Sunday, March 15, 2026

ਬੀ.ਬੀ.ਕੇ ਡੀ.ਏ.ਵੀ.ਕਾਲਜ ਵੱਲੋਂ ਚੌਥਾ ਸਲਾਨਾ ‘ਫੋਟੋ ਫਨ ਟਾਸਟਿਕ’ ਮੁਕਾਬਲਾ ਆਯੋਜਿਤ

ppn1509201604

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ ਸੱਗੂ)- ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਵੂਮੈਨ ਅੰਮ੍ਰਿਤਸਰ ਦੇ ਕਮਰਸ਼ੀਅਲ ਆਰਟ, ਸਟਿਲ ਫੋਟੋਗਰਾਫ਼ੀ ਅਤੇ ਆਡੀਉ ਪ੍ਰੋਡਕਸ਼ਨ ਵਿਭਾਗ ਵੱਲੋਂ ‘ਫੋਟੋ ਫਨ ਟਾਸਟਿਕ’ ਚੋਥਾ ਸਲਾਨਾ ਫੋਟੋ ਮੁਕਾਬਲਾ ਕਾਲਜ ਵਿਖੇ ਕਰਵਾਇਆ ਗਿਆ।ਇਸ ਮੁਕਾਬਲੇ ਦਾ ਵਿਸ਼ਾ ਚਿਹਰੇ ਦੇ ਹਾਵ-ਭਾਵ ‘ਤੇ ਅਧਾਰਿਤ ਸੀ।
ਇਸ ਫੋਟੋ ਮੁਕਾਬਲੇ ‘ਚ ਕਾਲਜ ਦੀਆਂ ਵੱਖ-ਵੱਖ ਕਲਾਸਾਂ ਦੇ 150 ਪ੍ਰਤੀਯੋਗੀਆਂ ਨੇ ਭਾਗ ਲਿਆ। ਬੀ.ਏ. ਸਮੈਸਟਰ ਪਹਿਲਾਂ ਦੀ ਆਰਜੂ ਖੇੜਾ ਨੇ ਪਹਿਲਾ ਸਥਾਨ ਜਿੱਤਿਆ।ਬੀ.ਏ. ਸਮੈਸਟਰ ਤੀਜਾ ਦੀ ਦਿਵਿਆ ਅਤੇ ਬੀ.ਐਸ ਸਮੈਸਟਰ ਤੀਸਰਾ ਦੀ ਅਨਮੋਲ ਦੋਵਾਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਬੀ.ਐਸ.ਸੀ. ਸਮੈਸਟਰ ਤੀਜਾ ਦੀ ਜਪਨੀਤ ਅਤੇ ਬੀ.ਐਸ.ਸੀ ਸਮੈਸਟਰ ਪੰਜਵਾਂ ਦੀ ਇਸ਼ਾ ਨੇ ਤੀਸਰਾ ਸਥਾਨ ਹਾਸਲ ਕੀਤਾ।ਜਦਂੋ ਕਿ ਪੰਜ ਪ੍ਰਤੀਯੋਗੀਆ ਵਿਭਾ, ਤਾਨੀਆ,ਸ਼ਿਵਿਆ,ਸਾਗਰਿਕਾ ਅਤੇ ਰਿਹਆ ਨੇ ਹੌਂਸਲਾ ਅਫਜਾਈ ਇਨਾਮ ਪ੍ਰਾਪਤ ਕੀਤੇ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਭਾਗ ਦੇ ਇਸ ਸਿਰਜਾਨਤਮਕ ਕਾਰਜ ਦੀ ਸਫਲਤਾ ਤੇ ਮੁਬਾਰਕਾਂ ਦਿੰਦਿਆ ਕਿਹਾ ਕਿ ਬੀ.ਬੀ.ਕੇ ਡੀ.ਏ.ਵੀ ਕਾਲਜ ਹਮੇਸ਼ਾਂ ਹੀ ਕਲਾ ਤੇ ਕਲਾਕਾਰਾਂ ਨੂੰ ਉਤਸਾਹਿਤ ਕੀਤਾ ਹੈ।ਉਹਨਾਂ ਹੋਰ ਕਿਹਾ ਕਿ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਚ ਫੋਟੋਗਰਾਫ਼ੀ ਬਹੁਤ ਮਸ਼ਹੂਰ ਹੋ ਰਹੀ ਹੈ।ਸੋ ਇਸ ਤਰ੍ਹਾਂ ਇਸ ਕਲਾ ਨੂੰ ਪ੍ਰਫੁਲਿਤ ਕਰਨਾ ਕਾਲਜ ਦੀ ਜਿੰਮੇਵਾਰੀ ਬਣਦੀ ਹੈ। ਸ਼੍ਰੀ ਸੰਦੀਪ ਜੁਤਸ਼ੀ, ਮੁਖੀ, ਕਮਰਸ਼ੀਅਲ ਆਰਟ ਵਿਭਾਗ ਅਤੇ ਹੋਰ ਸਟਾਫ ਮੈਂਬਰ ਇਸ ਮੌਕੇ ਸ਼ਾਮਿਲ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply