Saturday, March 14, 2026

ਛੋਟੇਪੁਰ ਨੂੰ ਅਹੁੱਦੇ ਤੋਂ ਲਾਹ ਕੇ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਹੋਂਦ ਨੂੰ ਕੀਤਾ ਖਤਮ ਸ਼ੇਰਾ

ppn1709201621

ਰਈਆ, 17 ਸਤੰਬਰ (ਬਲਵਿੰਦਰ ਸੰਧੂ)- ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਕਸਬਾ ਰਈਆ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ਸ਼ਮਸ਼ੇਰ ਸਿੰਘ ਸ਼ੇਰਾ ਨੇੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਉੱਪਰ ਚੁੱਕਣ ਵਿੱਚ ਛੋਟੇਪੁਰ ਦਾ ਹੀ ਸਭ ਤੋਂ ਵੱਡਾ ਯੋਗਦਾਨ ਹੈ ਜੋ ਕਿ ਹਰ ਵਰਕਰ ਦੇ ਦਿਲ ਨੂੰ ਟੁੰਬਦਾ ਸੀ।ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪੰਜਾਬ ਪ੍ਰਧਾਨ ਛੋਟੇਪੁਰ ਨੂੰ ਅਹੁੱਦੇ ਤੋਂ ਲਾਹ ਕੇ ਹਰ ਵਰਕਰ ਦੇ ਦਿਲ ਵਿੱਚ ਜਹਿਰ ਭਰ ਦਿੱਤਾ ਹੈ, ਜੋ ਕਿ ਇਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਉਹਨਾਂ ਤੋਂ ਪੰਜਾਬ ਨੂੰ ਅਤੇ ਹਰ ਵਰਕਰ ਨੂੰ ਬਹੁਤ ਉਮੀਦਾਂ ਸਨ, ਪਰ ਹੁਣ ਸਾਰੇ ਵਰਕਰਾਂ ਵੱਲੋਂ ਪੰਜਾਬ ਪ੍ਰਧਾਨ ਦੀ ਹਾਜ਼ਰੀ ਭਰਨ ਲਈ ਤਿਆਰ ਹਾਂ ਜੋ ਵੀ ਪੰਜਾਬ ਪ੍ਰਧਾਨ ਸਾਡੀ ਡਿਊਟੀ ਲਾਵੇਗਾ, ਉਸ ਨੂੰ ਅਸੀਂ ਖਿੜੇ ਮੱਥੇ ਪ੍ਰਵਾਨ ਕਰਾਂਗੇ ਤਾਂ ਜੋ ਪੰਜਾਬ ਦਾ ਭਲਾ ਹੋ ਸਕੇ। ਇਸ ਮੌਕੇ ਸ਼ਮਸ਼ੇਰ ਸਿੰਘ ਰਈਆ ਤੋਂ ਇਲਾਵਾ ਕਪਤਾਨ ਸਿੰਘ ਰਈਆ, ਬਲਜੀਤ ਸਿੰਘ ਭੱਟੀ, ਦਲਬੀਰ ਸਿੰਘ, ਸੁਖਦੇਵ ਸਿੰਘ, ਕਵਲਜੀਤ ਸਿੰਘ, ਲਾਲੀ ਨਿਰੰਜਣਪੁਰ, ਡਾ: ਰੁਪਿੰਦਰ ਸਿੰਘ ਰੂਬੀ ਰਈਆ, ਰਜਿੰਦਰ ਸਿੰਘ ਘੱਗੇ, ਬਲਦੇਵ ਸਿੰਘ ਰਈਆ, ਨਰਿੰਦਰ ਸਿੰਘ ਸਠਿਆਲਾ, ਬਲਜੀਤ ਸਿੰਘ ਸ਼ਾਨ ਰਈਆ, ਪੂਰਨ ਸਿੰਘ ਮਸੀਹ ਰਈਆ, ਕੇਵਲ ਸਿੰਘ ਮਸੀਹ ਰਈਆ, ਅਮਰਜੀਤ ਸਿੰਘ ਰਈਆ ਅਤੇ ਗੁਲਸ਼ਨ ਆਦਿ ਹਾਜਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply