Sunday, March 15, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 16 ਸਤੰਬਰ 2016
 
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
https://punjabpost.in/welcome/?p=72589
 
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
 
▶ ਕਥਾ ਵਾਚਕ ਗਿਆਨੀ ਅਮਰਜੀਤ ਸਿੰਘ ਸਚਖੰਡ ਤਖ਼ਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਵਾਲੇ ਸੰਗਰੂਰ ਨੇੜੇ ਸੜਕ ਹਾਦਸੇ ‘ਚ ਸਵਰਗਵਾਸ – ਦੂਸਰੇ ਮਸਕੀਨ ਜੀ ਵਜੋਂ ਜਾਣੇ ਜਾਂਦੇ ਸਨ ਗਿਆਨੀ ਜੀ।
 
▶ ਜੰਮੂ ਕਸ਼ਮੀਰ – ਪੀ.ਡੀ.ਪੀ ਦੇ ਸੰਸਦ ਮੈਂਬਰ ਤਾਰਿਕ ਕਾਰਾ ਵਲੋਂ ਪਾਰਟੀ ਅਤੇ ਸੰਸਦ ਤੋਂ ਅਸਤੀਫਾ- ਫਾਉਂਡਰ ਮੈਂਬਰ ਵੀ ਸਨ ਕਾਰਾ।
 
▶ ਭਾਰਤ ਫਰਾਂਸ ਤੋਂ ਖਰੀਦੇਗਾ 36 ਰੈਫੇਲ ਫਾਈਟਰ ਜੈੱਟ- 23 ਸਤੰਬਰ ਦੋਨਾਂ ਮੁਲਕਾਂ ਦਰਮਿਆਨ ਸਮਝੌਤੇ ‘ਤੇ ਹੋਣਗੇ ਦਸਤਖਤ।
 
▶ ਸੁਪਰੀਮ ਕੋਰਟ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ‘ਚ ਸਹਿਜਧਾਰੀਆਂ ਨੂੰ ਵੋਟ ਪਾਉਣ ਦੇ ਅਧਿਕਾਰ ਵਾਲੀ ਪਟੀਸ਼ਨ ਖਾਰਜ਼, ਸੰਸਦ ‘ਚ ਨਵਾਂ ਬਿਲ ਪਾਸ ਹੋਣ ਤੋਂ ਬਾਅਦ ਲਿਆ ਫੈਸਲਾ, 2011 ਦੀ ਚੁਣੀ ਕਮੇਟੀ ਦਾ ਹਾਊਸ ਵੀ ਕੀਤਾ ਬਹਾਲ।
 
▶ ਸਹਿਜਧਾਰੀ ਪਰਟੀ ਦੇ ਪ੍ਰਧਾਨ ਪਰਮਜੀਤ ਸਿੰਘ ਰਾਣੂ ਨੇ ਕਿਹਾ ਕਿ ਹੱਕ ਲੈਣ ਲਈ ਕਨੂੰਨੀ ਲੜਾਈ ਲੜਾਂਗੇ।
 
▶ ਮੋਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ਾਰਜਾਹ ਲਈ ਅੰਤਰਰਾਸ਼ਟਰੀ ਫਲਾਈਟ ਸ਼ੁਰੂ, ਉਪ ਮੁੱਖ ਮੰਤਰੀ ਸੁਖਬੀਰ ਬਾਦਲ ਸਮੇਤ 186 ਸਵਾਰੀਆਂ ਲੈ ਕੇ ਉਡਿਆ ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ।
 
▶ ਹਰਿਆਣਾ ਨੇ ਇਸ਼ਤਿਹਾਰਾਂ ‘ਚ ਹਵਾਈ ਅੱਡੇ ਦੇ ਨਾਮ ਨਾਲ ਮੋਹਾਲੀ ਲਿਖਣ ‘ਤੇ ਜਤਾਇਆ ਇਤਰਾਜ਼, ਸੀ.ਐਮ ਖੱਟੜ ਨੇ ਮੁੱਖ ਮੰਤਰੀ ਪੰਜਾਬ ਬਾਦਲ ਨੂੰ ਲਿਖਿਆ ਪੱਤਰ, ਕਿਹਾ ਹਵਾਈ ਅੱਡਾ ਸਾਂਝਾ।
 
▶ ਮੁੱਖ ਮੰਤਰੀ ਬਾਦਲ ਦੇ ਹਲਕੇ ਲੰਬੀ ਦੇ ਪਿੰਡ ਸਹਿਣਾ ਖੇੜਾ ‘ਚ ਚੈਕ ਵੰਡਣ ਦੌਰਾਨ ਅਕਾਲੀ ਧੜਿਆਂ ‘ਚ ਲੜਾਈ, 5 ਜਖਮੀ।
 
▶ ਹੋਟਲਾਂ ‘ਤੇ ਪ੍ਰਾਪਰਟੀ ਟੈਕਸ 81 ਰੁਪਏ ਤੋਂ ਘਟਾ ਕੇ 6 ਰੁਪਏ ਪ੍ਰਤੀ ਵਰਗ ਗਜ਼ ਕਰਨ ‘ਤੇ ਹੋਟਲ ਐਸੋਸੀਏਸ਼ਨ ਨੇ ਕੈਬਨਿਟ ਮੰਤਰੀ ਮਜੀਠੀਆ ਦਾ ਕੀਤਾ ਧੰਨਵਾਦ।
 
▶ ਅਟਾਰੀ ਸਰਹੱਦ ‘ਤੇ ਰੀਟਰੀਟ ਦੌਰਾਨ ਨਿਰਮਾਣ ਅਧੀਨ ਦਰਸ਼ਕ ਗੈਲਰੀ ਦੀ ਸ਼ਟਰਿੰਗ ਦਾ ਕੁੱਝ ਹਿੱਸਾ ਡਿੱਗਾ, ਇਕ ਬੱਚੀ ਦੀ ਮੌਤ।
 
▶ ਕੈਨੇਡਾ ਦੇ ਟੋਰਾਂਟੋ ‘ਚ ਦੋ ਅੰਮ੍ਰਿਤਧਾਰੀ ਬਜੁੱਰਗਾਂ ਨੂੰ ਸਟਾਫ ਤੇ ਸੁਰੱਖਿਆ ਕਰਮੀਆਂ ਨੇ ਸਟੋਰ ‘ਚ ਸ੍ਰੀ ਸਾਹਿਬ ਸਮੇਤ ਦਾਖਲ ਹੋਣ ਤੋਂ ਰੋਕਿਆ।
 
▶ ਲਾਪਤਾ ਹੋਈ ਏ.ਐਨ-32 ਏਅਰ ਕਰਾਟ ਉਡਾਣ ਦੇ 29 ਯਾਤਰੀਆਂ ਨੂੰ ਏਅਰ ਫੋਰਸ ਨੇ ਮ੍ਰਿਤਕ ਐਲਾਨਿਆ- ਕਿਹਾ ਭਾਲ ਅਜੇ ਵੀ ਜਾਰੀ।
 
▶ ਨਾਮਧਾਰੀ ਮਾਤਾ ਚੰਦ ਕੌਰ ਦੇ ਕਤਲ ਸਮੇਤ ਤਿੰਨ ਮਾਮਲਿਆਂ ਦੀ ਜਾਂਚ ਸੀ.ਬੀ.ਆਈ ਹਵਾਲੇ- ਹੋਰ ਦੋ ਕੇਸਾਂ ‘ਚ ਕੂਮ ਕਲਾਂ ਦਾ ਅਵਤਾਰ ਸਿੰਘ ਤਾਰੀ ਤੇ ਜਲੰਧਰ ਦਾ ਟਿਫਨ ਬੰਬ ਮਾਮਲਾ ਸ਼ਾਮਲ।
 
▶ ਆਮ ਆਦਮੀ ਪਾਰਟੀ ਦੇ ਐਲਾਨੇ ਗਏ ਤਿੰਨ ਉਮੀਦਵਾਰਾਂ ਡਾ. ਇੰਦਰਬੀਰ ਨਿੱਜਰ, ਰਾਜਬੀਰ ਸੰਨੀ ਤੇ ਜਸਵਿੰਦਰ ਜਹਾਂਗੀਰ ਵਲੋਂ ਚੋਣਾਂ ਤੋਂ ਪਹਿਲਾਂ ਤੇ ਵੋਟਾਂ ਪੈਣ ਸਮੇਂ ਪੰਜਾਬ ‘ਚ ਨੀਮ ਫੌਜੀ ਦਸਤੇ ਤਾਇਨਾਤ ਕਰਨ ਦੀ ਮੰਗ- ਪਿੰਡਾਂ ‘ਚ ਪੋਸਟਰ ਪਾੜਣ ਦੇ ਲਾਏ ਦੋਸ਼।
 
▶ ਪੈਰਾ ਉਲਿੰਪਕ ‘ਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਵੀ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਦੇਣ ਦੀ ਨੀਤੀ ਬਣੇ- ਮਿਲਖਾ ਸਿੰਘ।
 
▶ ਕਾਂਗਰਸ ਨੇ 2017 ਚੋਣਾਂ ਦੇ ਮੱਦੇਨਜ਼ਰ ‘ਕਾਂਗਰਸ ਲਿਆਓ ਪੰਜਾਬ ਬਚਾਓ’ ਦਾ ਦਿੱਤਾ ਨਵਾਂ ਨਾਅਰਾ।
 
▶ ਪੰਜਾਬ ਵਿਧਾਨ ਸਭਾ ‘ਚ ਕੈਗ ਰੋਪਰਟ ਪੇਸ਼- ਸਿਖਿਆ, ਮਿਡ ਡੇਅ ਮੀਲ ਆਦਿ ‘ਤੇ ਉਠਾਏ ਸਵਾਲ।
 
▶ ਇਲਾਹਾਬਾਦ ਹਾਈਕੋਰਟ ਨੇ ਚੋਣ ਕਮਿਸ਼ਨ ਨੂੰ ਚੋਣਾਂ ਦੌਰਾਨ ਪਾਰਟੀਆਂ ਵਲੋਂ ਝੂਠੇ ਵਾਅਦੇ ਕਰਨ ‘ਤੇ ਰੋਕ ਲਾਉਣ ਲਈ ਕੋਈ ਯੌਜਨਾ ਬਣਾਉਣ ਦੇ ਦਿਤੇ ਆਦੇਸ਼।
 
▶ ਲੁਧਿਆਣਾ ਵਿਖੇ ਪਾਵਰ ਕਾਮ ਦਾ ਐਕਸੀਅਨ ਵਿਜ਼ੀਲੈਂਸ ਵਿਭਾਗ ਨੇ ਇੱਕ ਲੱਖ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਕਾਬੂ- ਤਿੰਨ ਲੱਖ ਰਿਸ਼ਵਤ ਦਾ ਹੋਇਆ ਸੀ ਸੌਦਾ।
 
▶ ਅੰਮ੍ਰਿਤਸਰ ਦੀ ਕੱਪੜਾ ਮਾਰਕੀਟ ਕਟੜਾ ਜੈਮਲ ਸਿੰਘ ਵਿਖੇ ਆਮਦਨ ਕਰ ਵਿਭਾਗ ਦੇ ਛਾਪੇ- ਵਪਾਰੀਆਂ ਨੇ ਦੁਕਾਨ ਬੰਦ ਕਰਕੇ ਕੀਤਾ ਪ੍ਰਦਰਸ਼ਨ।
 
▶ ਪਾਕਿਸਤਾਨ ‘ਚ ਮਾਲ ਗੱਡੀ ਤੇ ਯਾਤਰੀ ਟ੍ਰੈਨ ਟਕਰਾਈ – 6 ਯਾਤਰੂਆਂ ਦੀ ਮੌਤ, 150 ਤੋਂ ਵੱਧ ਜਖਮੀ।
 
▶ ਪੈਟਰੋਲ 0.58 ਪੈਸੇ ਵਧੀਆ ਅਤੇ ਡੀਜ਼ਲ 0.31 ਪੈਸੇ ਪ੍ਰਤੀ ਲੀਟਰ ਹੋਇਆ ਸੱਸਤਾ – ਅੱਧੀ ਰਾਤ ਤੋਂ ਕੀਮਤਾਂ ਲਾਗੂ।
 
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
 
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
 

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply