Friday, March 20, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 17 ਸਤੰਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਛਪਾਰ ਮੇਲੇ ‘ਚ ਕੇਜ਼ਰੀਵਾਲ ਅਤੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਸੀ.ਐਮ ਬਾਦਲ ਨੇ ਦਿੱਲੀ ਸਰਕਾਰ ਦੀਆਂ ਗਿਣਾਈਆਂ ਖਾਮੀਆਂ, ਕਿਹਾ ਆਪ ਦੇ ਪਰਛਾਵੇਂ ਤੋਂ ਦੂਰ ਰਹਿਣ ਪੰਜਾਬੀ, ਕਾਂਗਰਸ ਨੂੰ ਕਿਸਾਨਾਂ ਦੀ ਦੁਸ਼ਮਣ ਦੱਸਿਆ।

▶ ਆਪ ਦੀ ਛਪਾਰ ਕਾਨਫਰੰਸ ‘ਚ ਭਗਵੰਤ ਮਾਨ ਰਹੇ ਗੈਰ ਹਾਜ਼ਰ, ਪੱਤਰਕਾਰਾਂ ਵਲੋਂ ਪੁੱਛੇ ਸਵਾਲ ‘ਤੇ ਭੜਕੇ ਸੰਜੇ ਸਿੰਘ।

▶ ਛੋਟੇਪੁਰ ਦੀ ਪਰਿਵਰਤਨ ਯਾਤਰਾ ਫਰੀਦਕੋਟ ‘ਚ ਸਮਾਪਤ – ਚੌਥੇ ਫਰੰਟ ਨਾਲ ਮਿਲ ਕੇ ਚੱਲਣ ਦਾ ਫੈਸਲਾ ਕਰਦਿਆਂ ਕਿਹਾ ਸੰਸਦ ਮੈਂਬਰ ਹਰਿੰਦਰ ਸਿੰਘ ਵੀ ਦੇਣਗੇ ਸਾਥ।

▶ ਛੋਟੇਪੁਰ ਕਿਸੇ ਵੀ ਪਾਰਟੀ ‘ਚ ਚਲੇ ਜਾਣ ਅਕਾਲੀ ਦਲ ਨੂੰ ਨਹੀਂ ਪਵੇਗਾ ਕੋਈ ਅਸਰ– ਸੀ.ਐਮ ਬਾਦਲ।

▶ ਆਪ ਨੂੰ ਝਟਕਾ- ਐਕਸ ਸਰਵਿਸਮੈਨ ਵਿੰਗ ਦੇ ਸੂਬਾ ਪ੍ਰਧਾਨ ਕਰਨਲ ਅਸ਼ੋਕ ਨਾਗਰਾ ਨੇ ਦਿੱਤਾ ਅਸਤੀਫਾ।

▶ ਭਾਜਪਾ ਮੀਟਿੰਗ ‘ਚ ਭਿੜੇ ਕਮਲ ਸ਼ਰਮਾ ਤੇ ਸੁਖਪਾਲ ਨੰਨੂ ਦੇ ਸਮਰਥਕ– ਭਾਜਪਾ ਨੇ ਸਭ ਕੁੱਝ ਠੀਕ ਠਾਕ ਦੱਸਿਆ।

▶ ਆਸ਼ੂਤੋਸ਼ ਮਹਾਰਾਜ ਮਾਮਲੇ ਦੀ ਸੁਣਵਾਈ ਹੋਈ – ਪੰਜਾਬ ਸਰਕਾਰ ਨੇ ਐਕਸਪਰਟ ਕਮੇਟੀ ਦੀ ਰਿਪੋਰਟ ਪੇਸ਼ ਕਰਨ ਲਈ ਮੰਗਿਆ ਸਮਾਂ।

▶ ਹੁਸ਼ਿਆਰਪੁਰ  ਦੇ ਗੜਦੀਵਾਲ ਦੇ ਨਿੱਜੀ ਸਕੂਲ ‘ਚ ਗੈਸ ਲੀਕ ਹੋਣ ‘ਤੇ ਭੜਕੇ ਮਾਪੇ।

▶ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਕਰੋੜਾਂ ਰੁਪਏ ਖਰਚ ਕੇ ਕੀਤਾ ਜਾਵੇਗਾ ਵਿਕਾਸ – ਰਾਜ ਸਭਾ ਫੰਡ ‘ਚੋਂ ਵੀ ਦੇਵਾਂਗਾ ਰਕਮ – ਸ਼ਵੇਤ ਮਲਿਕ।

▶ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਸਬੰਧੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਪਟਨਾ ‘ਚ ਵੈਬਸਾਇਟ ਲਾਂਚ।

▶ ਕਸ਼ਮੀਰ ਵਿੱਚ ਘੁਸਪੈਠ ਰੋਕਣ ਲਈ ਸਰਹੱਦੀ ਖੇਤਰ ‘ਚ ਵਧਾਈ ਸੁਰੱਖਿਆ– ਅਲਰਟ ਵੀ ਜਾਰੀ।

▶ ਅਗਲੇ ਸਾਲ ਰਿਓ ਪੈਰਾ ਉਲੰਪਿਕ ਖਿਡਾਰੀਆਂ ਨੂੰ ਖੇਡ ਰਤਨ ਐਵਾਰਡ ਦੇਣ ਦੀ ਕੀਤੀ ਜਾਵੇਗੀ ਸ਼ਿਫਾਰਸ਼ – ਖੇਡ ਮੰਤਰੀ ਵਿਜੈ ਗੋਇਲ।

▶ ਹਰਿਆਣਾ ਦੇ ਸਿਰਸਾ ‘ਚ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਜੇ.ਈ ਕਾਬੂ।

▶ ਅਵਾਜ਼-ਏ-ਪੰਜਾਬ ਫਰੰਟ ਦੇ ਆਗੂਆਂ ਨੇ ਨਾਮਧਾਰੀ ਮੁੱਖੀ ਠਾਕੁਰ ਊਧੇ ਸਿੰਘ ਨਾਲ ਬੰਦ ਕਮਰੇ ‘ਚ ਕੀਤੀ ਮੁਲਾਕਾਤ।

▶ ਚੋਣ ਕਮਿਸ਼ਨ ਵਲੋਂ ਦਿੱਲੀ ਦੇ 21 ਵਿਧਾਇਕਾਂ ਦੀ ਅਪੀਲ ਖਾਰਜ।

▶ ਬਾਹੂਬਲੀ ਸ਼ਹਾਬੂਦੀਨ ਦੀ ਜਮਾਨਤ ਅਰਜ਼ੀ ਰੱਦ ਕਰਵਾਉਣ ਲਈ ਪ੍ਰਸ਼ਾਂਤ ਭੂਸ਼ਣ ਅਤੇ ਬਿਹਾਰ ਸਰਕਾਰ ਨੇ ਸੁਪਰੀਮ ਕੋਰਟ ‘ਚ ਦਾਇਰ ਕੀਤੀ ਪਟੀਸ਼ਨ।

▶ ਯੂ.ਪੀ.ਐਸ.ਸੀ ਨਤੀਜੇ ਐਲਾਨੇ ਗਏ।

▶ ਅਰੁਣਾਚਲ ਪ੍ਰਦੇਸ਼ ‘ਚ ਕਾਂਗਰਸ ਦੇ 44 ਵਿਧਾਇਕ ਭਾਜਪਾ ਸਮਰਥਕ ਪੀ.ਪੀ.ਏ ਪਾਰਟੀ ‘ਚ ਸ਼ਾਮਿਲ।

▶ ਦਿੱਲੀ- ਪਹਿਲਵਾਨ ਨਰ ਸਿੰਘ ਯਾਦਵ ਦੇ ਡੋਪ ਮਾਮਲੇ ਦੀ ਸੀ.ਬੀ.ਆਈ ਕਰੇਗੀ ਜਾਂਚ।

▶ ਜੁੰਮੇ ਦੀ ਨਮਾਜ਼ ਸਮੇਂ ਪਾਕਿਸਤਾਨ ਦੀ ਮਸਜ਼ਿਦ ‘ਚ ਆਤਮਘਾਤੀ ਹਮਲਾ -14 ਮਰੇ, 23 ਜਖਮੀ।

▶ ਗਨੇਸ਼ ਜੀ ਦੀ ਮੂਰਤੀ ਵਿਸਰਜਨ ਮੌਕੇ 7 ਡੁੱਬੇ – ਮਹਾਰਾਸ਼ਟਰ ਦੇ ਨਾਸਿਕ ‘ਚ ਵਾਪਰਿਆ ਹਾਦਸਾ।

▶ ਦਿੱਲੀ- ਏਮਜ਼ ਦੀ ਡਾਕਟਰ ਵਲੋਂ ਆਤਮ ਹੱਤਿਆ– ਏਅਰ ਇੰਡੀਆ ਦਾ ਪਾਇਲਟ ਹੈ ਡਾਕਟਰ ਦਾ ਪਤੀ।

▶ ਫੀਲਡਗੰਜ਼ ਹਰਿਆਣਾ ਵਿਖੇ ਮਨਿਆਰੀ ਦੀ ਦੁਕਾਨ ‘ਚ ਲੱਗੀ ਅੱਗ – 6 ਘੰਟਿਆਂ ਦੀ ਜੱਦੋ-ਜਹਿਦ ਉਪਰੰਤ ਫਾਇਰ ਮੁਲਾਜਮਾਂ ਨੇ ਪਾਇਆ ਕਾਬੂ।

▶ ਆਦਮਪੁਰ ਵਿਖੇ ਬਿਸਤ ਦੁਆਬ ਨਹਿਰ ‘ਚ ਡਿੱਗੀ ਬੱਸ– 6 ਸਵਾਰੀਆਂ ਜਖਮੀ।

▶ ਅੰਮ੍ਰਿਤਸਰ ‘ਚ ਲੋਕਾਂ ਵਲੋਂ ਗੇਟ ਹਕੀਮਾਂ ਥਾਣੇ ਦਾ ਘਿਰਾਓ – ਪੁਲਿਸ ਹਿਰਾਸਤ ‘ਚ ਇਕ ਵਿਅਕਤੀ ਦੀ ਮੌਤ ਹੋਣ ‘ਤੇ ਕੀਤਾ ਗਿਆ ਪ੍ਰਦਰਸ਼ਨ।

▶ ਸਮਝੋਤਾ ਐਕਪ੍ਰੈਸ ਮਾਮਲੇ ‘ਚ ਮਹੰਤ ਅਸੀਮਾਨੰਦ ਨੂੰ ਜਮਾਨਤ ਮਿਲੀ।

▶ ਡੈਵੀਏਟ ਕਾਲਜ਼ ਪ੍ਰਿੰਸੀਪਲ ਦੇ ਬੇਟੇ ਦੀ ਲਾਸ਼ ਖਨੌਰੀ ਨਹਿਰ ‘ਚ ਮਿਲੀ।

▶ ਦਿੱਲੀ ਵਿੱਚ ਡੇਂਗੂ ਤੇ ਚਿਕਨਗੁਨੀਆਂ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਉਪ ਰਾਜਪਾਲ ਨੇ ਵਿਦੇਸ਼ੀ ਦੌਰੇ ‘ਤੇ ਗਏ ਉਪ ਮੁੱਖ ਮੰਤਰੀ ਸਸੌਦੀਆਂ ਨੂੰ ਵਾਪਿਸ ਆਉਣ ਦੇ ਦਿੱਤੇ ਹੁਕਮ।।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply