Monday, September 14, 2026

ਲਾਠੀਚਾਰਜ਼ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਤੁਰੰਤ ਹੋਵੇੇ ਕਾਰਵਾਈ – ਪ੍ਰਿੰ. ਤਰਸਿੱਕਾ

˜
˜

ਜੰਡਿਆਲਾ ਗੁਰੂ, 8 ਸਤੰਬਰ (ਕਵਲਜੀਤ ਜੋਧਾਨਗਰੀ, ਵਰਿੰਦਰ ਸਿੰਘ)- ਲੋਕਾਂ ਦੇ ਹੱਕਾਂ ਲਈ ਸਦਾ ਹਾਅ ਦਾ ਨਾਅਰਾ ਮਾਰਨ ਵਾਲੇ ਸਾਡੇੇ ਪੱਤਰਕਾਰ ਵੀਰਾਂ ਤੇ ਕੱਲ ਅੰਮ੍ਰਿਤਸਰ ਹੋਏ ਲਾਠੀਚਾਰਜ਼ ਬਹੁਤ ਹੀ ਮਾੜਾ ਕਰਮ ਸਾਬਿਤ ਹੋਇਆ ਹੈ, ਜਿਸ ਦੀ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ।ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਪੱਤਰਕਾਰ ਭਾਈਚਾਰਾ ਸਾਂਤਮਈ ਤਰੀਕੇ ਨਾਲ ਆਪਣੇ ਹੱਕਾਂ ਦੀ ਮੰਗ ਕਰ ਰਿਹਾ ਸੀ।ਪਰ ਪੁੁਲਿਸ ਪ੍ਰਸ਼ਾਸਨ ਨੇ ਜੋ ਗੁੰਡਾਗਰਦੀ ਕੀਤੀ ਉਹ ਬਹੁਤ ਹੀ ਸ਼ਰਮਨਾਕ ਹੈੈ,। ਉਨਾਂ ਸਵਲਾ ਕੀਤਾ ਕਿ ‘ਕਲਮਾਂ ਤੇ ਕਾਗਜ਼ਾਂ ਨਾਲ ਕੋਈ ਹਿੰਸਾਂ ਹੋਣੀ ਸੀ, ਜੋ ਇੰਝ ਕੀਤਾ ਗਿਆ? ਪ੍ਰਿੰਸੀਪਲ ਤਰਸਿੱਕਾ ਨੇ ਦੋਸ਼ੀ ਮੁਲਾਜ਼ਮਾਂ ‘ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਹ ਪੱਤਰਕਾਰ ਭਾਈਚਾਰੇ ਨਾਲ ਹਰ ਪੱਖੋ ਨਾਲ ਖਲੋਣਗੇ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply