇ ਬੱਚਿਆਂ ਦੀ ਸੇਵਾ ਵਿੱਚ ਲਗਾ ਕੇ ਬਹੁਤ ਹੀ ਵਡਮੁੱਲੀਆਂ ਸੇਵਾਵਾਂ ਨਿਭਾਈਆਂ ਹਨ ਅਤੇ ਇਹ ਸੇਵਾਵਾਂ ਅਕਾਲ ਪੁਰਖ ਦੀ ਕਿਰਪਾ ਸਦਕਾ ਹੀ ਮਿਲਦੀਆਂ ਹਨ।
ਇਸ ਮੌਕੇ ਸz: ਸਤਬੀਰ ਸਿੰਘ ਸਾਬਕਾ ਸਕੱਤਰ ਧਰਮ ਪ੍ਰਚਾਰ ਕਮੇਟੀ, ਸz: ਸੰਤੋਖ ਸਿੰਘ ਵਧੀਕ ਸਕੱਤਰ ਅਤੇ ਸz: ਗੁਰਮੀਤ ਸਿੰਘ ਇੰਚਾਰਜ ਸਿ’ਖ ਮਿਸ਼ਨ ਛਤੀਸਗੜ੍ਹ ਹਾਜ਼ਰ ਸਨ।
Punjab Post Daily Online Newspaper & Print Media