Wednesday, June 24, 2026

ਸਿਹਤ ਵਿਭਾਗ ਦੇ ਕਲੈਰੀਕਲ ਅਮਲੇ ਵਲੋਂ ਕਲਮ ਛੋੜ ਹੜਤਾਲ 16 ਤੱਕ

ppn1309201615
ਬਠਿੰਡਾ, 13 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਹੈਲਥ ਡਿਪਾਰਟਮੈਂਟ ਸੁਬਾਰਡੀਨੇਟ ਆਫਿਸਸ ਕਲੈਰੀਕਲ ਐਸੋੋਸੀਏਸ਼ਨ ਜਿਲ੍ਹਾ ਬਠਿੰਡਾ ਵਲੋਂ ਪੰਜਾਬ ਸਿਹਤ ਵਿਭਾਗ ਸਬ ਆਫਿਸ ਕਲੈਰੀਕਲ ਐਸੋਸੀਏਸ਼ਨ ਦੇ ਸੱਦੇ ‘ਤੇ ਦਫਤਰ ਸਿਵਲ ਸਰਜਨ ਬਠਿੰਡਾ ਅਤੇ ਜਿਲੇ ਦੀਆਂ ਸਮੂਹ ਸਿਹਤ ਸੰਸਥਾਵਾਂ ਦੇ ਕਲੈਰੀਕਲ ਅਮਲੇ ਵਲੋਂ ਕਲਮਛੋੜ ਹੜਤਾਲ ਕੀਤੀ ਗਈ, ਹੁਣ ਸੂਬੇ ਜੱਥੇਬੰਦੀ ਦੇ ਫੈਸਲੇ ਅਨੁਸਾਰ ਇਸ ਕਲਮ ਛੋੜ ਹੜਤਾਲ ਵਿੱਚ 16.09.2016 ਤੱਕ ਦਾ ਵੱਧਾ ਕੀਤਾ ਗਿਆ ਹੈ। ਹੜਤਾਲ ਨਾਲ ਨਵ-ਨਿਯੁਕਤ ਕਰਮਚਾਰੀਆਂ ਦੇ ਮੈਡੀਕਲ ਦਾ ਕੰਮ ਅਤੇ ਜਨਮ ਮੌਤ ਸਰਟੀਫਿਕੇਟਾਂ ਦਾ ਕੰਮ ਬਹੁਤ ਜਿਆਦਾ ਪ੍ਰਭਾਵਿਤ ਹੋਇਆ। ਇਸ ਦਿਨ ਸਿਹਤ ਮੰਤਰੀ ਪੰਜਾਬ, ਪ੍ਰਮੁੱਖ ਸਕੱਤਰ ਸਿਹਤ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਚੰਡੀਗੜ ਵਲੋਂ ਮੰਗੀਆਂ ਗਈਆਂ ਮੰਗਾਂ ਜਿਨ੍ਹਾਂ ਵਿੱਚ ਵਿਭਾਗ ਦੀਆਂ ਕਲੈਰੀਕਲ ਕੇਡਰ, ਸਟੈਨੋੋ ਕੇਡਰ ਅਤੇ ਅੰਕੜਾਂ ਕੇਡਰ ਦੀਆਂ ਸੀਨੀਆਰਤਾ ਸੂਚੀਆਂ ਜਾਰੀ ਨਹੀਂ ਕੀਤੀਆਂ ਗਈਆਂ ਅਤੇ ਨਾ ਹੀ ਸੁਪਰਡੰਟ ਜੂਨੀਅਰ ਸਕੇਲ ਸਟੈਨੋ ਗਰਾਫਰ, ਸੀਨੀਅਰ ਸਕੇਲ ਸਟੈਨੋ ਗਰਾਫਰ ਦੀਆਂ ਪੱਦ ਉਨਤੀਆਂ ਦੇ ਹੁਕਮ ਜਾਰੀ ਕੀਤੇ ਗਏ ਅਤੇ ਜੂਨੀਅਰ/ਸੀਨੀਅਰ ਸਕੇਲ ਸਟੈਨੋਗਰਾਫਰ ਨੂੰ ਪੱਦ ਉਨਤ ਕਰਨ ਲਈ ਲਗਾਈ ਗਈ ਅੰਗਰੇਜੀ ਦੀ ਸਾਰਟਹੈਡ ਅਤੇ ਪੰਜਾਬੀ ਟਾਇਪ ਦੀ ਸ਼ਰਤ ਹਟਾਉੇਣ, 60 ਅਕਾਉਂਟੈਂਟ ਦੀਆਂ ਪੋਸਟਾਂ ਸਿਧੀ ਭਰਤੀ ਰਾਹੀਂ ਭਰਨ ਦੀ ਬਜਾਏ ਸਿਹਤ ਵਿਭਾਗ ਦੇ ਰੈਗੂਲਰ ਕਲੈਰੀਕਲ ਕਰਮਚਾਰੀਆਂ ਵਿੱਚੋਂ ਪੱਦ-ਉਨਤੀ ਰਾਹੀਂ ਭਰਨ, ਕੰਪਿਊਟਰ ਆਸਾਮੀ ਦਾ ਤਨਖਾਹ ਸਕੇਲ ਕਲਰਕ ਦੇ ਬਰਾਬਰ 3200/- ਗੁ੍ਰੇਡ ਪੇਅ ਕਰਨਾ, ਕੰਪਿਊਟਰ ਨੂੰ 50% ਸਲੈਕਸ਼ਨ ਗ੍ਰੇਡ ਜਾਰੀ ਕਰਨਾ, ਸਿਵਲ ਸਰਜਨਜ ਦੇ ਨਾਲ ਤੈਨਾਤ ਸਟੈਨੋ ਟਾਈਪਿਸਟ ਦੀ ਆਸਾਮੀ ਸੀਨੀਅਰ ਸਕੇਲ ਸਟੈਨੋਗਰਾਫਰ / ਜੂਨੀਅਰ ਸਕੇਲ ਸਟੈਨੋ ਗਰਾਫਰ ਅਪਗ੍ਰੇਡ ਕਰਨ, ਨਵੇਂ ਬਣੇ ਜਿਲ਼ਿਆ ਵਿੱਚ ਦਫਤਰ ਸਿਵਲ ਸਰਜਨ ਰੋਪੜ ਵਿੱਚ ਤੈਨਾਤ ਕਲੈਰੀਕਲ ਸਟਾਫ ਨੂੰ ਅਧਾਰ ਮੰਨਦੇ ਹੋਏ ਨਾਰਮਜ ਅਨੁਸਾਰ ਸੁਪਰਡੰਟ, ਸੀਨੀਅਰ ਸਹਾਇਕ, ਸਟੈਨੋ, ਕਲਰਕ, ਸੁਪਰਡੰਟ ਅੰਕੜਾ, ਐਸ.ਏ, ਜੇ.ਐਸ.ਏ ਅਤੇ ਕੰਪਿਊਟਰ ਦੀਆਂ ਆਸਾਮੀਆਂ ਦੀ ਰਚਨਾਂ ਕਰਨ, ਦਫਤਰ ਸਵਲ ਸਰਜਨ ਵਿੱਚ ਕੰਮ ਕਰਦੇ ਸੁਪਰਡੰਟ ਗ੍ਰੇਡ -2 ਦੀਆਂ ਅਸਾਮੀਆਂ ਵਿੱਚੋਂ ਇੱਕ ਆਸਾਮੀ ਸੁਪਰਡੰਟ ਗ੍ਰੇਡ-1 ਵਿੱਚ ਅਪਗ੍ਰੇਡ ਕਰਵਾਉਣ, ਅੰਕੜਾ ਕਰਮਚਾਰੀਆਂ ਨੂੰ ਕਲੈਰੀਕਲ ਕਰਮਚਾਰੀਆਂ ਦੀ ਤਰਜ ‘ਤੇ ਸਪੈਸਲ ਭੱਤਾ ਅਤੇ ਕੰਨਵੈਨਸ ਅਲਾਉਂਸ ਦੇਣ ਦਾ ਕੇਸ ਤੁਰੰਤ ਸਰਕਾਰ ਨੂੰ ਭੇਜਣ ਦੇ ਆਦੇਸ਼ ਦੇਣ ਤੋਂ ਇਲਾਵਾ ਵਿਭਾਗ ਵਿੱਚ ਠੇਕੇ ਦੇ ਅਧਾਰ ਤੇ ਕੰਮ ਕਰ ਰਹੇ ਕੰਪਿਊਟਰ ਅਪਰੇਟਰ (ਕਲਰਕ ਦੀ ਅਸਾਮੀ ਵਿੱਰੁਧ) ਨੂੰ ਰੈਗੂਲਰ ਕਰਨ ਅਤੇ ਕੁਝ ਜਿਲਿਆ ਵਿੱਚ ਕਲੈਰੀਕਲ ਕਾਡਰ ਦੀਆਂ ਸੀਟਾਂ ਤੇ ਕੰਮ ਕਰਦੇ ਫਾਰਮਾਸਿਸਟ, ਫੀਲਡ ਵਰਕਰ, ਲੈਬ ਟੈਕਨੀਸ਼ੀਅਨ ਆਦਿ ਨੂੰ ਤੁਰੰਤ ਉਹਨਾਂ ਦੀ ਅਸਲ ਪੋਸਟਿੰਗ ਤੇ ਸ਼ਿਫਟ ਕੀਤਾ ਜਾਵੇ ਭਾਵ ਕਲੈਰੀਕਲ ਕਾਡਰ ਦਾ ਕੰਮ ਕਲੈਰੀਕਲ ਅਮਲੇ ਤੋਂ ਹੀ ਲਿਆ ਜਾਵੇ ਆਦਿ ਨੂੰ ਅਜੇ ਤੱਕ ਲਾਗੂ ਕਰਨ ਵਿੱਚ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਚੰਡੀਗੜ ਦੇ ਦਫਤਰ ਦੀ ਢਿੱਲੀ ਕਾਰਜਗੁਜਾਰੀ ਦੇ ਵਿਰੋਧ ਵਿੱਚ ਬੁਲਾਰਿਆਂ ਵਲੋਂ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ ਅਤੇ ਆਪੋ ਆਪਣੇ ਵਿਚਾਰ ਪੇਸ਼ ਕਰਦੇ ਹੋਏ ਸਿਹਤ ਮੰਤਰੀ ਪੰਜਾਬ, ਪ੍ਰਮੁੱਖ ਸਕੱਤਰ ਸਿਹਤ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਚੰਡੀਗੜ੍ਹ ਦੇ ਰਵੱਈਏ ਦੀ ਭਰਪੂਰ ਨਿਖੇਧੀ ਕੀਤੀ ਗਈ ਅਤੇ ਕਿਹਾ ਗਿਆ ਕਿ ਸੂਬਾ ਜੱਥੇਬੰਦੀ ਵਲੋਂ ਆਉਂਦੇ ਦਿਨਾਂ ਵਿੱਚ ਹੋਰ ਵੀ ਜੋ ਨਿਰਣਾ ਲਿਆ ਗਿਆ, ਉਸ ਅਨੁਸਾਰ ਸੰਘਰਸ ਵਿਢਿਆ ਜਾਵੇਗਾ। ਮੀਟਿੰਗ ਵਿੱਚ ਸੁਰਿੰਦਰ ਕੁਮਾਰ ਧੀਰ, ਜੀਵਨ ਕੁਮਾਰ, ਸੁਖਪਾਲ ਕੌਰ, ਜਸਵਿੰਦਰ ਸਿੰਘ, ਗੁਰਮੇਲ ਕੌਰ, ਸੁਰਿੰਦਰ ਪਾਲ, ਸੁਖਦੇਵ ਸਿੰਘ, ਰਾਜੇਸ਼ ਕੁਮਾਰ, ਮਹਿੰਦਰ ਸੱਚਦੇਵਾ, ਪਰਮਜੀਤ ਕੌਰ, ਊਸ਼ਾ ਰਾਣੀ, ਅਨੀਤਾ ਰਾਣੀ, ਕੁਲਵੀਰ ਸਿੰਘ, ਨਰੇਸ਼ ਕੁਮਾਰ, ਰਾਜਵਿੰਂਦਰ ਸਿੰਘ, ਅਮਿਤ ਕੁਮਾਰ, ਸਤਨਾਮ ਸਿੰਘ, ਗੁਰਮੀਤ ਕੋਰ, ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ ਗਏ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply