ਚੌਂਕ ਮਹਿਤਾ, 14 ਸਤੰਬਰ (ਜੋਗਿੰਦਰ ਸਿੰਘ ਮਾਣਾ) ਪੁਲਿਸ ਥਾਣਾ ਮਹਿਤਾ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦ ਜੂਨ ਮਹੀਨੇ ਵਿੱਚ ਇਲਾਕੇ ਵਿੱਚੋ ਖੋਹਿਆ ਗਿਆ ਇੱਕ ਟਰੈਕਟਰ ਦੋਸ਼ੀ ਸਮੇਤ ਬਰਾਮਦ ਕਰ ਲਿਆ ਗਿਆ।ਐਸ.ਐਚ.ਓ ਸੁਰਿੰਦਰ ਸਿੰਘ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ 6-7 ਜੂਨ 2016 ਦੀ ਦਰਮਿਆਨੀ ਰਾਤ ਲਖਵਿੰਦਰ ਸਿੰਘ ਪੁੱਤਰ ਕਾਹਨ ਸਿੰਘ ਕੌਮ ਜੱਟ ਵਾਸੀ ਭਲਾਈਪੁਰ ਪੁਰਬਿਆਂ ਜੋ ਕਿ ਮਹਿਤਾ ਚੌਂਕ ਘੁਮਾਣ ਰੋਡ ਤੇ ਚੰਦਨ ਪੈਲਸ ਦੇ ਨੇੜਿਓ ਦੀ ਲੰਘ ਰਿਹਾ ਸੀ ਤਾਂ ਇਕ ਅਣਪਛਾਤੇ ਨੌਜਵਾਨ ਨੇ ਉਸ ਕੋਲੋ ਲਿਫਟ ਮੰਗੀ ਉਸ ਨੇ ਉਸ ਨੌਜਵਾਨ ਨੂੰ ਨਾਲ ਬਿਠਾ ਲਿਆ ਥੌੜੀ ਦੇਰ ਅੱਗੇ ਜਾ ਕੇ ਪਿੱਛੋਂ ਇੱਕ ਹੋਰ ਨੌਜਵਾਨ ਮੋਟਰਸਾਈਕਲ ਤੇ ਅੱਗੇ ਆ ਗਿਆ ਤੇ ਉਹਨਾਂ ਦੋਵਾਂ ਨੌਜਵਾਨਾਂ ਰਲ ਕੇ ਲਖਵਿੰਦਰ ਸਿੰਘ ਕੋਲੋ ਉਸਦਾ ਫਾਰਮਟਰੈਕ 6055 ਟਰੈਕਟਰ ਰੰਗ ਨੀਲਾ ਖੋਹ ਲਿਆ ਜਿਸ ਦੀ ਰਿਪੋਟ ਉਸਨੇ ਥਾਣਾ ਮਹਿਤਾ ਵਿਖੇ ਮੁਕਦਮਾ ਨੰ42/16 ਜੁਰਮ 379ਬੀ(2) ਆਈ ਪੀ ਸੀ ਤਹਿਤ ਦਰਜ ਕਰ ਲਿਆ।ਕਲ ਕਿਸੇ ਖਾਸ ਮੁਖਬਰ ਵੱਲੋਂ ਮਿਲੀ ਸੂਚਨਾ ਦੇ ਤਹਿਤ ਏ ਐਸ ਆਈ ਅਵਤਾਰ ਸਿੰਘ ਨੇ ਪੁਲਿਸ ਪਾਰਟੀ ਨਾਲ ਅੱਡਾ ਨਾਥ ਦੀ ਖੁਹੀ ਵਿਖੇ ਨਾਕਾ ਲਾ ਕੇ ਇਕ ਦੋਸ਼ੀ ਨੂੰ ਬੱਸ ਵਿੱਚ ਚੜਦੇ ਸਮੇ ਗ੍ਰਿਫਤਾਰ ਕਰ ਲਿਆ।ਜਿਸ ਦੀ ਪਹਿਚਾਣ ਅੰਗਰੇਜ ਸਿੰਘ ਪੁੱਤਰ ਸੋਹਣ ਸਿੰਘ ਕੌਮ ਜੱਟ ਵਾਸੀ ਵਡਾਲਾ ਕਲਾਂ ਵੱਜੋ ਹੋਈ ਅੱਜ ਉਸ ਨੂੰ ਬਾਬਾ ਬਕਾਲਾ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਦਿਤਾ ਗਿਆ ਹੈ।
Check Also
ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ ਗੁਰਮਤਿ ਸਮਾਗਮਾਂ ਸਬੰਧੀ ਸ਼੍ਰੋਮਣੀ ਕਮੇਟੀ (ਸਬ ਕਮੇਟੀ) ਦੀ ਇਕੱਤਰਤਾ
ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ) – ਭਗਤ ਰਵਿਦਾਸ ਜੀ ਦੇ 650 ਸਾਲਾ ਜਨਮ ਦਿਹਾੜੇ ਦੀ …
Punjab Post Daily Online Newspaper & Print Media