Sunday, March 15, 2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਮਹਾਨ ਢਾਡੀ ਦਰਬਾਰ ਕਰਵਾਇਆ

PPN0608201619
ਅੰਮ੍ਰਿਤਸਰ, 6 ਸਤੰਬਰ (ਗੁਰਪ੍ਰੀਤ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੀਰੀ-ਪੀਰੀ ਸ਼ੋ੍ਰਮਣੀ ਢਾਡੀ ਸਭਾ ਵੱਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਹਿਯੋਗ ਨਾਲ ਦੋ ਰੋਜ਼ਾ ਮਹਾਨ ਢਾਡੀ ਦਰਬਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਰਵਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਅਰਦਾਸ ਭਾਈ ਕੁਲਜੀਤ ਸਿੰਘ ਨੇ ਕੀਤੀ।ਇਸ ਮੌਕੇ ਮੀਰੀ-ਪੀਰੀ ਸ਼ੋ੍ਰਮਣੀ ਢਾਡੀ ਸਭਾ ਦੇ ਪ੍ਰਧਾਨ ਤੇ ਸਾਬਕਾ ਮੈਂਬਰ ਸ਼ੋ੍ਰਮਣੀ ਕਮੇਟੀ ਗਿਆਨੀ ਗੁਰਮੇਜ ਸਿੰਘ ਸ਼ਹੂਰਾ ਨੇ ਸ. ਦਿਲਜੀਤ ਸਿੰਘ ਬੇਦੀ ਤੇ ਸ. ਬਿਜੈ ਸਿੰਘ ਵਧੀਕ ਸਕੱਤਰ ਦਾ ਸਨਮਾਨ ਕੀਤਾ।
ਪੰਥ ਪ੍ਰਸਿੱਧ ਢਾਡੀ ਜਥਿਆਂ ਵਿੱਚ ਗਿਆਨੀ ਗੁਰਚਰਨ ਸਿੰਘ ਚੰਨ ਮਦੂਛਾਂਗਾ, ਗਿਆਨੀ ਦੇਸਾ ਸਿੰਘ ਦਲੇਰ, ਗਿਆਨੀ ਗੁਰਮੇਜ ਸਿੰਘ ਬੀ.ਏ.,ਪ੍ਰੋ. ਭੁਪਿੰਦਰ ਸਿੰਘ ਪ੍ਰੀਤ ਪਾਰਸਮਣੀ, ਗਿਆਨੀ ਗੁਰਭੇਜ ਸਿੰਘ ਜੋਹਲ, ਗਿਆਨੀ ਗੁਰਭੇਜ ਸਿੰਘ ਚਵਿੰਡਾ, ਗਿਆਨੀ ਜਰਨੈਲ ਸਿੰਘ ਖੁੰਡਾ, ਗਿਆਨੀ ਸੁਖਦੇਵ ਸਿੰਘ ਬਾਦਲ, ਗਿਆਨੀ ਬਲਦੇਵ ਸਿੰਘ ਬਲੱਗਣ, ਗਿਆਨੀ ਕੁਲਦੀਪ ਸਿੰਘ ਪਾਰਸ, ਗਿਆਨੀ ਹਰਦੇਵ ਸਿੰਘ ਹੀਰਾ, ਗਿਆਨੀ ਅਮਰੀਕ ਸਿੰਘ ਰਾਣੀਪੁਰ, ਗਿਆਨੀ ਲਖਵਿੰਦਰ ਸਿੰਘ ਸੋਹਲ, ਗਿਆਨੀ ਕੇਵਲ ਸਿੰਘ ਕੋਮਲ, ਗਿਆਨੀ ਗੁਰਪ੍ਰਤਾਪ ਸਿੰਘ ਪਦਮ, ਗਿਆਨੀ ਕੁਲਬੀਰ ਸਿੰਘ ਮਦੂਛਾਂਗਾ, ਗਿਆਨੀ ਗੁਰਜੀਤ ਸਿੰਘ, ਗਿਆਨੀ ਸ਼ਮਸ਼ੇਰ ਸਿੰਘ ਮਿਸ਼ਰਪੁਰਾ, ਗਿਆਨੀ ਸੁਲੱਖਣ ਸਿੰਘ ਚੌਧਰਪੁਰਾ, ਗਿਆਨੀ ਦਲਬੀਰ ਸਿੰਘ ਅਰਸ਼ੀ, ਗਿਆਨੀ ਤਰਸੇਮ ਸਿੰਘ ਪੱਖੋਕੇ, ਗਿਆਨੀ ਦਲਜੀਤ ਸਿੰਘ ਵਿਛੋਵਾ, ਗਿਆਨੀ ਧਰਮ ਸਿੰਘ ਬਹਿਲਾ, ਗਿਆਨੀ ਹਰਜਿੰਦਰ ਸਿੰਘ ਵਲਟੋਹਾ, ਗਿਆਨੀ ਬਲਦੇਵ ਸਿੰਘ ਝਾਮਕਾ ਤੇ ਗਿਆਨੀ ਅਮਰ ਸਿੰਘ ਆਦਿ ਨੇ ਬੀਰ-ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦੀ ਮਹੱਤਤਾ ਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ।ਸਟੇਜ ਦੀ ਸੇਵਾ ਭਾਈ ਹਰਦੇਵ ਸਿੰਘ ਨੇ ਬਾਖੂਬੀ ਨਿਭਾਈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply