ਬਠਿੰਡਾ, 12 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਰਵ ਸਿੱਖਿਆ ਅਭਿਆਨ ਤਹਿਤ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਵਿਸ਼ੇਸ਼ ਸਹਾਇਤਾ ਕੈਂਪ 15 ਸਤੰਬਰ 2016 ਨੂੰ ਬਲਾਕ ਰਿਸੋਰਸ ਸੈਂਟਰ ਮਾਲ ਰੋਡ ਬਠਿੰਡਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਮ ਬਲਾਕ ਪ੍ਰੋਜੈਕਟ ਡਾਇਰੈਕਟਰ ਬਠਿੰਡਾ ਸ: ਦਰਸ਼ਨ ਸਿੰਘ ਜੀਦਾ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਸ: ਹਰਦੀਪ ਸਿੰਘ ਤੱਗੜ ਦੀ ਅਗਵਾਈ ਵਿੱਚ ਲੱਗਣ ਜਾ ਰਹੇ ਇਸ ਵਿਸ਼ੇਸ਼ ਕੈਂਪ ਵਿੱਚ ਸਿੱਖਿਅਕ ਬਲਾਕ ਬਠਿੰਡਾ, ਨਥਾਣਾ ਅਤੇ ਸੰਗਤ ਨਾਲ ਸਬੰਧਿਤ 6 ਤੋਂ 18 ਸਾਲ ਤੱਕ ਦੇ ਉਨ੍ਹਾਂ ਸਾਰੇ ਬੱਚਿਆਂ ਦਾ ਮੁਆਇਨਾ ਕੀਤਾ ਜਾਵੇਗਾ ਜਿੰਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਸਰੀਰਕ ਘਾਟ ਪਾਈ ਜਾਂਦੀ ਹੈ । ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਅਲੀਮਕੋ ਕਾਨਪੁਰ ਤੋਂ ਮਾਹਿਰ ਡਾਕਟਰਾਂ ਦੀ ਟੀਮ ਉਕਤ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਨਿਰੀਖਣ ਕਰੇਗੀ ਅਤੇ ਹਰੇਕ ਬੱਚੇ ਦੀ ਜਰੂਰਤ ਅਨੁਸਾਰ ਉਨ੍ਹਾਂ ਨੂੰ ਵੀਲ੍ਹ ਚੇਅਰ, ਟਰਾਈਸਾਈਕਲ, ਕੈਲੀਪਰ, ਕ੍ਰੈਚਜ ( ਵਸਾਖੀ ) , ਵਾਕਰ, ਬਲਾਇੰਡ ਕਿੱਟ, ਐਮ, ਆਰ ਕਿੱਟ, ਬਨਾਂਵਟੀ ਪੈਰ, ਕੰਨਾਂ ਦੀ ਮਸ਼ੀਨ ਆਦਿ ਸਮਾਨ ਵੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਸਿਰਫ਼ ਲੋਕੋਮੋਟਰ/ ਆਰਥੋਪੈਡਿਕਲੀ-ਫਿਜੀਕਲੀ/ ਸੀ.ਪੀ. (ਸੈਰੀਬਲ ਪਾਲਸੀ ) / ਬਲਾਇੰਡ ਅਤੇ ਐਚ.ਆਈ ਬੱਚਿਆਂ ਨੂੰ ਹੀ ਬੁਲਾਇਆ ਗਿਆ ਹੈ , ਜਿੰਨ੍ਹਾਂ ਬੱਚਿਆਂ ਨੂੰ ਪਿਛਲੇ ਸਾਲ ਟਰਾਈ ਸਾਈਕਲ ਤੇ ਵੀਲ੍ਹ ਚੇਅਰ ਮਿਲ ਗਏ ਹਨ ਉਨ੍ਹਾਂ ਨੂੰ ਇਸ ਕੈਂਪ ਵਿੱਚ ਨਹੀਂ ਵਿਚਾਰਿਆ ਜਾਵੇਗਾ। ਇਸ ਮੌਕੇ ਕਮਪੋਨੈਂਟ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਰਿਫਰੈਸ਼ਮੈਂਟ ਬਲਾਕ ਵੱਲੋਂ ਦਿੱਤੀ ਜਾਵੇਗੀ । ਉ੍ਹਨਾਂ ਅੱਗੇ ਕਿਹਾ ਬੱਚਿਆਂ ਦੇ ਮਾਂ ਬਾਪ ਆਪਣੀ ਆਮਦਨ ਦਾ ਸਰਟੀਫਿਕੇਟ, ਬੱਚੇ ਦੀ ਡਿਸਅਬੈਲਿਟੀ ਸਰਟੀਫਿਕੇਟ, ਰਿਹਾਇਸ਼ ਪ੍ਰਮਾਣ ਪੱਤਰ ਅਤੇ ਵਿਸੇਸ਼ ਲੋੜਾਂ ਵਾਲੇ ਬੱਚੇ ਦੀਆਂ ਦੋ ਫੋਟੋਜ਼ ਜਰੂਰ ਨਾਲ ਲੈ ਕੇ ਆਉਣ ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media