Wednesday, August 19, 2026

ਅੰਤਰਰਾਸ਼ਟਰੀ ਜੁੱਡੋ ਖਿਡਾਰੀ ਸੰਦੀਪ ਸਿੰਘ ਨਮਿਤ ਹੋਈ ਅੰਤਿਮ ਅਰਦਾਸ

PPN0809201614

ਅੰਮ੍ਰਿਤਸਰ, 8 ਸਤੰਬਰ (ਪੰਜਾਬ ਪੋਸਟ ਬਿਊਰੋ) -ਬੀਤੇ ਦਿਨੀ ਅਚਾਨਕ ਚਲਾਣਾ ਕਰ ਗਏ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਜੁਡੋ ਖਿਡਾਰੀ 37 ਸਾਲਾ ਸੰਦੀਪ ਸਿੰਘ ਗੁਰਾਇਆ ਨਮਿਤ ਉਨ੍ਹਾਂ ਦੇ ਗ੍ਰਹਿ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਵਿਖੇ ਪਾਉਣ ਉਪਰੰਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਭਾਈ ਵੀਰ ਸਿੰਘ ਹਾਲ ਵਿਖੇ ਆਯੋਜਿਤ ਕੀਤਾ ਗਿਆ।ਰਾਗੀ ਜੱਥਿਆਂ ਦੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਤੇ ਅੰਤਿਮ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ।ਵੱਖ-ਵੱਖ ਬੁਲਾਰਿਆਂ ਦੇ ਵੱਲੋਂ ਸਵਰਗੀ ਜੁੱਡੋ ਖਿਡਾਰੀ ਸੰਦੀਪ ਸਿੰਘ ਗੁਰਾਇਆ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸੰਦੀਪ ਸਿੰਘ ਗੁਰਾਇਆ ਨੇ ਬੜੀ ਹਲਕੀ ਉਮਰੇ ਉਹ ਪ੍ਰਾਪਤੀਆਂ ਕੀਤੀਆਂ ਜੋ ਹਰ ਕਿਸੇ ਨੂੰ ਹਲਕੇ ਨਸੀਬ ਨਹੀਂ ਹੁੰਦੀਆਂ।ਉਨ੍ਹਾਂ ਕਿਹਾ ਕਿ ਅਗਰ ਇਕੱਲੇ ਖੇਡ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਅੰਮ੍ਰਿਤਸਰ ਦਾ ਨਾਮ ਵਿਸ਼ਵ ਖੇਡ ਖਾ ਕੇ ਤੇ ਚਮਕਾਇਆ।ਉਨ੍ਹਾਂ ਦੀ ਬੇਵਕਤੀ ਮੌਤ ਦੇ ਨਾਲ ਸਮਾਜ ਤੇ ਖੇਡ ਖੇਤਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਇਸ ਮੌਕੇ ਪਿਤਾ ਦਵਿੰਦਰ ਸਿੰਘ ਮਾਤਾ ਰਘਬੀਰ ਕੌਰ, ਕੋਚ ਹਰਮੀਤ ਸਿੰਘ, ਕੋਚ ਕਰਮਜੀਤ ਸਿੰਘ, ਬਲਵਿੰਦਰ ਬਿੱਲਾ ਪੀਪੀ, ਸ਼ਮਸ਼ੇਰ ਸਿੰਘ ਪੀਪੀ, ਜਸਬੀਰ ਸਿੰਘ ਛੇਹਰਟਾ ਪੀਪੀ, ਤ੍ਰਿਪਤਾ, ਸਨੇਹਲਤਾ, ਧਰਮਵੀਰ ਸਿੰਘ, ਪਵਨ ਕੁਮਾਰ ਆਦਿ ਹਾਜਰ ਸਨ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …

Leave a Reply