Monday, October 12, 2026

ਪਿੰਡ ਜੋਧਾਨਗਰੀ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੇ ਘਰ ਹੋਈ ਚੋਰੀ

PPN0809201618

ਤਰਸਿੱਕਾ, 8 ਸਤੰਬਰ (ਕੰਵਲ ਜੋਧਾਨਗਰੀ)- ਸਥਾਨਕ ਪਿੰਡ ਜੋਧਾਨਗਰੀ ਵਿਖੇ ਵੱਡਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਾਬਾ ਪ੍ਰੇਮ ਸਿੰਘ ਦੇ ਘਰ ਰਾਤ ਸਮੇਂ ਅਣਪਛਾਤੇ ਚੋਰਾਂ ਵੱਲੋ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ।ਬਾਬਾ ਪ੍ਰੇਮ ਸਿੰਘ ਨੇ ਦੱਸਿਆ ਕਿ ਚੋਰਾਂ ਵੱਲੋਂ ਚੋਰੀ ਬੜੀ ਹੀ ਸਫਾਈ ਨਾਲ ਰਾਤ ਵੇਲੇ ਕੀਤੀ ਜਦ ਸਾਰਾ ਪਰਿਵਾਰ ਸੁੱਤਾ ਹੋਇਆ ਸੀ ਅਤੇ ਕਿਸੇ ਵੀ ਮੈਬਰ ਨੂੰ ਰਾਤ ਸਮੇਂ ਪਤਾ ਨਹੀ ਚੱਲ ਸਕਿਆ। ਉਨਾ ਕਿਜਹਾ ਕਿ ਜਦੋ ਉਹ ਸਵੇਰ ਵੇਲੇ ਉਠੇ ਤਾਂ ਕਮਰੇ ਅੰਦਰ ਜਾਣ ‘ਤੇ ਪਤਾ ਲੱਗਾ ਕਿ ਦੋਵੇ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਾਰਾ ਸਮਾਨ ਕਮਰੇ ਵਿੱਚ ਖਿਲਰਿਆ ਹੋਈਆ ਸੀ।ਬਾਬਾ ਪ੍ਰੇਮ ਸਿੰਘ ਜੀ ਨੇ ਕਿਹਾ ਕਿ ਚੋਰਾਂ ਵੱਲੋਂ ਸੋਨੇ ਦੀਆਂ 2 ਛਾਪਾਂ, ਇੱਕ ਕੜਾ ਚਾਂਦੀ ਦੀਆਂ ਪੰਜੇਬਾਂ ਅਤੇ 8 ਹਜਾਰ ਰੁਪਏ ਨਗਦੀ ‘ਤੇ ਹੱਥ ਸਾਫ ਕੀਤਾ ਗਿਆ।ਇਸ ਚੋਰੀ ਦੀ ਵਾਰਦਾਤ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਹੋਲ ਬਣਿਆ ਹੋਇਆ ਹੈ।ਬਾਬਾ ਪ੍ਰੇਮ ਸਿੰਘ ਅਨੁਸਾਰ ਚੋਰੀ ਦੀ ਘਟਨਾ ਦੀ ਸ਼ਿਕਾਇਤ ਥਾਣਾ ਤਰਸਿੱਕਾ ਵਿਖੇ ਦਰਜ ਕਰਵਾ ਦਿੱਤੀ ਗਈ ਹੈ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply