
ਜੰਡਿਆਲਾ ਗੁਰੂ, 8 ਸਤੰਬਰ (ਹਰਿੰਦਰ ਪਾਲ ਸਿੰਘ)- ਸੇਟ ਸੋਲਜਰ ਇਲੀਟ ਕਾਨਵੈਟ ਸਕੂਲ ਵਿਖੇ ਜਨਮ ਅਸ਼ਟਮੀ ਦੇ ਸਬੰਧ ਵਿੱਚ ਕਿੰਡਰਗਾਰਟਨ ਦੇ ਛੋਟੇਛੋਟੇ ਬੱਚਿਆਂ ਸ੍ਰੀ ਕ੍ਰਿਸ਼ਨ ਤੇ ਰਾਧਾ ਦੇ ਰੂਪ ਵਿੱਚ ਤਿਆਰ ਹੋ ਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।ਛੋਟੇ-ਛੋਟੇ ਬੱਚਿਆਂ ਨੇ ਭਗਵਾਨ ਕ੍ਰਿਸ਼ਨ ਤੇ ਰਾਧਾ ਜੀ ਦੇ ਗੀਤਾਂ ‘ਤੇ ਬਹੁਤ ਵਧੀਆਂ ਡਾਂਸ ਪੇਸ਼ ਕੀਤਾ।ਇਸ ਉਪਰੰਤ ਸਕੂਲ ਵਿੱਚ ਇੰਟਰ ਹਾਉਸ ਕੰਮਪੀਟੀਸ਼ਨ ਵਿੱਚ ਬੱਚਿਆ ਦੇ ਲੋਕ ਗੀਤ ਅਤੇ ਗਰੁਪ ਡਾਂਸ ਦੇ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਸਕੂਲ ਦੇ ਪੰਜ ਹਾਊਸ ਡੇਜੀ, ਲੋਟਸ, ਪੈਨਜੀ, ਰੋਜ਼ ਅਤੇ ਲਿਲੀ ਹਾਉਸ ਦੇ ਬੱਚਿਆਂ ਨੇ ਭਾਗ ਲਿਆ।ਕਰਾਟੇ ਐਸੋਸ਼ੀਏਸ਼ਨ ਦੇ ਪ੍ਰਧਾਨ ਪ੍ਰਮੋਦ ਭਾਟੀਆ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਿਲ ਹੋਏ।ਜਿਨ੍ਹਾਂ ਨੇ ਬੱਚਿਆਂ ਨੂੰ ਉਹਨਾਂ ਦੀ ਕਾਰਗੁਜਾਰੀ ਤੇ ਉਹਨਾਂ ਨੁੰ ਸ਼ਾਬਾਸ਼ ਦਿੱਤੀ।ਜੱਜਮੈਟ ਦੀ ਭੂਮਿਕਾ ਅਮ੍ਰਿਤਪਾਲ ਸਿੰਘ ਬੇਦੀ, ਮਾਸਟਰ ਧਰਮਿੰਦਰ ਸਿੰਘ ਅਤੇ ਮਿ. ਅਰਜਨ ਜੀ ਨੇ ਨਿਭਾਈ।ਗੀਤ (ਤੀਸਰੀ ਤੋ ਛੇਵੀ) ਪਹਿਲਾ ਸਥਾਨ ਰੋਜ਼ ਹਾਊਸ, ਦੂਜਾ ਸਥਾਨ ਲੋਟਸ, ਤੀਸਰਾ ਪੈਨਜੀ ਹਾਉਸ, ਗੀਤ (ਛੇਵੀ ਤੋ ਬਾਰਵੀ) ਪਹਿਲਾ ਸਥਾਨ ਲੋਟਸ ਹਾਊਸ, ਦੂਜਾ ਸਥਾਨ ਪੈਨਜੀ, ਤੀਸਰਾ ਰੋਜ਼ ਤੇ ਲਿਲੀ ਹਾਉਸ, ਗਰੁਪ ਡਾਂਸ (ਤੀਸਰੀ ਤੋ ਛੇਵੀ) ਪਹਿਲਾ ਸਥਾਨ ਪੈਨਜੀ ਹਾਊਸ, ਦੂਜਾ ਸਥਾਨ ਰੋਜ਼, ਤੀਸਰਾ ਲਿਲੀ ਹਾਉਸ, ਗਰੁਪ ਡਾਂਸ (ਛੇਵੀ ਤੋ ਬਾਰਵੀ) ਪਹਿਲਾ ਸਥਾਨ ਲੋਟਸ, ਦੂਜਾ ਰੋਸ, ਤੀਸਰਾ ਪੈਨਜੀ ਨੇ ਹਾਸਲ ਕੀਤਾ। ਅੰਤ ਵਿਚ ਸਕੂਲ ਦੇ ਮੈਨਜਿੰਗ ਡਾ. ਸ਼.ਮੰਗਲ ਸਿੰਘ ਕਿਸ਼ਨਪੁਰੀ, ਮੁੱਖ ਮਹਿਮਾਨ ਪ੍ਰਮੋਦ ਭਾਟੀਆ, ਪ੍ਰਿਸੀਪਲ ਅਮਰਪ੍ਰੀਤ ਕੌਰ, ਪ੍ਰਿਸੀਪਲ ਜਗਜੀਤ ਸਿੰਘ ਰੰਧਾਵਾ ਨੇ ਬੱਚਿਆ ਨੂੰ ਇਨਾਮ ਦਿੱਤੇ ਅਤੇ ਵਧੀਆ ਕਾਰਗੁਜਾਰੀ ਕਰਨ ਵਾਲੇ ਆਧਿਆਪਕਾਂ ਨੂੰ ਵੀ ਸ਼ਾਬਾਸ਼ ਦਿੱਤੀ।
Punjab Post Daily Online Newspaper & Print Media