Sunday, October 6, 2024

ਏ.ਬੀ ਕਾਲਜ ਪਠਾਨਕੋਟ ਬਣਿਆ ਟੇਬਲ ਟੈਨਿਸ ਚੈਂਪੀਅਨ

PPN0809201615

ਅੰਮ੍ਰਿਤਸਰ, 8 ਸਤੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ-ਮੰਤਵੀ ਇੰਡੋਰ ਖੇਡ ਸਟੇਡੀਅਮ ਵਿਖੇ ਮਹਿਲਾਂ-ਪੁਰਸ਼ਾਂ ਦੇ ਏ ਤੇ ਬੀ ਡਵੀਜਨ 2 ਦਿਨਾਂ ਟੇਬਲ-ਟੇਨਿਸ ਮੁਕਾਬਲੇ ਅੱਜ ਤੋਂ ਸ਼ੁਰੂ ਹੋ ਗਏ।ਜਿਸ ਦੌਰਾਨ ਜੀਐਨਡੀਯੂ ਦੇ ਅਧਿਕਾਰਤ ਖੇਤਰ ਵਿੱਚ ਆਉਂਦੇ 8 ਜ਼ਿਲ੍ਹਿਆਂ ਦੇ ਕਾਲਜਾਂ ਦੀਆਂ ਮਹਿਲਾਂ-ਪੁਰਸ਼ ਟੀਮਾਂ ਹਿੱਸਾ ਲੈ ਰਹੀਆਂ ਹਨ। ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋਫ: ਡਾ. ਐਚ.ਐਸ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਇੰਚਾਰਜ ਕੋਚ ਮੈਡਮ ਰਾਜਵਿੰਦਰ ਕੋਰ ਦੀ ਦੇਖ-ਰੇਖ ਹੇਠ ਇੰਨ੍ਹਾਂ ਖੇਡ ਮੁਕਾਬਲਿਆਂ ਦਾ ਸ਼ੁੱਭਅਰੰਭ ਸੇਵਾ ਮੁਕਤ ਜੀ.ਐਨ.ਡੀ.ਯੂ ਅਧਿਕਾਰੀ ਪਿਸ਼ੌਰਾ ਸਿੰਘ ਧਾਰੀਵਾਲ ਤੇ ਮੈਡਮ ਮਨਦੀਪ ਕੌਰ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਕੀਤਾ। ਮਹਿਲਾਵਾਂ ਦੇ ਬੀ ਡਵੀਜਨ ਦੇ ਵਰਗ ਵਿੱਚ ਏ.ਬੀ. ਕਾਲਜ ਪਠਾਨਕੋਟ ਮੋਹਰੀ ਰਹਿ ਕੇ ਚੈਂਪੀਅਨ ਬਣਿਆ।ਆਰ.ਕੇ. ਆਰੀਆ ਕਾਲਜ ਨਵਾਂਸ਼ਹਿਰ ਦੂਜੇ ਸਥਾਨ ਤੇ ਰਹਿ ਕੇ ਉਪ-ਜੇਤੂ ਜਦੋਂ ਕਿ ਬੀ.ਐਲ.ਐਸ ਕਾਲਜ ਫਾਰ ਗਰਲਜ਼ ਨਵਾਂਸ਼ਹਿਰ ਦੀ ਟੀਮ ਤੀਸਰੇ ਸਥਾਨ ਤੇ ਰਹੀ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਪ੍ਰਬੰਧਕਾਂ ਵੱਲੋਂ ਅਦਾ ਕੀਤੀ ਗਈ। ਏ ਤੇ ਬੀ. ਡਵੀਜਨ ਦੇ ਬਾਕੀ ਫਾਈਨਲ ਮੁਕਾਬਲੇ 9 ਸਤੰਬਰ ਨੂੰ ਸਵੇਰੇ 9 ਵਜੇ ਆਯੋਜਿਤ ਹੋਣਗੇ। ਇਸ ਮੌਕੇ ਪਿਸ਼ੌਰਾ ਸਿੰਘ ਧਾਰੀਵਾਲ, ਕੋਚ ਰਾਜਵਿੰਦਰ ਕੌਰ, ਮਨਦੀਪ ਕੌਰ, ਸ਼ਮਸ਼ੇਰ ਸਿੰਘ ਵਡਾਲੀ, ਸ਼ੈਫੀ ਸੰਧੂ ਆਦਿ ਹਾਜਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply