
ਪੱਟੀ, 12 ਸਤੰਬਰ (ਅਵਤਾਰ ਸਿੰਘ ਢਿੱਲੋ) – ਸਥਾਨਕ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਦਫਤਰ ਵਿਖੇ ਤੈਨਾਤ ਸਹਾਇਕ ਰਵੀ ਪ੍ਰਕਾਸ ਸ਼ਰਮਾ ਨੂੰ ਸਿੱਖਿਆ ਵਿਭਾਗ ਵਿਚ ਪਿਛਲੇ 12 ਸਾਲਾਂ ਤੋਂ ਆਪਣੀਆਂ ਚੰਗੀਆਂ ਸੇਵਾਵਾਂ ਅਤੇ ਵਿਦਿਆਰਥੀ ਹਿੱਤ ਵਿਚ ਕੀਤੇ ਜਾ ਰਹੇ ਸਲਾਘਾਯੋਗ ਕੰਮਾਂ ਲਈ ਬੀਤੇ ਦਿਨੀ ਗੁਰਦਾਸਪੁਰ ਵਿਖੇ ਕਰਵਾਏ ਗਏ ਰਾਜ ਪੱਧਰੀ ਡਾ. ਸਰਵਪੱਲੀ ਰਾਧਾਕ੍ਰਿਸਨਨ ਸਟੇਟ ਐਵਾਰਡ ਸਨਮਾਨ ਸਮਾਰੋਹ ਵਿਚ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਜਿਲ੍ਹਾ ਗੁਰਦਾਸਪੁਰ, ਡਿਪਟੀ ਡਾਇਰੈਕਟਰ ਸਰੂਤੀ ਸੂਕਲਾ ਚੰਡੀਗੜ੍ਹ ਅਤੇ ਅਮਰਦੀਪ ਸਿੰਘ ਸੈਣੀ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਗੁਰਦਾਸਪੁਰ ਵਲੋਂ ਸਟੇਟ ਐਵਾਰਡ ਨਾਲ ਸਨਮਾਨਿਆ ਗਿਆ ।ਇਸ ਸਮੇਂ ਗੁਰਸੇਵਕ ਸਿੰਘ ਪੰਨੂ, ਉਪ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਤਰਨ ਤਾਰਨ ਰਾਜੇਸ਼ ਕੁਮਾਰ ਅਤੇ ਮੈਡਮ ਰਜਿੰਦਰ ਕੋਰ ਜਿਲ੍ਹਾ ਸਾਇੰਸ ਸੁਪਰਵਾਇਜਰ ਨੇ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਰਵੀ ਪ੍ਰਕਾਸ਼ ਸ਼ਰਮਾ ਨੂੰ ਸਲਾਂਘਾਯੋਗ ਕੰਮਾਂ ਲਈ ਸਨਮਾਨ ਪ੍ਰਾਪਤ ਹੋਇਆ ਹੈ ।ਸਕੂਲ ਪਹੁੰਚਣ ‘ਤੇ ਸਟੇਟ ਐਵਾਰਡੀ ਪ੍ਰਿੰਸੀਪਲ ਮੁਕੇਸ਼ ਚੰਦਰ ਜੋਸ਼ੀ ਅਤੇ ਸਕੂਲ ਸਟਾਫ ਵਲੋਂ ਰਵੀ ਸ਼ਰਮਾ ਨੂੰ ਸਨਮਾਨਿਤ ਕਰਦੇ ਹੋਇਆਂ ਸਿੱਖਿਆ ਵਿਭਾਗ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਰਵੀ ਪ੍ਰਕਾਸ ਸ਼ਰਮਾ ਬਹੁਤ ਹੀ ਮਿਹਨਤੀ ਅਤੇ ਵਿਦਿਆਰਥੀ ਹਿੱਤ ਵਿਚ ਹਮੇਸਾ ਤੱਤਪਰ ਰਹਿਣ ਵਾਲੇ ਵਿਅਕਤੀ ਹਨ,ਉਨ੍ਹਾਂ ਵਲੋਂ ਹਮੇਸ਼ਾ ਹੀ ਵਿਦਿਆਰਥੀ ਹਿੱਤ ਵਿਚ ਪਹਿਲਕਦਮੀ ਕੀਤੀ ਗਈ ਹੈ ਤੇ ਆਪਣੇ ਦਫਤਰੀ ਕੰਮ ਨੂੰ ਸਮੇ ਸਿਰ ਕਰਨ ਦੇ ਨਾਲ ਨਾਲ ਸਕੂਲ ਦੀ ਸੁੰਦਰਤਾ,ਵਿਦਿਆਰਥੀ ਗਿਣਤੀ ਵਿਚ ਵਾਧਾ ਕਰਨਾ,ਵਿਦਿਆਰਥੀਆਂ ਨੂੰ ਕੈਰੀਅਰ ਗਾਈਡੈਂਸ ਬਾਰੇ ਜਾਣਕਾਰੀ ਦੇਣੀ, ਨੈਤਿਕ ਸਿੱਖਿਆ, ਸਕੂਲ ਲਈ ਦਾਨੀ ਸੱਜਣਾ ਨੂੰ ਪ੍ਰੇਰਿਤ ਕਰਕੇ ਦਾਨ ਲੈਣਾ ਅਤੇ ਡਿਊਟੀ ਸਮੇਂ ਤੋਂ ਬਾਅਦ ਵੀ ਸਕੂਲ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਵਾਧੂ ਸਮਾਂ ਦੇਣਾ,ਤੇ ਸਕੂਲ ਪ੍ਰਬੰਧ ਵਿਚ ਪੂਰਨ ਰੂਪ ਵਿਚ ਸਕੂਲ ਮੁੱਖੀ ਨੂੰ ਸਹਿਯੋਗ ਦਿੱਤਾ ਜਾਂਦਾ ਹੈ ।ਇਸ ਮੋਕੇ ਰਵੀ ਪ੍ਰਕਾਸ਼ ਸ਼ਰਮਾ ਵਲੋਂ ਸਿੱਖਿਆ ਵਿਭਾਗ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਤੇ ਭਵਿੱਖ ਵਿਚ ਵੀ ਆਪਣੇ ਦਫਤਰੀ ਕੰਮ ਦੇ ਨਾਲ ਨਾਲ ਵਿਦਿਆਰਥੀ ਹਿੱਤ ਨੂੰ ਸਮਰਪਿਤ ਰਹਿ ਕੇ ਸੇਵਾਵਾ ਜਾਰੀ ਰੱਖਣ ਦੀ ਗੱਲ ਕਹੀ ।
Punjab Post Daily Online Newspaper & Print Media