ਬਠਿੰਡਾ, 12 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਦੇਸ਼ ਭੇਜਣ ਦੇ ਨਾਂਅ ‘ਤੇ ਵਿਅਕਤੀ ਵਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ‘ਚ ਥਾਣਾ ਸਿਵਲ ਲਾਈਨ ਪੁਲੀਸ ਨੇ ਪਟਿਆਲਾ ਦੇ ਵਸਨੀਕ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਦਈ ਵਿਸ਼ਾਲ ਸਿੰਘ ਪੁੱਤਰ ਰਾਮੇਸ਼ਵਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਬਠਿੰਡਾ ਨੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਗੁਰਵਿੰਦਰ ਸਿੰਘ ਪੁੱਤਰ ਸੁਰਿੰਦਰਪਾਲ ਸਿੰਘ ਵਾਸੀ ਪਿੰਡ ਅਮਾਮ ਨਗਰ ਜ਼ਿਲ੍ਹਾ ਪਟਿਆਲਾ ਨੇ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 7 ਲੱਖ 30 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਵਿਚ ਜਾਂਚ ਅਧਿਕਾਰੀ ਏ.ਐਸ.ਆਈ ਸੁਖਰਾਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ ਜਿਸ ਦੀ ਹੋਰ ਤਫ਼ਤੀਸ਼ ਜਾਰੀ ਹੈ ਪਰ ਇਸ ਅਜੇ ਤੱਕ ਇਸ ਸਬੰਧੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।ਹਸਪਤਾਲ ਹੈਲਥ ਸਟ੍ਰੀਟ ਦੇ ਸਾਹਮਣੇ ਤੋਂ ਅਲਟੋ ਕਾਰ ਚੋਰੀ- ਸਥਾਨਕ ਮਿੱਤਲ ਮਾਲ ਦੇ ਨਜ਼ਦੀਕ ਸਥਿੱਤ ਹਸਪਤਾਲ ਹੈਲਥ ਸਟ੍ਰੀਟ ਕੋਲੋਂ ਨਾਮਾਲੂਮ ਵਾਹਨ ਚੋਰ ਅਲਟੋ ਕਾਰ ਚੋਰੀ ਕਰਕੇ ਲੈ ਗਿਆ ਜਿਸ ਦੀ ਪੁਲਿਸ ਨੇ ਸ਼ਿਕਾਇਤ ਦਰਜ਼ ਕਰਕੇ ਪੜਤਾਲ ਅਰੰਭ ਦਿੱਤੀ ਦਿੱਤੀ ਹੈ।
ਮੁਦੱਈ ਜਸਪ੍ਰੀਤ ਸਿੰਘ ਵਾਸੀ ਗੰਗਾ ਅਬਲੂ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਸ ਨੇ ਆਪਣੀ ਅਲਟੋ ਕਾਰ ਨੰਬਰ. ਐਚ.ਆਰ-26 ਜੈਡ-1069 ਹੈਲਥ ਸਟ੍ਰੀਟ ਹਸਪਤਾਲ ਅੱਗੇ ਖੜ੍ਹੀ ਕੀਤੀ ਸੀ, ਜਦ ਉਹ ਵਾਪਸ ਆਇਆ ਤਾਂ ਕਾਰ ਉਕਤ ਜਗ੍ਹਾ ‘ਤੇ ਨਹੀਂ ਸੀ। ਇਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ। ਥਾਣਾ ਕੋਤਵਾਲੀ ਪੁਲੀਸ ਨੇ ਉਕਤ ਦੇ ਬਿਆਨਾ ਦੇ ਅਧਾਰ ਤੇ ਕਾਰਵਾਈ ਕਰਦਿਆ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …