ਅੰਮ੍ਰਿਤਸਰ, 14 ਸਤੰਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਨੇ ਅੱਜ ਹਿੰਦੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ। ਇਸ ਦਿਨ 1949 ਨੂੰ ਭਾਰਤ ਦੀ ਸੰਵਿਧਾਨ ਸਭਾ ਨੇ ਦੇਵਨਾਗਰੀ ਲਿਪੀ ਵਿੱਚ ਹਿੰਦੀ ਭਾਸ਼ਾ ਨੂੰ ਸੰਘ ਦੀ ਸਰਕਾਰੀ ਭਾਸ਼ਾ ਦੇ ਰੂਪ ਵਿੱਚ ਅਪਨਾਇਆ। ਵਿਦਿਆਰਥੀਆਂ ਦੁਆਰਾ ਇਸ ਮੌਕੇ ਤੇ ਹਿੰਦੀ ਭਾਸ਼ਾ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਉਹਨਾਂ ਨੇ ਡਾ. ਰਜਿੰਦਰ ਪ੍ਰਸਾਦ ਦੇ ਸ਼ਬਦਾਂ ਬਾਰੇ ਦੱਸਦੇ ਹੋਏ ਕਿਹਾ ਕਿ ਹਿੰਦੀ ਭਾਸ਼ਾ ਸਮੁੱਚੇ ਰਾਸ਼ਟਰ ਨੂੰ ਜੋੜੇਗੀ ਅਤੇ ਏਕਤਾ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਇੱਥੋਂ ਤੱਕ ਕਿ ਮਹਾਤਮਾ ਗਾਂਧੀ ਅਤੇ ਸਵਾਮੀ ਦਇਆਨੰਦ ਜੀ ਦਾ ਵਿਸ਼ਵਾਸ ਸੀ ਕਿ ਹਿੰਦੀ ਸਾਰੇ ਰਾਸ਼ਟਰ ਨੂੰ ਜੋੜ ਸਕਦੀ ਹੈ ਅਤੇ ਉਨਤੀ ਦੇ ਰਾਹ ਤੇ ਲੈ ਜਾ ਸਕਦੀ ਹੈ। ਇਕ ਨਾਟਕੀ ਰੂਪਾਂਤਰਨ ਵਿਚ ਇਕ ਵਿਦਿਆਰਥਣ ਜਿਸ ਨੂੰ ਭਾਰਤ ਮਾਤਾ ਦੇ ਰੂਪ ਵਿਚ ਰਾਸ਼ਟਰ ਭਾਸ਼ਾ ਹਿੰਦੀ ਦੇ ਪਲੇਅ ਕਾਰਡਾਂ ਅਤੇ ਨਾਅਰਿਆਂ ਨਾਲ ਸਜਾਇਆ ਗਿਆ ਸੀ, ਨੇ ਹਿੰਦੀ ਦਾ ਪ੍ਰਚਾਰਸ਼ਪ੍ਰਸਾਰ ਕਰਨ ਤੇ ਇਸ ਨੂੰ ਬੋਲਣ ਵਿੱਚ ਗਰਵ ਮਹਿਸੂਸ ਕਰਨ ਦਾ ਸੰਦੇਸ਼ ਦਿੱਤਾ। ਵਿਦਿਆਰਥੀਆਂ ਨੇ ਇਸਦੇ ਇਤਿਹਾਸ ਅਤੇ ਮਹੱਤਵ ਦੇ ਬਾਰੇ ਬੋਲਦੇ ਹੋਏ ਕਵਿਤਾਵਾਂ ਗਾਈਆਂ। ਪੰਜਾਬ ਜ਼ੋਨਸ਼ਏ ਦੇ ਖੇਤਰੀ ਨਿਰਦੇਸ਼ਕ ਡਾ. (ਸ਼੍ਰੀਮਤੀ) ਨੀਲਮ ਕਾਮਰਾ ਜੀ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਜੀ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਵਿਦਿਆਰਥੀਆਂ ਨੂੰ ਹਿੰਦੀ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਾਡਾ ਕਰਤੱਵ ਹੈ ਕਿ ਅਸੀਂ ਆਪਣੀ ਰਾਸ਼ਟਰ ਭਾਸ਼ਾ ਹਿੰਦੀ ਦਾ ਇੱਜ਼ਤਸ਼ਮਾਣ ਕਰੀਏ ਅਤੇ ਸਾਰੇ ਸੰਸਾਰ ਵਿੱਚ ਇਸ ਦਾ ਪ੍ਰਸਾਰ ਕਰੀਏ। ਸਕੂਲ ਦੇ ਪ੍ਰਿ: ਡਾ. ਨੀਰਾ ਸ਼ਰਮਾ ਜੀ ਨੇ ਵਿਦਿਆਰਥੀਆਂ ਨੂੰ ਇਸ ਮੌਕੇ ਤੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਿੰਦੀ ਸਾਡਾ ਮਾਣ ਹੈ। ਵਿਸ਼ਵ ਪੱਧਰ ਤੇ ਇਸ ਨੂੰ ਸਥਾਨ ਦੇਣਾ ਹੀ ਸਾਡਾ ਉਦੇਸ਼ ਹੋਣਾ ਚਾਹੀਦਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਕਿ ਆਪਣੀ ਹਿੰਦੀ ਦੀ ਸ਼ਬਦਾਵਲੀ ਵਿਚ ਵਾਧਾ ਕਰੋ ਅਤੇ ਇਸ ਭਾਸ਼ਾ ਨੂੰ ਵੱਧ ਤੋਂ ਵੱਧ ਪ੍ਰਯੋਗ ਕਰੋ।
Check Also
ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ
ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …
Punjab Post Daily Online Newspaper & Print Media