Wednesday, September 30, 2026

ਨਾਮਧਾਰੀ ਸੰਮੇਲਨ ਮੌਕੇ ਪਲਾਸੌਰ ਦਾ ਸਨਮਾਨ

ppn1709201620

ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ ਸੱਗੂ) – ਨਾਮਧਾਰੀ ਸੰਪਰਦਾਂ ਵੱਲੋ ਸਤਿਗੁਰੂ ਜਗਜੀਤ ਸਿੰਘ ਦੀ ਰਹਿਨੁਮਾਈ ਹੇਠ ਇੱਕ ਵਿਸ਼ਾਲ ਸੰਗਤ ਸੰਮੇਲਨ ਸਥਾਨਕ ਜੀ.ਟੀ ਰੋਡ ਵਿਖੇ ਕੀਤਾ ਗਿਆ।ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਨਾਲ ਜੋੜਦੇ ਹੋਏ ਸਤਿਗੁਰੁ ਜਗਜੀਤ ਸਿੰਘ ਨੇ ਸੰਗਤਾਂ ਨੂੰ ਨਾਮ ਬਾਣੀ ਸਿਮਰਨ ਲਈ ਪ੍ਰੇਰਿਤ ਕੀਤਾ।ਸੰਮੇਲਨ ਦੋਰਾਨ ਆਈਆਂ ਸੰਗਤਾਂ ਨੂੰ ਨਾਮਵਾਰ ਢਾਡੀ ਤੇ ਕੀਰਤਨੀ ਸਿੰਘਾਂ ਨੇ ਗੁਰੂ ਜੱਸ ਗਾਇਨ ਕਰਕੇ ਨਿਹਾਲ ਕੀਤਾ।ਇਸ ਮੌਕੇ ਵਿਸ਼ੇਸ਼ ਤੋਰ ‘ਤੇ ਅਪਣੀ ਹਾਜਰੀ ਭਰਨ ਪੁੱਜੇ ਮਨਿੰਦਰਪਾਲ ਸਿੰਘ ਪਲਾਸੋਰ ਜਨਰਲ ਸਕੱਤਰ ਪੰਜਾਬ ਕਾਂਗਰਸ ਨੂੰ ਸਤਿਗੁਰੂ ਜਗਜੀਤ ਸਿੰਘ ਨੇ ਅਸੀਰਵਾਦ ਦੇ ਕੇ ਸਨਮਾਨਿਤ ਕੀਤਾ।ਸੰਮੇਲਨ ਵਿੱਚ ਸੰਤ ਬਾਬਾ ਜਸਬੀਰ ਸਿੰਘ ਕੁਲੀ ਵਾਲੇ, ਸੂਬਾ ਭਗਤ ਸਿੰਘ ਮਹੱਦੀਪੁਰ ਵਾਲੇ, ਡਾ: ਸੁਖਦੇਵ ਸਿੰਘ ਫੁੱਲਾਂ ਵਾਲੇ, ਪ੍ਰਧਾਨ ਗੁਰਚਰਨ ਸਿੰਘ ਨਾਮਧਾਰੀ, ਸਾਹਿਬ ਸਿੰਘ ਸਰਪ੍ਰਸਤ, ਨਿਰਮਲ ਸਿੰਘ ਸੇਕਟਰੀ, ਦਵਿੰਦਰ ਸਿੰਘ, ਲਾਲੀ ਸੇਵਾਦਾਰ, ਬੂਟਾ ਸਿੰਘ ਮੀਤ ਪ੍ਰਧਾਨ ਹਾਜਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply