Monday, October 12, 2026

ਸੰਤ ਅਲੀਪੁਰ ਵਾਲਿਆਂ ਵਲੋਂ ਸਿੱਖੀ ਦੇ ਪ੍ਰਚਾਰ ਲਈ ਕੀਤੇ ਜਾ ਰਹੇ ਯਤਨ ਸਲਾਘਾਯੋਗ- ਬਾਬਾ ਗੰਡੇਵਾਲ

PPN0809201605

ਸੰਦੌੜ, 8 ਸਤੰਬਰ (ਹਰਮਿੰਦਰ ਸਿੰਘ ਭੱਟ)- ਹਲਕੇ ਦੀ ਉਘੀ ਧਾਰਮਿਕ ਸਖਸੀਅਤ ਬਾਬਾ ਹਾਕਮ ਸਿੰਘ ਜੀ ਗੰਡੇਵਾਲ ਨੇ ਕਿਹਾ ਕਿ ਗੁਰਦੁਆਰਾ ਪਾਤਸਾਹੀਂ ਛੇਂਵੀ ਅਲੀਪੁਰ ਖਾਲਸਾ ਦੇ ਮੁੱਖ ਸੇਵਾਦਾਰ ਬਾਬਾ ਮਨਪ੍ਰੀਤ ਸਿੰਘ ਖਾਲਸਾ ਵੱਲੋਂ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਹਿੱਤ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ।ਗੁਰਦੁਆਰਾ ਸਾਹਿਬ ਵਿਖੇ ਗੱਲਬਾਤ ਕਰਦੇ ਹੋਏ ਸੰਤ ਗੰਡੇਵਾਲ ਨੇ ਕਿਹਾ ਕਿ ਬਾਬਾ ਮਨਪ੍ਰੀਤ ਸਿੰਘ ਖਾਲਸਾ ਨੇ ਬਾਲ ਉਮਰ ਤੋਂ ਹੀ ਕੀਰਤਨ ਦੀ ਸੇਵਾ ਕਰਦੇ ਹੋਏ ਲੋਕਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਦਾ ਕੰਮ ਕੀਤਾ ਹੈ।ਉਹ ਪੰਥ ਦੇ ਹਰ ਸਮਾਗਮ ਵਿਚ ਅੱਗੇ ਹੋ ਕੇ ਆਪਣੀਆਂ ਸੇਵਾਵਾਂ ਦਿੰਦੇ ਹਨ।ਉਨ੍ਹਾਂ ਕਿਹਾ ਕਿ ਪ੍ਰਮਾਤਮਾ ਇਸੇ ਤਰਾਂ ਮਹਾਂਪੁਰਸਾਂ ਤੇ ਕਿਰਪਾ ਬਣਾ ਕੇ ਗੁਰਮਿਤ ਦਾ ਪ੍ਰਚਾਰ ਕਰਵਾਉਂਦੇ ਰਹਿਣ।ਇਸ ਮੌਕੇ ਸਰਪੰਚ ਗਰੀਬ ਸਿੰਘ ਛੰਨਾ, ਗੁਰਮੇਲ ਸਿੰਘ ਅਲੀਪੁਰ, ਜਥੇਦਾਰ ਚਮਕੌਰ ਸਿੰਘ ਬਈਏਵਾਲ, ਕਰਤਾਰ ਸਿੰਘ ਅਲੀਪੁਰ, ਪਲਵਿੰਦਰ ਸਿੰਘ ਆਦਿ ਹਾਜਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply