ਬਟਾਲਾ, 14 ਸਤੰਬਰ (ਨਰਿੰਦਰ ਬਰਨਾਲ)- ਬੀਤੇ ਦਿਨੀ ਲਾਇੰਨਜ ਕਲੱਬ 321-ਡੀ ਦੀ ਤਾਜਪੋਸ਼ੀ ਦੌਰਾਨ ਵੱਖ ਵੱਖ ਕਲੱਬਾਂ ਨੇ ਸਿਰਕਤ ਕੀਤੀ। ਇਸ ਕਲੱਬ ਦੇ ਸਮਾਗਮ ਦੀ ਵਿਸੇਸ ਪ੍ਰਾਪਤੀ ਇਹ ਰਹੀ ਕ ਨਾਰੇਸ਼ ਅਗਰਵਾਲ ਇੰਟਰਨੈਸਨਲ-1 ਵਾਈਸ ਪ੍ਰੈਜੀਡੈਟ ਤੇ ਲਾਇੰਨ ਲੇਡੀ ਨਵੀਤਾ ਪਹੁੰਚੇ।ਇਸ ਸਮੁੱਚੇ ਪ੍ਰੋਗਰਾਮ ਦਾ ਮੁਖ ਮਕਸਦ ਡਿਸਟ੍ਰਿਕ 321-ਡੀ ਨੂੰ ਹੋਰ ਵੀ ਵਧੀਆ ਕੰਮਾਂ ਵਾਸਤੇ ਪ੍ਰੇਰਿਆ ਗਿਆ।ਹਾਜਰ ਲਾਇਨ ਮੈਬਰਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਲਾਇੰਨ ਕਲੱਬ ਦੇ ਡਿਸਟ੍ਰਿਕ ਨੂੰ ਹੋਰ ਵੀ ਬੁਲੰਦੀਆਂ ਦੇ ਪਹੁੰਚਾਇਆ ਜਾਵੇਗਾ।ਲਾਇੰਨ ਸੁਦੀਪ ਗਰਗ ਦੀ ਤਾਜਪੋਸੀ ਕੀਤੀ ਗਈ ਤੇ ਕਲੱਬਾਂ ਸੇਵਾ ਭਾਂਵਨਾ ਨਾਲ ਕੰਮ ਕਰਨ ਵਾਸਤੇ ਪ੍ਰੇਰਿਆ ਗਿਆ।ਲਾਇੰਨ ਕਲੱਬ ਦੀ ਪ੍ਰੋਮਖ ਹਸਤੀਆਂ ਵਿਚ ਲਾਇੰਨ ਸਵਰਨ ਸਿੰਘ ਖਾਲਸਾ ਵੀ.ਡੀ.ਜੀ-1, ਐਸ.ਕੇ ਪੁੰਜ ਵਾਇਸ ਡਿਸਟ੍ਰਿਕ ਗਵਰਨਰ-2 ਤੋ ਇਲਾਵਾ ਬਟਾਲਾ ਮੁਸਕਾਨ ਕਲੱਬ ਦੇ ਲਾਇੱਨ ਭਾਰਤ ਭੂਸਨ, ਜੋਨ ਚੇਅਰਮੈਨ ਡਾ ਰਣਜੀਤ ਸਿੰਘ, ਲਾਇੰਨ ਲਖਵਿਰੰਦਰ ਸਿੰਘ, ਹਰਭਜਨ ਸਿੰਘ ਸੇਖੋ, ਪ੍ਰਧਾਨ ਲਾਇੰਨਜ ਕਲੱਬ ਬਟਾਲਾ, ਲਾਇੰਨ ਬਰਿੰਦਰ ਸਿਘ ਅਠਵਾਲ, ਬਖਸਿੰਦਰ ਸਿੰਘ, ਵਾਈ ਪ੍ਰਧਾਨ ਨਰਿੰਦਰ ਸਿੰਘ ਮੁਸਕਾਨ ਕਲੱਬ ਬਟਾਲਾ, ਦਵਿੰਦਰ ਸਿੰਘ, ਬਲਕਾਰ ਸਿੰਘ ਜੈਤੋਸਰਜਾ ਆਦਿ ਮੈਬਰ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media