
ਅੰਮ੍ਰਿਤਸਰ, 19 ਸਤੰਬਰ (ਜਗਦੀਪ ਸਿੰਘ ਸੱਗੂ) – ਸੇਵਾ ਤੇ ਸਿਖਿਆ ਵਿੱਚ ਮੋਹਰੀ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਅਧੀਨ ਚੱਲ ਰਹੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਹਸਪਤਾਲ, ਜੀ. ਟੀ ਰੋਡ ਵਿਖੇ ਅੱਜ ਫ੍ਰੀ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ।ਜਿਸ ਦੌਰਾਨ ਤਜੱਰਬੇਕਾਰ ਅਤੇ ਮਾਹਿਰ ਡਾਕਟਰਾਂ ਦੁਆਰਾ ਮਰੀਜਾਂ ਦਾ ਫ੍ਰੀ ਲੈਬੋਰਟਰੀ ਟੈਸਟ, ਈ.ਸੀ.ਜੀ, ਬੀ.ਐਮ.ਆਈ ਟੋਟਲ ਬਾਡੀ ਫੈਟ-ਬਾਡੀ ਏਜ ਟੈਸਟ ਕੀਤਾ ਗਿਆ ਅਤੇ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ।ਇਸ ਕੈਂਪ ਵਿੱਚ ਹੱਡੀਆਂ ਦੇ ਸਪੈਸ਼ਲਿਸਟ ਡਾ: ਹਰਦਾਸ ਸਿੰਘ, ਸਰਜੀਕਲ ਸਪੈਸ਼ਲਿਸਟ ਡਾ: ਗੁਰਦੇਵ ਸਿੰਘ ਗਿਰਗਿਲਾ ਅਤੇ ਡਾ: ਸੰਤੋਖ ਸਿੰਘ, ਮੈਡੀਕਲ ਸਪੈਸ਼ਲਿਸਟ ਡਾ: ਹਰਦੀਪ ਸਿੰਘ ਦੀਪ, ਜਨਾਨਾਂ ਰੋਗਾਂ ਦੇ ਮਾਹਿਰ ਡਾ: ਗੁਰਪ੍ਰੀਤ ਕੌਰ, ਈ.ਐਨ.ਟੀ ਸਪੈਸ਼ਲਿਸਟ ਡਾ: ਜਗਦੀਪਕ ਸਿੰਘ, ਬੱਚਿਆਂ ਦੇ ਸਪੈਸ਼ਲਿਸਟ ਡਾ: ਕੁਲਵੰਤ ਸਿੰਘ ਦੈਦ, ਚਮੜੀ ਰੋਗਾਂ ਦੇ ਸਪੈਸ਼ਲਿਸਟ ਡਾ: ਅਮਰਜੀਤ ਸਿੰਘ ਸਚਦੇਵਾ, ਅੱਖਾਂ ਦੇ ਮਾਹਿਰ ਡਾ: ਊਸ਼ਾ ਮਦਾਨ ਦੁਆਰਾ ਮਰੀਜਾਂ ਦਾ ਫ੍ਰੀ ਚੈਕਅਪ ਕੀਤਾ ਗਿਆ।ਲਗਭਗ 500 ਤੋਂ ਵੀ ਵੱਧ ਮਰੀਜ਼ਾਂ ਨੇ ਇਸ ਕੈਂਪ ਵਿਚ ਫ੍ਰੀ ਟੈਸਟਾਂ ਅਤੇ ਦਵਾਈਆਂ ਦਾ ਲਾਭ ਲਿਆ।ਕੈਂਪ ਵਿਚ ਚੀਫ ਖਾਲਸਾ ਦੀਵਾਨ ਵਲੋਂ ਮਰੀਜਾਂ ਲਈ ਫ੍ਰੀ ਚਾਹ-ਕਾਫੀ ਦਾ ਲੰਗਰ ਵੀ ਲਗਾਇਆ ਗਿਆ।
ਕੈਂਪ ਦਾ ਅਰੰਭ ਕਰਦਿਆਂ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਚੈਰੀਟੇਬਲ ਹਸਪਤਾਲ ਵਿਚ ਹਾਈ ਟੈਕ ਡੈਂਟਲ ਵਿੰਗ, ਫਿਜੀਓਥੈਰਿਪੀ ਵਿੰਗ, ਐਲੋਪੈਥਿਕ ਵਿੰਗ ਅਤੇ ਹੋਮਿਓਪੈਥਿਕ ਵਿੰਗ ਬਣਾਏ ਗਏ ਹਨ ਅਤੇ ਇਹ ਸਾਰੇ ਵਿੰਗ ਅਤਿ ਆਧੁਨਿਕ ਸੁਵਿਧਾਵਾਂ ਅਤੇ ਮੈਡੀਕਲ ਉਪਕਰਨਾਂ ਨਾਲ ਸੁਸਜਿੱਤ ਹਨ।ਛੇਤੀ ਹੀ ਐਲੋਪੈਥਿਕ ਵਿੰਗ ਵਿਚ ਨਵੀ ਐਕਸ ਰੇ ਅਤੇ ਅਲਟਰਾ ਸਾਉਂਡ ਮਸ਼ੀਨ ਲਗਾਈ ਜਾ ਰਹੀ ਹੈ ਅਤੇ ਇਕ ਮਾਡਰਨ ਪੈਥੋਲਿਜੀਕਲ ਲੈਬ ਬਣਾਈ ਜਾ ਚੁੱਕੀ ਹੈ ਜਿਸ ਵਿਚ ਖੁਨ ਦੇ ਸਾਰੇ ਟੈਸਟ ਬਹੁਤ ਹੀ ਘੱਟ ਰੇਟਾਂ ਤੇ ਕੀਤੇ ਜਾ ਰਹੇ ਹਨ।ਉਹਨਾ ਕਿਹਾ ਕਿ ਅੱਗੋਂ ਵੀ ਚੀਫ ਖਾਲਸਾ ਦੀਵਾਨ ਮਾਡਰਨ ਸਮੇਂ ਦੀ ਲੌੜ ਅਨੁਸਾਰ ਹਸਪਤਾਲ ਦੀਆਂ ਸੁਵਿਧਾਵਾਂ ਅਤੇ ਤਕਨੀਕਾਂ ਦਾ ਨਵੀਨੀਕਰਨ ਲਈ ਯਤਨਸ਼ੀਲ ਰਹੇਗਾ।ਮਂੈਬਰ ਇੰਚਾਰਜ ਡਾ: ਇੰਦਰਬੀਰ ਸਿੰਘ ਨਿੱਜਰ, ਐਮ.ਡੀ ਮੈਡੀਸਨ ਡਾ: ਹਰਦੀਪ ਸਿੰਘ ਦੀਪ ਅਤੇ ਗਿਆਨੀ ਜੀਤ ਸਿੰਘ ਦੇ ਨਿਰਦੇਸ਼ਾਂ ਹੇਠ ਅਤੇ ਡਾ: ਪਰਮਜੀਤ ਸਿੰਘ ਛਾਬੜਾ ਦੀ ਦੇਖ ਰੇਖ ਹੇਠ ਹਸਪਤਾਲ ਵਿਚ ਮਰੀਜਾਂ ਦੀ ਹਰ ਸੁਵਿਧਾ ਦਾ ਖਾਸ ਧਿਆਨ ਰਖਿਆ ਜਾਂਦਾ ਹੈ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media