ਚੌਂਕ ਮਹਿਤਾ, 14 ਸਤੰਬਰ (ਜੋਗਿੰਦਰ ਸਿੰਘ ਮਾਣਾ) ਅੇਸ.ਐਸ.ਪੀ ਹਰਕੰਵਲਪ੍ਰੀਤ ਸਿੰਘ ਖੱਖ ਦੇ ਦਿਸ਼ਾ ਨਿਰਦੇਸ਼ਾ ਦੇ ਤਹਿਤ ਐਸ ਐਚ ਓ ਸ੍ਰ. ਸੁਰਿੰਦਰ ਸਿੰਘ ਪਵਾਰ ਮਹਿਤਾ ਦੀ ਨਿਗਰਾਨੀ ਹੇਠ ਏ.ਐਸ.ਆਈ ਗੁਰਮਿੰਦਰ ਸਿੰਘ ਢਿਲੋਂ ਆਪਣੀ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ ਪੁੱਲ ਦਿਆਲਗੜ ਦੇ ਨਜਦੀਕ ਪਹੁੰਚੇ ਤਾਂ ਇਕ ਨੌਜਵਾਨ ਜਿਸ ਦਾ ਨਾਮ ਰਜਿੰਦਰ ਸਿੰਘ ਪੁੱਤਰ ਸਰਵਣ ਸਿੰਘ ਕੌਮ ਜੁਲਾਹੇ ਪਿੰਡ ਖਾਨਪੁਰ ਵੱਲੋ ਪੁਲਿਸ ਦੀ ਗੱਡੀ ਵੇਖ ਕੇ ਇਕ ਮੋਮੀ ਲਿਫਾਫਾ ਬੂਟੀ ਵੱਲ ਸੁੱਟਣ ਲੱਗਾ।ਜਿਸ ਤੇ ਪੁਲਿਸ ਨੇ ਆਪਣੀ ਬਾਜ਼ ਅੱਖ ਰਖਦਿਆਂ ਤਰੁੰਤ ਕਰਵਾਈ ਕਰਦਿਆਂ ਦੋਸ਼ੀ ਨੂੰ ਕਾਬੂ ਕਰਦਿਆ ਉਸ ਦੀ ਤਲਾਸ਼ੀ ਲਈ ਤਾਂ ਲਿਫਾਫੇ ਵਿੱਚੋ 220 ਨਸ਼ੀਲੀਆਂ ਗੋਲੀਆ ਬਰਮਦ ਹੋਈਆ। 21/22/61/85 ਐਨ.ਡੀ.ਪੀ.ਐਸ ਐਕਟ ਦੇ ਤਹਿਤ ਪਰਚਾ ਦਰਜ ਕਰਕੇ ਦੋਸ਼ੀ ਨੂੰ ਮਾਣਯੋਗ ਬਾਬਾ ਬਕਾਲਾ ਸਾਹਿਬ ਆਦਲਤ ਵਿੱਚ ਪੇਸ਼ ਕਰਕੇ ਜੇਲ ਭੇਜ ਦਿਤਾ ਗਿਆ ਹੈ।ਇਸ ਮੌਕੇ ਮੁੱਖ ਮੁਨਸ਼ੀ ਸੰਦੀਪ ਸਿੰਘ, ਮੁਨਸ਼ੀ ਭੁਪਿੰਦਰ ਕੁਮਾਰ, ਮੁਨਸ਼ੀ ਨਰੇਸ਼ ਕੁਮਾਰ, ਹੌਲਦਾਰ ਤੇਜਿੰਦਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਜਗਤਾਰ ਸਿੰਘ ਆਦਿ ਮੁਲਾਜ਼ਮ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media