Sunday, March 15, 2026

ਖੇਤੀਬਾੜੀ ਤੋਂ ਵਧੇਰੇ ਆਮਦਨ ਲੈਣ ਲਈ ਕਿਸਾਨ ਵਿਉਪਾਰਕ ਸੋਚ ਅਪਨਾਉਣ – ਡਾ. ਹਰਿੰਦਰ ਬੈਂਸ

PPN0809201624
ਪਠਾਨਕੋਟ, 8 ਸਤੰਬਰ (ਪੰਜਾਬ ਪੋਸਟ ਬਿਊਰੋ)- ਖੇਤੀਬਾੜੀ ਤੋਂ ਵਧੇਰੇ ਪੈਦਾਵਾਰ ਅਤੇ ਆਮਦਨ ਲੈਣ ਲਈ ਕਿਸਾਨਾਂ ਨੂੰ ਰਵਾਇਤੀ ਸੋਚ ਨੂੰ ਤਿਆਗ ਕੇ ਵਿਉਪਾਰਕ ਸੋਚ ਅਪਨਾਉਣ ਦੀ ਜ਼ਰੂਰਤ ਹੈ। ਇਹ ਵਿਚਾਰ ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ ਨੇ ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਪਠਾਨਕੋਟ ਦੇ ਪਿੰਡ ਜੰਗਲ ਵਿੱਚ ਸਥਿਤ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਦੀਨਾਨਗਰ, ਮਾਸਟਰ ਗਿਆਨ ਸਿੰਘ ਦੇ ਦਿਉਲ ਖੇਤੀ ਫਾਰਮ ਤੇ ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ ( ਆਤਮਾ) ਤਹਿਤ ਲਗਾਏ ਫਾਰਮ ਸਕੂਲ ਦੇ ਚੌਥੇੇ ਸੈਸ਼ਨ ਮੌਕੇ ਇਕੱਤਰ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੰਦਿਆਂ ਕਹੇ। ਇਸ ਮੌਕੇ ਡਾ.ਅਮਰੀਕ ਸਿੰਘ ਖੇਤੀਬਾੜੀ ਅਫਸਰ, ਡਾ.ਮਨਦੀਪ ਕੌਰ ਸਹਾਇਕ ਪ੍ਰੋਫੈਸਰ ਕੇ.ਵੀ.ਕੇ. ਡਾ. ਸੰਦੀਪ ਸਿੰਘ ਢਿਲੋਂ ਖੇਤੀਬਾੜੀ ਵਿਕਾਸ ਅਫਸਰ, ਡਾ. ਅਮਿਤ ਕੁਮਾਰ ਬੀ.ਟੀ.ਐਮ. ਅਤੇ ਡਾ. ਮਿਸ ਮਨਜੀਤ ਕੌਰ,ਬਲਵਿੰਦਰ ਕੁਮਾਰ,ਮਨਦੀਪ ਸਿੰਘ,ਸੁਰੇਣ ਸਿੰਘ ,ਪਰਗਟ ਸਿੰਘ,ਸਤਨਾਮ ਸਿੰਘ,ਕਸ਼ਮੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ.ਹਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਖੇਤੀਬਾੜੀ ਆਮਦਨ ਘਟਣ ਦਾ ਮੁੱਖ ਕਾਰਨ ਕਿਸਾਨਾਂ ਨੂੰ ਪੈਦਾ ਕੀਤੀਆਂ ਜਾਂਦੀਆਂ ਫਸਲਾ ਦਾ ਵਾਜ਼ਬ ਭਾਅ ਨਾ ਮਿਲਣਾ ਹੈ। ਉਨਾਂ ਕਿਹਾ ਕਿ ਭਵਿੱਖ ਦੀਆਂ ਚੁਣੌਤੀਆ ਦਾ ਟਾਕਰਾ ਕਰਨ ਲਈ ਕਿਸਾਨਾਂ ਨੂੰ ਤਕਨੀਕੀ ਸੋਚ ਦਾ ਧਾਰਨੀ ਹੋਣਾ ਪਵੇਗਾ।ਉਨਾਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਅਤੇ ਜ਼ਿਲਾ ਪ੍ਰਸ਼ਾਸ਼ਣ ਵੱਲੋਂ ਜਾਰੀ ਕੀਤੀ ਵੈਬਸਾਈਟ ”ਖੇਤ ਤੋਂ ਘਰ”ਨਾਲ ਜੁੜਣ ਦੀ ਅਪੀਲ ਕੀਤੀ। ਡਾ.ਮਨਦੀਪ ਕੌਰ ਨੇ ਕਿਹਾ ਕਿ ਕਿਸਾਨਾਂ ਨੂੰ ਦੋਗਲੀਆਂ ਕਿਸਮਾ ਤੋਂ ਇਲਾਵਾ ਕਣਕ ,ਝੋਨੇ,ਦਾਲਾਂ,ਚਾਰੇ ਆਦਿ ਦਾ ਬੀਜ ਖੁਦ ਤਿਆਰ ਕਰਨਾ ਚਾਹੀਦਾ।ਉਨਾਂ ਕਿਹਾ ਕਿ ਬੀਜ ਉਤਪਾਦਨ ਦਾ ਕੰਮ ਬੁਹਤਾ ਔਖਾ ਨਹੀਂ ਅਤੇ ਕੁਝ ਖਾਸ ਗੱਲਾਂ ਦਾ ਧਿਆਨ ਰੱਖ ਕੇ ਕਿਸਾਨ ਖੁਦ ਬੀਜ ਤਿਆਰ ਕਰ ਸਕਦਾ ਹੈ। ਡਾ.ਅਮਰੀਕ ਸਿੰਘ ਕਿਹਾ ਕਿ ਝੋਨੇ ਦੀ ਫਸਲ ਨੂੰ ਆਖਰੀ ਪਾਣੀ ਕਟਾਈ ਤੋਂ 15 ਦਿਨ ਪਹਿਲਾਂ ਲਾਉ ਤਾਂ ਜੋ ਦਾਣੇ ਇੱਕਸਾਰ ਪੱਕ ਸਕਣ ਅਤੇ ਮੰਡੀਕਰਣ ਵਿੱਚ ਵੀ ਕੋਈ ਸਮੱਸਿਆ ਨਾਂ ਆਵੇ।ਅਗਾਹਵਧੂ ਕਿਸਾਨ ਗਿਆਨ ਸਿੰਘ,ਗੁਰਜਿੰਦਰ ਸਿੰਘ,ਭੁਪਿੰਦਰ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਇਸ ਪੱਛੜੇ ਇਲਾਕੇ ਵਿੱਚ ਫਾਰਮ ਸਕੂਲ ਚਲਾ ਕੇ ਮੁਹੱਈਆ ਕਰਵਾਈ ਗਈ ਤਕਨੀਕੀ ਜਾਣਕਾਰੀ ਨਾਲ ਕਿਸਾਨਾਂ ਦੀ ਸੋਚ ਵਿੱਚ ਵੱਡੀ ਤਬਦੀਲੀ ਆਈ ਹੈ। ਉਨਾਂ ਕਿਹਾ ਕਿ ਇਸ ਵਾਰ ਝੋਨੇ ਨੂੰ ਰੁਕ ਰੁਕ ਕੇ ਪਾਣੀ ਲਾਉਣ ਨਾਲ ਵੱਡੀ ਮਾਤਰਾ ਵਿੱਚ ਪਾਣੀ ਬਚਾਉਣ ਵਿੱਚ ਮਦਦ ਮਿਲੀ ਹੈ ਜਦ ਕਿ ਪਹਿਲਾਂ ਝੋਨੇ ਵਿੱਚ ਲਗਾਤਾਰ ਪਾਣੀ ਖੜਾ ਰੱਖਣ ਨਾਲ ਕਈ ਤਰਾਂ ਦੀਆਂ ਬਿਮਾਰੀਆਂ ਅਤੇ ਕੀੜੇ ਲੱਗ ਜਾਂਦੇ ਸਨ। ਉਨਾ ਕਿਹਾ ਕਿ ਇਸ ਵਾਰ ਝੋਨੇ ਅਤੇ ਬਾਸਮਤੀ ਉਪਰ ਦੁਕਾਨਦਾਰਾਂ ਵੱਲੋਂ ਸਿਫਾਰਸ਼ ਕੀਤੀਆਂ ਦਵਾਈਆਂ ਦੀ ਵਰਤੋਂ ਨਾਂ ਕਰਨ ਨਾਲ ਵੱਡਾ ਆਰਥਿਕ ਫਾਇਦਾ ਹੋਇਆ ਹੈ, ਕਿਉਂ ਕਿ ਖੇਤੀ ਮਾਹਿਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਫਸਲ ਦੀ ਪਾਲਣ ਪੋਸ਼ਣ ਕਰਨ ਨਾਲ ਕਿਸੇ ਕੀੜੇ ਜਾਂ ਬਿਮਾਰੀ ਨੇ ਝੋਨੇ ਅਤੇ ਬਾਸਮਤੀ ਦੀ ਫਸਲ ਉੱਪਰ ਹਮਲਾ ਨਹੀਂ ਕੀਤਾ। ਡਾ.ਸੰਦੀਪ ਸਿੰਘ ਨੇ ਕਿਸਾਨਾਂ ਵੱਲੋਂ ਪੁੱਛੇ ਸੁਆਲਾਂ ਦੇ ਬਾਖੂਬੀ ਦਿੱਤੇ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply