Friday, March 27, 2026

ਬਾਬਾ ਸੁਖਦੇਵ ਸਿੰਘ ਭੁਚੋਂ ਸਾਹਿਬ ਵੱਲੋਂ ਭਲਾਈ ਕੇਂਦਰ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ

ppn1009201602

ਅੰਮ੍ਰਿਤਸਰ, 10 ਸਤੰਬਰ (ਪ੍ਰੀਤਮ ਸਿੰਘ) – ਬਾਬਾ ਸੁਖਦੇਵ ਸਿੰਘ ਜੀ ਭੁਚੋਂ ਸਾਹਿਬ ਵੱਲੋਂ ਅੰਮ੍ਰਿਤ ਵੇਲੇ ਦੀਆਂ ਚੱਲ ਰਹੀਆਂ ਲੜੀਆਂ ਤਹਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਜਿਸ ਵਿੱਚ ਸ੍ਰੀ ਜਪੁਜੀ ਸਾਹਿਬ, ਸ਼ਬਦ ਹਜਾਰੇ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਆਸਾ ਦੀ ਵਾਰ, ਕੀਰਤਨ ਉਪਰੰਤ ਭਾਈ ਗੁਰਇਕਬਾਲ ਸਿੰਘ, ਭਾਈ ਹਰਵਿੰਦਰਪਾਲ ਸਿੰਘ ਲਿਟਲ, ਭਾਈ ਗੁਰਦੀਪ ਸਿੰਘ, ਭਾਈ ਜਤਿੰਦਰ ਸਿੰਘ, ਚੱਬਾ ਠਾਠ ਤੋਂ ਬਾਬਾ ਰਮਨ ਸਿੰਘ, ਬੀਬੀ ਪਰਮਜੀਤ ਕੌਰ (ਪੰਮਾਂ ਭੈਣ) ਨੇ ਕਥਾ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਇਆ।ਉਪਰੰਤ ਬਾਬਾ ਸੁਖਦੇਵ ਸਿੰਘ ਨੇ ਅਨਮੋਲ ਬਚਨਾਂ ਰਾਹੀ ਸੰਗਤਾਂ ਨੂੰ ਅੰਮ੍ਰਿਤ ਵੇਲੇ ਦੀ ਵਡਿਆਈ ਬਾਰੇ ਸਰਵਣ ਕਰਵਾਇਆ। ਬਾਬਾ ਜੀ ਨੇ ਕਿਹਾ ਕਿ ਅੰਮ੍ਰਿਤ ਵੇਲੇ ਦਾ ਜਪਿਆ ਨਾਮ ਸਾਨੂੰ ਗੁਰੂ ਨਾਨਕ ਦੇ ਘਰੋਂ ਹਰ ਖੁਸ਼ੀ ਪ੍ਰਾਪਤ ਹੁੰਦੀ ਹੈ।ਬਾਬਾ ਜੀ ਨੇ ਕਿਹਾ ਕਿ ਨਾਮ ਜਪਣਾ ਅਤੇ ਨਾਮ ਜਪਾਉਣ ਦੀ ਸੇਵਾ ਭਾਈ ਗੁਰਇਕਬਾਲ ਸਿੰਘ ਨਿਭਾਅ ਰਹੇ ਹਨ ਇਹ ਬੜੀ ਵੱਡੀ ਜਿੱਥੇ ਸੇਵਾ ਹੈ।ਬਾਬਾ ਨੰਦ ਸਿੰਘ ਨੇ ਸਾਰੀ ਦੁਨੀਆਂ ਵਿੱਚ ਨਾਮ ਜਪਣ ਦੀ ਹੀ ਗੱਲ ਕੀਤੀ ਹੈ ਕਿਉਕਿ ਨਾਮ ਜਪਣ ਨਾਲ ਹੀ ਅਸੀ ਕਲਯੁੱਗ ਤੋਂ ਬਚ ਸਕਦੇ ਹਾਂ।ਭਾਈ ਗੁਰਇਕਬਾਲ ਸਿੰਘ ਨੇ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਤੇ ਕਿਹਾ ਸਾਨੂੰ ਸੰਤਾਂ ਮਹਾਂਪੁਰਸ਼ਾ ਦੀ ਵੱਧ ਤੋਂ ਵੱਧ ਸੰਗਤ ਕਰਨੀ ਚਾਹੀਦੀ ਹੈ, ਜੋ ਸੱਚ ਦੇ ਮਾਰਗ ਦਾ ਰਸਤਾ ਦਸਦੇ ਹਨ। ਇਸ ਮੌਕੇ ਸ਼ਹਿਰਾਂ ਅਤੇ ਪਿੰਡਾਂ ਦੀਆਂ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਸਵੇਰੇ 8 ਵਜੇ ਤੱਕ ਹਾਜਰੀਆਂ ਭਰੀਆਂ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply