
ਪੱਟੀ, 8 ਅਗਸਤ (ਅਵਤਾਰ ਸਿੰਘ ਢਿੱਲੋ) – ਅਧਿਆਪਕ ਦਿਵਸ ਮੋਕੇ ਸਿੱਖਿਆ ਵਿਭਾਗ ਪੰਜਾਬ ਵਲੋਂ ਸੀ.ਜੀ.ਸੀ ਲਾਂਡਰਾ ਵਿਖੇ ਮਨਾਏ ਗਏ ਅਧਿਆਪਕ ਦਿਵਸ ‘ਤੇ ਸੂਬਾ ਪੱਧਰੀ ਸਮਾਗਮ ਵਿਚ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ, ਸਕੱਤਰ ਪੰਜਾਬ ਸਰਕਾਰ ਜੀ.ਵਜਰਾਲਿੰਗਮ, ਡੀ.ਜੀ.ਐਸ.ਈ ਪ੍ਰਦੀਪ ਅਗਰਵਾਲ, ਡੀ.ਪੀ.ਆਈ ਸੈਕੰਡਰੀ ਢੋਲ ਵਲੋ ਪੰਜਾਬ ਦੇ 100 ਚੰਗੇ ਸਕੂਲਾਂ ਵਿਚ ਚੰਗਾ ਨਾਮਨਾ ਖੱਟ ਚੁੱਕੇ ਸਥਾਨਕ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਦੇ ਪ੍ਰਿੰਸੀਪਲ ਮੁਕੇਸ਼ ਚੰਦਰ ਜੋਸ਼ੀ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਸਿੱਖਿਆ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਅਤੇ ਵਿਭਾਗ ਦੇ ਉਚ ਅਧਿਕਾਰੀਆਂ ਵਲੋਂ ਪ੍ਰਿੰਸੀਪਲ ਜੋਸ਼ੀ ਨੂੰ ਮੁਬਾਰਕਬਾਦ ਦਿੰਦੇ ਹੋਏ ਸਿੱਖਿਆ ਵਿਭਾਗ ਵਿਚ ਵਿਦਿਆਰਥੀ ਹਿੱਤ ਵਿਚ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ ।
ਪ੍ਰਿੰਸੀਪਲ ਜੋਸ਼ੀ ਨੂੰ ਸਟੇਟ ਐਵਾਰਡ ਮਿਲਣ ‘ਤੇ ਇਲਾਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬੀਬਾ ਪ੍ਰਨੀਤ ਕੋਰ, ਗੁਰਸੰਦੀਪ ਸਿੰਘ ਸੰਨੀ, ਗੁਰਪ੍ਰਤਾਪ ਸਿੰਘ ਗੁਡੂ, ਖੁਸ਼ਵਿੰਦਰ ਸਿੰਘ ਭਾਟੀਆ ਐਸ.ਜੀ.ਪੀ.ਸੀ, ਸੁਰਿੰਦਰ ਕੁਮਾਰ ਸ਼ਿੰਦਾ ਪ੍ਰਧਾਨ ਨਗਰ ਕੋਸ਼ਲ, ਗੁਰਚਰਨ ਸਿੰਘ ਚੰਨ ਸ਼ਹਿਰੀ ਪ੍ਰਧਾਨ ਅਤੇ ਸਕੂਲ ਮੈਨਜਮੈਂਟ ਰਾਜਪ੍ਰੀਤ ਸਿੰਘ ਰਾਜਨ, ਅਜਮੇਰ ਸਿੰਘ, ਜਸਬੀਰ ਸਿੰਘ, ਦਰਸ਼ਨ ਲਾਲ ਮਹਿਤਾ, ਸੇਵਾ ਮੁਕਤ ਮੁੱਖ ਅਧਿਆਪਕ ਹਰਪਾਲ ਸਿੰਘ, ਵਿਨੋਦ ਕੁਮਾਰ ਪ੍ਰਧਾਨ ਖੂਨਦਾਨ ਕਮੇਟੀ, ਪਿੰਦਰ ਜੋਲੀ ਅਤੇ ਜਿਲ੍ਹਾ ਸਿੱਖਿਆ ਅਫਸਰ (ਸੈ;ਸਿ:) ਤਰਨ ਤਾਰਨ ਪਰਮਜੀਤ ਸਿੰਘ, ਜਿਲ੍ਹਾ ਸਾਇੰਸ ਸੁਪਰਵਾਇਜ਼ਰ ਰਜਿੰਦਰ ਕੋਰ, ਡਿਪਟੀ ਡੀ.ਈ.ੳ ਰਾਜੇਸ ਕੁਮਾਰ ਅਤੇ ਸਮੂਹ ਸਕੂਲ ਸਟਾਫ ਵਲੋਂ ਵਧਾਈ ਦਿੱਤੀ ਗਈ।ਇਸ ਮੋਕੇ ਪ੍ਰਿੰਸੀਪਲ ਜੋਸ਼ੀ ਵਲੋਂ ਸਿੱਖਿਆ ਵਿਭਾਗ ਡਾ: ਦਲਜੀਤ ਸਿੰਘ ਚੀਮਾ ਅਤੇ ਇਲਾਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬੀਬਾ ਪ੍ਰਨੀਤ ਕੋਰ ਕੈਰੋਂ ਦਾ ਧੰਨਵਾਦ ਕੀਤਾ ਗਿਆ।ਜਿਨ੍ਹਾਂ ਵਲੋਂ ਸਕੂਲ ਵਿਦਿਆਰਥੀ ਹਿੱਤ ਵਿਚ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ ਜਾਂਦਾ ਹੈ ।ਇਸ ਮੋਕੇ ਰਵੀ ਪ੍ਰਕਾਸ ਸ਼ਰਮਾ, ਉਜੱਲਦੀਦਾਰ ਸਿੰਘ ਸਮੂਹ ਸਕੂਲ ਸਟਾਫ ਹਾਜ਼ਿਰ ਸਨ।
Punjab Post Daily Online Newspaper & Print Media