Sunday, August 2, 2026

ਕਾਂਗਰਸ ਬੁੱਧੀਜੀਵੀ ਸੈਲ ਜ਼ਿਲ੍ਹਾ ਕਾਰਜਕਾਰਣੀ ਦੇ ਚੇਅਰਮੈਨ ਪੁਜਾਨੀ ਨੇ ਕੀਤਾ ਵਿਸਥਾਰ

ppn1709201617
ਫਾਜ਼ਿਲਕਾ, 17 ਸਤੰਬਰ (ਵਿਨੀਤ ਅਰੋੜਾ)- ਕਾਂਗਰਸ ਬੁੱਧੀਜੀਵੀ ਸੈਲ ਜ਼ਿਲ੍ਹਾ ਫਾਜ਼ਿਲਕਾ ਦੀ ਇੱਕ ਮੀਟਿੰਗ ਸਥਾਨਕ ਅਨਾਜ਼ ਮੰਡੀ ਵਿਚ ਚੇਅਰਮੈਨ ਸਤਪਾਲ ਪੁਜਾਨੀ ਦੀ ਪ੍ਰਧਾਨਗੀ ਵਿਚ ਹੋਈ। ਇਸ ਮੌਕੇ ਬੁਧੀਜੀਵੀ ਸੈਲ ਦੇ ਕੋ ਚੇਅਰਮੈਨ ਵਿਜੈ ਤੰਵਰ ਅਤੇ ਜ਼ਿਲਾ ਕੋ ਕਨਵੀਨਰ ਸੰਦੀਪ ਗੁਲਬਧਰ ਤੋਂ ਇਲਾਵਾ ਜ਼ਿਲ੍ਹੇ ਦੇ ਕਾਂਗਰਸ ਕਮੇਟੀ ਦੇ ਅਹੁੱਦੇਦਾਰ ਅਤੇ ਵਰਕਰ ਹਾਜ਼ਰ ਸਨ।
ਇਸ ਮੌਕੇ ਚੇਅਰਮੈਨ ਸਤਪਾਲ ਪੁਜਾਨੀ ਨੇ ਬੁੱਧੀਜੀਵੀ ਸੈਲ ਜ਼ਿਲ੍ਹੇ ਦੀ ਕਾਰਜਕਾਰਣੀ ਦਾ ਐਲਾਣ ਕਰਦੇ ਹੋਏ 8 ਜਨਰਲ ਸਕੱਤਰ ਅਤੇ 7 ਸਕੱਤਰਾਂ ਨੂੰ ਨਿਯਕਤੀ ਪੱਤਰ ਜਾਰੀ ਕੀਤੇ।
ਮੀਟਿੰਗ ਵਿਚ ਵਿਸ਼ੇਸ਼ ਰੂਪ ਨਾਲ ਪਹੁੰਚੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਰਿੰਦਰ ਕਾਲੜਾ (ਪੱਪੂ) ਨੇ ਸੰਬੋਧਤ ਕਰਦੇ ਹੌਏ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਨੇ ਆਪਣੇ ਦੋ ਵਾਰ ਦੇ ਕਾਰਜਕਾਲ ਵਿਚ ਜਨਤਾ ਕਾ ਕਚੂਮਰ ਕੱਢ ਦਿੱਤਾ ਹੈ। ਕਿਸਾਨ, ਮਜ਼ਦੂਰ, ਵਪਾਰੀਆਂ ਦੇ ਹਿੱਤ ਵਿਚ ਹੁਣ ਪੰਜਾਬ ਵਿਚ ਕਾਂਗਰਸ ਹੀ ਵਿਕਲਪ ਹੈ ਜਿਸਨੂੰ ਲੈ ਕੇ ਹਰ ਵਰਕਰ ਕਾਂਗਰਸ ਦੀਆਂ ਨੀਤੀਆਂ ਨੂੰ ਲੈ ਕੇ ਅਤੇ ਸੱਤਾਪੱਖ ਦੇ ਗਲਤ ਪ੍ਰਚਾਰ ਦਾ ਮੂੰਹ ਤੋੜ ਜਵਾਬ ਦੇਣ ਦੇ ਲਈ ਘਰ ਘਰ ਪਹੁੰਚ ਜਾਣ। ਬੁੱਧੀਜੀਵੀ ਸੈਲ ਜ਼ਿਲ੍ਹਾ ਦੇ ਕੋ ਚੇਅਰਮੈਨ ਵਿਜੈ ਤੰਵਰ ਨੇ ਕਿਹਾ ਕਿ ਕਾਂਗਰਸ ਪਾਰਟੀ ਹਰ ਵਰਕਰ ਦਾ ਸਨਮਾਨ ਕਰਦੀ ਹੈ ਇਨ੍ਹਾਂ ਨਿਯੁਕਤੀਆਂ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਬੁਧੀਜੀਵੀ ਸੈਲ ਦੇ ਚੇਅਰਮੈਨ ਸਤਪਾਲ ਪੁਜਾਨੀ ਨੇ ਜਨਰ ਸਕੱਤਰ ਦੀ ਜਿੰਮੇਵਾਰੀ ਯੋਗਰਾਜ ਸ਼ਰਮਾ, ਪਿਨ ਗੁਲਬਧਰ, ਕੇਵਲ ਕ੍ਰਿਸ਼ਨ, ਸੁਰੇਸ਼ ਕੁਮਾਰ, ਤਲਵਿੰਦਰ ਸਿੰਘ, ਗੁਰਦੀਪ ਸਿੰਘ, ਅਸ਼ੋਕ ਕੁਮਾਰ, ਵਰਿੰਦਰ ਖੁਰਾਣਾ ਨੂੰ ਸੋਂਪੀ ਜਦਕਿ ਮੰਗਤ ਰਾਮ, ਮਨੀਸ਼ ਸ਼ਰਮਾ, ਰਕੇਸ਼ ਨਾਗਪਾਲ, ਸਵੀਰ ਸਿੰਘ, ਸ਼ਗਨ ਲਾਲ, ਸੁਰਿੰਦਰ ਕੰਬੋਜ, ਲਲਿਤ ਡੋਡਾ ਨੂੰ ਸੋਂਪੀ ਗਈ ਹੈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸਤਪਾਲ ਭੁਸਰੀ, ਸੁਭਾਸ਼ ਮਦਾਨ, ਭਜਨ ਲਾਲ, ਸੰਦੀਪ ਕੁਮਾਰ, ਸੰਜੀਵ ਕੁਮਾਰ, ਜਗਦੀਸ਼ ਕੁਮਾਰ, ਨੈਨੀ ਗੁਲਬਧਰ ਵਰਕਰ ਹਾਜ਼ਰ ਸਨ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …

Leave a Reply