Saturday, August 8, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ “ਮਲ੍ਹਾਰ ਉਤਸਵ“ ਆਯੋਜਿਤ

PPN0909201617
ਅਮ੍ਰਿਤਸਰ 9 ਸਤਬਰ (ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ ਇਥੇ ਵਿਸ਼ਵ ਪ੍ਰਸਿੱੱਧ ਸਿਤਾਰ ਵਾਦਕ ਪੰਡਿਤ ਪ੍ਰਤੀਕ ਚੌਧਰੀ ਅਤੇ ਪੰਡਤ ਰਾਜਨ-ਸਾਜਨ ਮਿਸ਼ਰਾ ਦੇ ਸ਼ਿਸ਼ ਸ੍ਰੀ ਪ੍ਰਭਾਕਰ ਕਸ਼ਯਪ ਨੇ “ਮਲ੍ਹਾਰ ਉਤਸਵ“ ਮੌਕੇ ਆਪਣੀਆਂ ਪੇਸ਼ਕਾਰੀਆਂ ਦੇ ਕੇ ਸਰੋਤਿਆਂ ਨੂੰ ਨਿਹਾਲ ਕੀਤਾ। ਵਿਭਾਗ ਦੇ ਡਾ. ਮੁਰਲੀ ਮਨੋਹਰ ਨੇ ਉਨ੍ਹਾਂ ਨਾਲ ਤਬਲੇ ‘ਤੇ ਅਤੇ ਡਾ. ਨਰਿੰਦਰ ਸਿੰਘ ਨੇ ਹਰਮੋਨੀਅਮ ‘ਤੇ ਸਾਥ ਦਿੱਤਾ। “ਮਲ੍ਹਾਰ ਉਤਸਵ“ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਮੁਖੀ ਡਾ. ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਅਤੇ ਨਾਰਥ ਜ਼ੋਨ ਕਲਚਰਲ ਸੈਂਟਰ, ਪਟਿਆਲਾ ਦੇ ਡਾਇਰੈਕਟਰ ਡਾ. ਆਰ.ਐਸ. ਗਿੱਲ ਦੇ ਸਹਿਯੋਗ ਨਾਲ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਕਰਵਾਇਆ ਗਿਆ।
ਰਜਿਸਟਰਾਰ, ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰੋ. ਅਨੀਸ਼ ਦੂਆ, ਪ੍ਰੋਫੈਸਰ ਇੰਚਾਰਜ, ਲੋਕ ਸੰਪਰਕ ਅਤੇ ਨਾਰਥ ਜ਼ੋਨ ਕਲਚਰਲ ਸੈਂਟਰ ਦੇ ਸ੍ਰੀ ਜਰਨੈਲ ਸਿੰਘ ਇਸ ਮੌਕੇ ਵਿਸ਼ੇਸ਼ ‘ਤੌਰ ‘ਤੇ ਹਾਜ਼ਰ ਹੋਏ।ਡਾ. ਰਾਜੇਸ਼ ਸ਼ਰਮਾ ਨੇ ਸਟੇਜ ਦਾ ਸੰਚਾਲਨ ਕੀਤਾ ।
ਪ੍ਰੋਗਰਾਮ ਦੀ ਸ਼ੁਰੂਆਤ ਵਿਚ ਪੰਡਿਤ ਪ੍ਰਤੀਕ ਚੌਧਰੀ ਨੇ ਰਾਗ ਮੀਆਂ ਮਲ੍ਹਾਰ ਅਤੇ ਰਾਗ ਮੇਘ ਵਜਾ ਕੇ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ। ਉਨ੍ਹਾਂ ਨੇ ਸੰਗੀਤ ਵਿਚ ‘ਉਪਜ’ ਦੇ ਮਹੱਤਵ ਨੂੰ ਵਿਭਿੰਨ ਸੰਗੀਤਕ ਤਕਨੀਕਾਂ ਦੇ ਨਾਲ ਸਪਸ਼ਟ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਰਿਆਜ਼ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸੰਗੀਤ ਇਕ ਖੜੋਤਮਈ ਵਰਤਾਰਾ ਨਹੀਂ ਇਸ ਲਈ ਸਾਨੂੰ ਹਮੇਸ਼ਾ ਹੀ ਕਿਸੇ ਵੇਗ ਜਾਂ ਸਫਰ ਵਿਚ ਰਹਿਣਾ ਜ਼ਰੂਰੀ ਹੁੰਦਾ ਹੈ। ਪ੍ਰੋਗਰਾਮ ਦੇ ਦੂਜੇ ਭਾਗ ਵਿਚ ਬਨਾਰਸ ਘਰਾਨੇ ਦੇ ਸ਼੍ਰੀ ਪ੍ਰਭਾਕਰ ਕਸ਼ਯਪ ਨੇ ਰਾਗ ਜੈਜੈਵੰਤੀ ਵਿਚ ਦੀ ਬਹੁਤ ਸੰਦਰ ਪੇਸ਼ਕਾਰੀ ਕੀਤੀ। ਇਸ ਤੋਂ ਬਾਅਦ ਵਿਭਾਗ ਦੀ ਵਿਦਿਆਰਥਣ ਗਗਨਦੀਪ ਕੌਰ ਨੇ ਮਲ੍ਹਾਰ ਰਾਗ ਤੇ ਅਧਾਰਿਤ ਗੀਤ ਤੇ ਨ੍ਰਿਤ ਪੇਸ਼ ਕੀਤਾ।
ਡਾ. ਗੁਰਪ੍ਰੀਤ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਦੀ ਪ੍ਰਸੰਸਾ ਕੀਤੀ। ਇਸ ਮੌਕੇ ਸ੍ਰੀਮਤੀ ਕਿਰਨ ਅਮਰ, ਸ੍ਰੀ ਚਰਨਜੀਤ ਸਿੰਘ, ਡਾ. ਗਾਵੀਸ਼, ਸ੍ਰੀਮਤੀ ਨੀਤੂ ਦੂਆ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੋਜਾਰਥੀ, ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ।

Check Also

ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ

ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …

Leave a Reply