
ਸੰਦੌੜ, 8 ਸਤੰਬਰ (ਹਰਮਿੰਦਰ ਸਿੰਘ ਭੱਟ)- ਕਾਂਗਰਸ ਦੀ ਸਰਕਾਰ ਆਉਣ ਤੇ ਪੰਜਾਬ ਨੂੰ ਫਿਰ ਤੋਂ ਵਿਕਾਸ ਦੀਆਂ ਲੀਹਾਂ ਤੇ ਤੋਰਾਂਗੇ ਅਤੇ ਪੰਜਾਬ ਚ ਔਰੰਗਜ਼ੇਬ ਬਾਦਲ ਸਰਕਾਰ ਤੋ ਪੰਜਾਬੀਆਂ ਦਾ ਖਹਿੜਾ ਛੁਡਾ ਕੇ ਸਹੀ ਮਾਅਨਿਆਂ ਚ ਲੋਕ ਰਾਜ ਬਹਾਲ ਕਰਾਂਗੇ।ਇੰਨਾ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਬਾਦਲ ਸਾਬਕਾ ਵਿੱਤ ਮੰਤਰੀ ਨੇ ਪਿੰਡ ਕਸਬਾ ਵਿਖੇ ਕਾਂਗਰਸੀ ਵਰਕਰਾਂ ਦੀ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰਾਜ ਕਰ ਰਹੇ ਅਕਾਲੀ ਅੰਗਰੇਜ਼ਾਂ ਨਾਲੋਂ ਵੀ ਮਾੜੇ ਹਨ।ਸ. ਬਾਦਲ ਨੇ ਕਿਹਾ ਕਿ ਬਾਦਲ ਸਰਕਾਰ ਨੇ ਪੰਜਾਬ ਨੂੰ ਲੁੱਟ ਕੇ ਖ਼ਾਹ ਲਿਆ ਅਤੇ ਪੰਜਾਬ ਅੰਦਰ ਅੱਜ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਗੜੇ ਹਾਲਤਾਂ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ।ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਮੇਂ ਪਹਿਲਾਂ ਧਾਰਮਿਕ ਗ੍ਰੰਥਾਂ ਦੀਆਂ ਹੋਈਆਂ ਬੇਅਦਬੀਆਂ ਸਮੇਤ ਧਾਰਮਿਕ ਆਗੂਆਂ ਤੇ ਹੋਏ ਜਾਨਲੇਵਾ ਹਮਲੇ ਸਰਕਾਰ ਦੀ ਨਾਲਾਇਕੀ ਦਾ ਸਬੂਤ ਹਨ।ਇਸ ਮੌਕੇ ਮੈਡਮ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਪੰਜਾਬ ਵਿਚ ਜਦੋਂ ਵੀ ਕਾਂਗਰਸ ਦੀ ਸਰਕਾਰ ਆਈ ਹੈ ਉਸ ਵੇਲੇ ਹੀ ਕਿਸਾਨਾਂ ਅਤੇ ਗ਼ਰੀਬਾਂ ਦੀ ਸੁਣੀ ਗਈ ਹੈ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਕਦੇ ਵੀ ਕੋਈ ਕਿਸਾਨ ਪ੍ਰੇਸ਼ਾਨ ਨਹੀਂ ਹੋਇਆ ਸੀ ਉਨ੍ਹਾਂ ਦੀ ਫ਼ਸਲਾਂ ਮੰਡੀਆਂ ਵਿਚ ਜਾਣ ਸਾਰ ਚੁੱਕੀਆਂ ਜਾਂਦੀਆਂ ਸਨ ਅਤੇ ਪੇਮੈਂਟ ਵੀ ਨਾਲ ਦੀ ਨਾਲ ਮਿਲ ਜਾਂਦੀ ਸੀ।ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਉਡੀਕ ਰਹੇ ਹਨ।ਇਸ ਮੌਕੇ ਨਿਸ਼ਾਂਤ ਅਖ਼ਤਰ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਝੁਨੇਰ, ਸਰਪੰਚ ਇਕਬਾਲ ਸਿੰਘ ਜਾਤੀਵਾਲ, ਨਿਰਮਲ ਸਿੰਘ ਧਲੇਰ ਕੇਵਲ ਸਿੰਘ ਝੁਨੇਰ, ਰੋਜਾ ਸੰਧੂ, ਸੁੱਖਾ ਧਾਲੀਵਾਲ ਦਸੌਧਾ ਸਿੰਘ ਵਾਲਾ, ਸੁਖਬੀਰ ਸਿੰਘ ਸਾਹੀ ਸਕੱਤਰ ਕਿਸਾਨ ਸੈਲ ਕਾਂਗਰਸ ਪਾਰਟੀ, ਜ਼ਿਲ੍ਹਾ ਜਨਰਲ ਸਕੱਤਰ ਡਾ ਜਗਰੂਪ ਸਿੰਘ ਕਹਿਲ,ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਘੁੱਲਾ,ਮਨਜੀਤ ਸਿੰਘ ਬਵੇਜਾ,ਪੰਚ ਚੀਨਾ ਬਵੇਜਾ,ਅਮਨਦੀਪ ਸਿੰਘ ਅਮਨਾ,ਮਨਜੀਤ ਸਿੰਘ ਕਲਿਆਣ,ਨਿਰਮਲ ਸਿੰਘ ਝੁਨੇਰ,ਰੋਸ਼ਨ ਖਾਂ ਧਲੇਰ ਕਲਾਂ,ਸੱਤਪਾਲ ਸਿੰਘ ਖੁਰਦ,ਭਜਨ ਸਿੰਘ ਸੰਦੌੜ,ਸੁਖਵਿੰਦਰ ਸਿੰਘ ਲਾਲੀ ਖੁਰਦ ਸਰਪੰਚ, ਦਰਬਾਰਾ ਸਿੰਘ ਪੀ.ਏ ਆਦਿ ਹਾਜ਼ਰ ਸਨ।
Punjab Post Daily Online Newspaper & Print Media