📝 ਅੱਜ ਦੀਆਂ ਸੁਰਖੀਆਂ…..
ਮਿਤੀ : 10 ਸਤੰਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਸੀ.ਬੀ.ਆਈ ਕਲੀਨ ਚਿੱਟ ਤੋਂ ਬਾਅਦ ਜਗਦੀਸ਼ ਟਾਇਟਲਰ ਤੋ ਸੀ.ਬੀ.ਆਈ ਵਲੋਂ 6 ਘੰਟੇ ਪੁੱਛਗਿਛ – ਦਿੱਲੀ ਕਮੇਟੀ ਨੇ ਲਗਾਏ ਸਨ ਗਵਾਹ ਖ੍ਰੀਦਣ ਦੇ ਦੋਸ਼।
▶ ਸਾਬਕਾ ਮੰਤਰੀ ਸੰਦੀਪ ਕੁਮਾਰ ਨੂੰ ਤੀਸਹਜ਼ਾਰੀ ਅਦਾਲਤ ਨੇ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ‘ਚ ਭੇਜਿਆ।
▶ ਬਠਿੰਡਾ- ਰਾਮਪੁਰਾ ਫੂਲ ਨੇੜੇ ਪੁਲਿਸ ਮੁਕਾਬਲੇ ‘ਚ ਨਾਮੀ ਗੈਂਗਸਟਰ ਦਵਿੰਦਰ ਬੰਬੀਹਾ ਢੇਰ – ਇਕ ਸਾਥੀ ਜਖਮੀ, ਇਕ ਫਰਾਰ।
▶ ਅਕਾਲੀ ਦਲ ਬਦਲੇਗਾ 20 ਉਮੀਦਵਾਰ– ਸੁਖਬੀਰ ਬਾਦਲ, ਕਿਹਾ ਭਾਜਪਾ ਨਾਲ ਸੀਟਾਂ ਦੀ ਅਦਲਾ ਬਦਲੀ ਬਾਰੇ ਹੋਵੇਗੀ ਗੱਲਬਾਤ।
▶ ਪੰਜਾਬ ਦਾ ਮੁੱਖ ਮੰਤਰੀ ਬਨਣ ਦਾ ਸੁਪਨਾ ਦੇਖ ਰਹੇ ਹਨ ਕੇਜ਼ਰੀਵਾਲ– ਸੁਖਬੀਰ ਬਾਦਲ, ਆਪ ਨੂੰ ਦੱਸਿਆ ਸਾਲਿਡ ਵੇਸਟ ।
▶ ਪਟਿਆਲਾ ਵਿੱਚ ਆਪ ਤੋਂ ਮੁਅੱਤਲ ਧਰਮਵੀਰ ਗਾਂਧੀ ਨੂੰ ਮਿਲੇ ਸੁੱਚਾ ਸਿੰਘ ਛੋਟੇਪੁਰ ਅਤੇ ਪ੍ਰਗਟ ਸਿੰਘ।
▶ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ‘ਤੇ ਦੋਸ਼ ਲਗਾਉਣ ਵਾਲੇ ਦੇਵੇਂਦਰ ਸੇਹਰਾਵਤ, ਪਵਿੱਤਰ ਸਿੰਘ ਅਤੇ ਐਚ.ਐਸ.ਕਿੰਗਰਾ ਖਿਲਾਫ ਸੰਜੇ ਸਿੰਘ ਨੇ ਚੰਡੀਗੜ੍ਹ ‘ਚ ਦਰਜ਼ ਕਰਵਾਇਆ ਮਾਨਹਾਨੀ ਅਪਰਾਧਿਕ ਮਾਮਲਾ।
▶ ਮਾਨੇਸਰ ਲੈਂਡ ਡੀਲ ਮਾਮਲੇ ‘ਚ ਸੀ.ਬੀ.ਆਈ ਨੂੰ ਮਿਲੇ ਸਬੂਤਾਂ ਦੇ ਅਧਾਰ ‘ਤੇ ਈ.ਡੀ ਨੇ ਸਾਬਕਾ ਮੁੱਖ ਮੰਤਰੀ ਹੁੱਡਾ ਖਿਲਾਫ ਦਰਜ਼ ਕਰਵਾਇਆ ਕੇਸ।
▶ ਅੰਬਾਲਾ – ਸ਼ਤਾਬਦੀ ‘ਚ ਘਟੀਆ ਖਾਣਾ ਪੇਸ਼ ਕਰਨ ‘ਤੇ ਕੈਟਰਰ ਨੂੰ ਲੱਗਾ 1 ਲੱਖ ਦਾ ਜੁਰਮਾਨਾ- ਰੇਲ ਯਾਤਰੀ ਨੇ ਕੀਤੀ ਸੀ ਸ਼ਿਕਾਇਤ।
▶ ਗੈਂਗਸਟਰਾਂ ਖਿਲਾਫ ਲਗਾਮ ਕੱਸਣ ਲਈ ਸ਼ਪੈਸ਼ਲ ਟਾਸਕ ਫੋਰਸ ਦਾ ਕੀਤਾ ਗਠਨ – ਸੁਖਬੀਰ ਬਾਦਲ।
▶ ਪਟਿਆਲਾ ਵਿਖੇ ਅੰਬਾਲਾ ਰੇਲ ਟ੍ਰੈਕ ‘ਤੇ ਮਿਲਿਆ ਲੋਹੇ ਦਾ ਸਮਾਨ – ਟਲਿਆ ਵੱਡਾ ਹਾਦਸਾ ।
▶ ਅਨੰਦਪੁਰ ਸਾਹਿਬ ਵਿਖੇ ਕੰਨਾਂ ਨੂੰ ਏਅਰਫੋਨ ਲਗਾ ਕੇ ਰੇਲ ਟ੍ਰੈਕ ‘ਤੇ ਪਹੁੰਚੇ ਵਿਅਕਤੀ ਦੀ ਗੱਡੀ ਦੀ ਲਪੇਟ ‘ਚ ਆਉਣ ਨਾਲ ਮੌਤ।
▶ ਚੰਗੇ ਅਕਸ ਵਾਲਿਆਂ ਨੂੰ ਲਿਆਉਣ ਤੇ ਉਨਾਂ ਨਾਲ ਜਾਣ ਲਈ ਤਿਆਰ ਹੈ ਯੂਨਾਈਟਿਡ ਅਕਾਲੀ ਦਲ – ਭਾਈ ਮੋਹਕਮ ਸਿੰਘ।
▶ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਕੇਜਰੀਵਾਲ– ਕਿਹਾ ਸੱਤਾ ‘ਚ ਆਏ ਤਾਂ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਕਰਾਰ ਦੇ ਕੇ ਮੀਟ-ਸ਼ਰਾਬ ‘ਤੇ ਲਗਾਵਾਂਗੇ ਰੋਕ।
▶ ਸ੍ਰੀ ਅਨੰਦਪੁਰ ਨੂੰ ਸਾਹਿਬ ਨੂੰ ਧਾਰਮਿਕ ਨਗਰੀ ਵਜੋਂ ਕੀਤਾ ਜਾਵੇਗਾ ਵਿਕਸਤ-ਕੇਜ਼ਰੀਵਾਲ।
▶ ਪੰਜਾਬ ਵਿੱਚ ਈਦ-ਉਲ-ਜੁਹਾ ਦੀ ਛੁੱਟੀ ਹੁਣ 12 ਦੀ ਜਗ੍ਹਾ 13 ਸਤੰਬਰ ਨੂੰ।
▶ ਬਰਤਾਨਵੀ ਸਿੱਖ ਮਾਡਲ ਤੇ ਪ੍ਰਚਾਰਕ ਹਰਨਾਮ ਕੌਰ ਦਾ ਗਿਨੀਜ਼ ਬੁੱਕ ਆਫ ਰਿਕਾਰਡ ‘ਚ ਨਾਮ ਦਰਜ਼- ਪਹਿਲੀ ਦਸਤਾਰਧਾਰੀ ਦਾੜੀ ਵਾਲੀ ਛੋਟੀ ਉਮਰ ਵਾਲੀ ਔਰਤ ਵਜੋਂ ਮਿਲਿਆ ਮਾਣ।
▶ ਕਪਿਲ ਸ਼ਰਮਾ ਵਲੋਂ ਬੀ.ਐਮ.ਸੀ ‘ਤੇ 5 ਲੱਖ ਰਿਸ਼ਵਤ ਮੰਗਣ ਦੇ ਲਾਏ ਦੋਸ਼ਾਂ ਉਪਰੰਤ ਹਰਕਤ ‘ਚ ਆ ਕੇ ਕਪਿਲ ਦੀ ਬਿਲਡਿੰਗ ਨੂੰ ਬੀ.ਐਮ.ਸੀ ਨੇ ਗੈਰ ਕਾਨੂੰਨੀ ਦਿੱਤਾ ਕਰਾਰ ।
▶ ਦੱਖਣੀ ਕਸ਼ਮੀਰ ਦੇ ਦਿਹਾਤੀ ਖੇਤਰਾਂ ਵਿੱਚ ਅਰਧ ਸੈਨਿਕ ਫੋਰਸ ਦੇ ਜਵਾਨਾਂ ਨਾਲ ਆਰਮੀ ਤਾਇਨਾਤ।
▶ ਪੰਜਾਬ ਹਰਿਆਣਾ ਹਾਈਕੋਰਟ ਨੇ ਪੀ.ਐਮ.ਈ.ਟੀ 2016 ਦੇ ਨਤੀਜਿਆਂ ‘ਚ ਦੱਸੀਆਂ ਤਰੁੱਟੀਆਂ।
▶ ਐਸ.ਵਾਈ.ਐਲ ਮਾਮਲੇ ‘ਚ ਸੁਪਰੀਮ ਕੋਰਟ ਦਾ ਫੈਸਲਾ ਪੰਜਾਬ ਸਰਕਾਰ ਖਿਲਾਫ ਹੋਣ ‘ਤੇ ਕਾਂਗਰਸੀ ਵਿਧਾਇਕ ਦੇਣਗੇ ਅਸਤੀਫੇ – ਕੈਪਟਨ।
▶ ਮੁੰਬਈ ‘ਚ ਨੇਵੀ ਪ੍ਰੀਖਿਆ ਦੌਰਾਨ ਮੱਚੀ ਭਗਦੜ– ਮਹਾਰਾਸ਼ਟਰ ਤੋਂ ਪੁੱਜੇ ਸਨ 10 ਹਜ਼ਾਰ ਪ੍ਰੀਖਿਆਰਥੀ।
▶ ਦਿੱਲੀ ਦੇ ਜਾਫਰਪੁਰ ‘ਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਖਾਧਾ ਜ਼ਹਿਰ ਪਿਓ-ਧੀ ਦੀ ਮੌਤ।
▶ ਭਾਰਤ ਆਉਣਾ ਚਾਹੁੰਦਾ ਹਾਂ ਪਰ ਪਾਸਪੋਰਟ ਜ਼ਬਤ ਹੈ – ਵਿਜੈ ਮਾਲੀਆ।
▶ ਵਿਧਾਨ ਸਭਾ ਇਜ਼ਲਾਸ ਦੋਰਾਨ ਮਾਰਸ਼ਲਾਂ ਨੇ ਬੈਂਸ ਭਰਾਵਾਂ ਨੂੰ ਚੁੱਕ ਕੇ ਸੁੱਟਿਆ ਬਾਹਰ।
▶ ਪ੍ਰਗਟ ਸਿੰਘ ਕਰ ਸਕਦੇ ਹਨ ਪੰਜਾਬ ਵਿਧਾਨ ਸਭਾ ਤੋਂ ਅਸਤੀਫਾ ਦੇਣ ਦਾ ਫੈਸਲਾ।
▶ ਅੰਮ੍ਰਿਤਸਰ ਪੁਲਿਸ ਨੇ ਸੁਲਝਾਈ ਅੰਨੇ ਕਤਲ ਦੀ ਗੁੱਥੀ– ਪਤੀ ਦਾ ਕਤਲ ਕਰਨ ਵਾਲੀ ਔਰਤ ਸਾਥੀ ਸਮੇਤ ਗ੍ਰਿਫਤਾਰ।
▶ ਜਲੰਧਰ ਨੇੜੇ ਸੜਕ ਹਾਦਸੇ ‘ਚ ਬਾਲ ਬਾਲ ਬਚੇ ਕੇਜ਼ਰੀਵਾਲ।
▶ ਆਪ ਕੌਂਸਲਰ ਅਮਰਜੀਤ ਸਿੰਘ ਭਾਟੀਆ ਨੇ ਫੜਿਆ ਝਾੜੂ- ਕੇਜਰੀਵਾਲ ਨੇ ਘਰ ਜਾ ਕੇ ਕੀਤਾ ਪਾਰਟੀ ‘ਚ ਕੀਤਾ ਸ਼ਾਮਲ।
▶ ਕੇਸਰੀ ਨਿਸ਼ਾਨ ਹੇਠ ਸਰਬਤ ਖਾਲਸਾ ਜੱਥੇਬੰਦੀਆਂ ਵਲੋਂ ਸਾਂਝੇ ਫਰੰਟ ਦੀ ਕਾਇਮੀ ਦਾ ਐਲਾਨ- ਬਸਪਾ, ਛੋਟੇਪੁਰ ਤੇ ਚੌਥੇ ਫਰੰਟ ਨੂੰ ਸ਼ਮੂਲੀਅਤ ਦਾ ਦਿਤਾ ਸੱਦਾ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media