Saturday, April 4, 2026

ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਗਰੁੱਪ ਰਈਆ ਡਵੀਜ਼ਨ ਬਿਆਸ ਦੀ ਹੋਈ ਅਹਿਮ ਮੀਟਿੰਗ

ਰਈਆ, 17 ਸਤੰਬਰ (ਬਲਵਿੰਦਰ ਸੰਧੂ)- ਇੰਪਲਾਈਜ਼ ਫੈਡਰੇਸ਼ਨ ਸੁਰਿੰਦਰ ਸਿੰਘ ਪਹਿਲਵਾਨ ਗਰੁੱਪ ਰਈਆ ਮੰਡਲ ਬਿਆਸ ਦੀ ਜ਼ਰੂਰੀ ਮੀਟਿੰਗ ਸਰਪ੍ਰਸਤ ਇੰਜੀਅਰ ਰਾਮ ਪ੍ਰਤਾਪ ਜੇ.ਈ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਮਲਕੀਤ ਸਿੰਘ ਕੰਗ ਮੀਤ ਪ੍ਰਧਾਨ ਬਾਰਡਰ ਜ਼ੋਨ ਅਤੇ ਸੁਖਵਿੰਦਰ ਸਿੰਘ ਕਾਲੇਕੇ ਮੀਤ ਪ੍ਰਧਾਨ ਪੰਜਾਬ ਉਚੇਤੇ ਤੌਰ ‘ਤੇ ਸ਼ਾਮਿਲ ਹੋਏ।ਮੀਟਿੰਗ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਨਵੀਂ ਭਾਰਤੀ ਕੀਤੇ ਜਾਣ ਵਾਲੇ ਮੁਲਾਜਮਾਂ ਨੂੰ ਮੁਢਲੀ ਤਨਖਾਹ ਦਿੱਤੀ ਜਾਂਦੀ ਹੈ, ਉਸ ਹੁਕਮ ਨੂੰ ਵਾਪਿਸ ਲਿਆ ਜਾਵੇ ਅਤੇ ਰੈਗੂਲਰ ਸਟਾਫ ਦੀ ਤਰ੍ਹਾਂ ਤਨਖਾਹ ਦਿੱਤੀ ਜਾਵੇ।ਡੀ.ਏ ਦਾ 23 ਮਹੀਨਿਆਂ ਦਾ ਬਕਾਇਆ ਇੱਕ ਮੁਸ਼ਤ ਦਿੱਤਾ ਜਾਵੇ, ਕੇਂਦਰ ਵਲੋਂ 7ਵਾਂ ਤਨਖਾਹ ਕਮਿਸ਼ਨ ਲਾਗੂ ਕਰ ਦਿੱਤਾ ਗਿਆ ਹੈ। ਪਰ ਪੰਜਾਬ ਸਰਕਾਰ ਵਲੋਂ ਅਜੇ ਤੱਕ ਪੇਅ ਕਮਿਸ਼ਨ ਸਟਾਫ ਨਿਯੁੱਕਤ ਨਹੀਂ ਕੀਤਾ ਗਿਆ ਹੈ।ਉਨ੍ਹਾਂ ਮੰਗ ਕੀਤੀ ਕਿ ਪੇਅ ਕਮਿਸ਼ਨ ਦੀ ਰਿਪੋਰਟ ਇੱਕ ਮਹੀਨੇ ਵਿੱਚ ਲਾਗੂ ਕੀਤੀ ਜਾਵੇ, ਠੇਕੇ ‘ਤੇ ਰੱਖੇ ਮੀਟਰ ਰੀਡਰਾਂ ਨੂੰ ਰੈਗੂਲਰ ਕੀਤਾ ਜਾਵੇ, ਟੈਕਨੀਕਲ ਤੇ ਕਲੈਰੀਕਲ ਸਟਾਫ ਦੀ ਨਵੀਂ ਭਰਤੀ ਕੀਤੀ ਜਾਵੇ ਅਤੇ ਰਿਟਾਇਰਡ ਮੁਲਾਜਮਾਂ ਨੂੰ ਯੂਨਿਟਾਂ ਵਿੱਚ ਰਿਆਇਤ ਦਿੱਤੀ ਜਾਵੇ।
ਇਸ ਤੋਂ ਇਲਾਵਾ ਉਨ੍ਹਾਂ 66 ਕੇਵੀ ਸਬ ਸਟੇਸ਼ਨ ਬਠਿੰਡਾ ਅਤੇ ਖੰਨਾ ਦੇ ਜੋ ਪ੍ਰਾਈਵੇਟ ਹੱਥਾਂ ਵਿੱਚ ਦਿੱਤੇ ਹਨ, ਉਸ ਦੀ ਨਿਖੇਧੀ ਕੀਤੀ ਗਈ।ਇਸ ਮੀਟਿੰਗ ਵਿੱਚ ਹਰਭਿੰਦਰ ਸਿੰਘ ਚਾਹਲ ਜਨਰਲ ਸਕੱਤਰ ਰਈਆ ਡਵੀਜ਼ਨ, ਰਾਮ ਲਾਲ ਅਡੀਟਰ, ਜੰਗ ਸਿੰਘ ਪ੍ਰਧਾਨ ਬਿਆਸ, ਬਲਜੀਤ ਸਿੰਘ ਮੀਤ ਪ੍ਰਧਾਨ ਬਿਆਸ, ਪ੍ਰਦੀਪ ਸਿੰਘ ਜੇਈ ਮੀਤ ਪ੍ਰਧਾਨ ਰਈਆ ਡਵੀਜਨ, ਹਰਭਿੰਦਰ ਸਿੰਘ ਨਾਗੋਕੇ, ਬਲਵਿੰਦਰ ਸਿੰਘ ਮਹਿਤਾ ਚੌਂਕ, ਸੋਹੀ ਪ੍ਰਧਾਨ ਮਹਿਤਾ ਚੌਂਕ, ਨਿਰਭੈ ਸਿੰਘ ਬੁਟਾਰੀ, ਸੁੱਚਾ ਸਿੰਘ ਰਈਆ, ਬਲਵਿੰਦਰ ਸਿੰਘ ਏ.ਆਰ.ਏ, ਗੁਰਦੇਵ ਸਿੰਘ ਪ੍ਰਧਾਨ ਰਈਆ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply