Tuesday, March 24, 2026

ਹਲਕਾ ਉੱਤਰੀ ਵਿੱਚ ਡਾਈਰੀਆ ਨਾਲ ਹੋਈ ਮੌਤ ਲਈ ਨਗਰ ਨਿਗਮ ਤੇ ਹਲਕਾ ਵਿਧਾਇਕ ਜਿੰਮੇਦਾਰ – ਕਰਮਜੀਤ ਰਿੰਟੂ

ppn1809201610

ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ ਬਿਊਰੋ) – ਹਲਕਾ ਉੱਤਰੀ ਵਿੱਚ ਵਾਰਡ ਨੰ. 15 ਦੀ ਗਲੀ ਨੰ. 3 ਵਿੱਚ ਡਾਈਰੀਆ ਦਾ ਸ਼ਿਕਾਰ ਹੋਏ 3 ਲੋਕਾਂ ਵਿੱਚ ਇਕ ਦੀ ਮੌਤ ਹੋ ਗਈ ਹੈ। ਸਹਿਜ ਪੁੱਤਰ ਵਿਸ਼ਾਲ ਗੰਭੀਰ ਡਾਈਰੀਆ ਦੇ ਨਾਲ ਪ੍ਰਭਾਵਿਤ ਸੀ ਹਾਲਾਂਕਿ ਪ੍ਰਸ਼ਾਸਨ ਨੂੰ ਇਹ ਬਾਰੇ ਪਹਿਲਾ ਹੀ ਦਸਿਆ ਵੀ ਗਿਆ ਸੀ ਕਿ ਸਾਫ ਪਾਣੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਲੇਕਿਨ ਕਿਸੀ ਤਰਾਂ ਦੀ ਕਾਰਵਾਈ ਨਹੀਂ ਹੋਣ ਕਾਰਨ ਲੋਕ ਡਾਈਰੀਆ ਦਾ ਸ਼ਿਕਾਰ ਹੋ ਰਿਹੇ ਹਨ। ਹਲਕਾ ਉਤਰੀ ਤੋ ਕਾਂਗਰਸ ਇੰਚਾਰਜ ਤੇ ਸੀਨੀਅਰ ਕਾਂਗਰਸੀ ਨੇਤਾ ਕਰਮਜੀਤ ਸਿੰਘ ਰਿੰਟੂ ਨੇ ਪੀੜਤ ਪਰਿਵਾਰ ਨਾਲ ਜਾ ਕੇ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਹਲਕਾ ਉਤਰੀ ਵਿੱਚ ਵਿਕਾਸ ਦੇ ਦਾਅਵੇ ਝੂਠੇ ਹਨ।ਲੋਕ ਇੱਥੇ ਡਾਈਰੀਆ ਹੀ ਨਹੀਂ ਡੇਂਗੂ ਅਤੇ ਚਿਕਨਗੁਣੀਆ ਜਿਹੀ ਭਿਆਨਕ ਬੀਮਾਰੀ ਦਾ ਸ਼ਿਕਾਰ ਹੋ ਰਿਹੇ ਹਨ, ਜਿਸ ਨਾਲ ਲੋਕਾਂ ਦੀ ਮੌਤ ਹੋਣੀ ਸ਼ੁਰੂ ਹੋ ਗਈ ਹੈ ਅਤੇ ਹਲਕਾ ਵਿਧਾਇਕ ਵਿਕਾਸ ਦੇ ਦਾਅਵੇ ਗਿਣਾਉਂਦੇ ਹੀਂ ਥੱਕ ਰਿਹੇ ਹਨ।
ਉਨਾਂ ਕਿਹਾ ਕਿ ਇਸੇ ਵਾਰਡ ਵਿੱਚ ਅਤੇ ਇਸੇ ਗਲੀ ਵਿੱਚ ਮੰਗਾ, ਸਪਨਾ ਪਤਨੀ ਗਨੇਜ ਵੀ ਪ੍ਰਭਾਵਿਤ ਹਨ ਅਤੇ ਰਾਧਾ ਰਾਣੀ ਪਿਛਲੇ 8 ਦਿਨਾਂ ਤੋਂ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਿਲ ਹੈ।ਅੰਮ੍ਰਿਤਪਾਲ, ਤਾਨਾ ਪੁੱਤਰੀ ਨਿਸ਼ਾਨ ਸਿੰਘ, ਸੁਰਜੀਤ ਸਿੰਘ ਅਤੇ ਰਣਜੀਤ ਸਿੰਹ ਪੁੱਤਰ ਕਸ਼ਮੀਰ ਸਿੰਘ ਗਲੀ ਨੰ. 5 ਡੇਂਗੂ ਅਤੇ ਡਾਈਰੀਆ ਦਾ ਸ਼ਿਕਾਰ ਹੋ ਗਏ ਹਨ। ਉਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋ ਸਾਫ ਪਾਣੀ ਦੀ ਪਾਈਪਾਂ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਅਤੇ ਇੱਥੇ ਲੋਕਾਂ ਦਾ ਜੀਵਨ ਪੱਧਰ ਇੰਨਾ ਵਧੀਆ ਨਹੀਂ ਹੈ ਕਿ ਉਹ ਆਪਣੇ ਪਰਿਵਾਰ ਨੂੰ ਆਰ.ਓ ਦਾ ਪਾਣੀ ਮੌਜੂਦ ਕਰਵਾ ਸਕਣ। ਨਗਰ ਨਿਗਮ ਨੂੰ ਇਸ ਲਈ ਕਿਹਾ ਗਿਆ ਸੀ ਲੇਕਿਨ ਸੁਣਵਾਈ ਨਹੀਂ ਹੋਈ ਅਤੇ ਦੂਜੇ ਪਾਸੇ ਹਲਕਾ ਵਿਧਾਇਕ ਅਨਿਲ ਜੋਸ਼ੀ ਲੋਕਾਂ ਨੂੰ ਵਿਕਾਸ ਦੇ ਨਾਂਅ ਤੇ ਗੁਮਰਾਹ ਕਰ ਰਿਹਾ ਹੈ ਜਦਕਿ ਹਲਕੇ ਵਿੱਚ ਲੋਗ ਮੁੱਢਲੀ ਮੂਲਭੂਤ ਸੁਵਿਧਾ ਸਾਫ ਪਾਣੀ ਤਕ ਨਸੀਬ ਨਹੀਂ ਹੋ ਰਿਹਾ ਹੈ।
ਰਿੰਟੂ ਨੇ ਕਿਹਾ ਕਿ ਉਕਤ ਮੌਤ ਦੇ ਲਈ ਨਗਰ ਨਿਗਮ ਜਿੰਮੇਦਾਰ ਹੈ ਕਿਉਂਕਿ ਉਨਾਂ ਆਪਣੀ ਜਿੰਮੇਦਾਰੀ ਨਹੀਂ ਨਿਭਾਈ ਅਤੇ ਅੱਜ ਇਕ ਬੱਚੇ ਦੀ ਮੌਤ ਹੋ ਗਈ ਅਤੇ ਇਸ ਵਿਭਾਗ ਦਾ ਮੰਤਰੀ ਅਨਿਲ ਜੋਸ਼ੀ ਵੀ ਮੌਤ ਹੋਣ ਦੇ ਲਈ ਉਨਾਂ ਦੀ ਜਿੰਮੇਵਾਰ ਹੈ ਜਿੰਨਾ ਕਿ ਨਗਰ ਨਿਗਮ।ਉਨਾਂ ਕਿਹਾ ਕਿ ਜੇਕਰ ਨਗਰ ਨਿਗਮ ਹੁਣ ਵੀ ਨਹੀਂ ਜਾਗਿਆ ਤਾਂ ਇਸਦੇ ਨਤੀਜੇ ਗੰਭੀਰ ਹੋਣਗੇ, ਜਿਸ ਨੂੰ ਭੁਗਤਣ ਦੇ ਲਈ ਨਗਰ ਨਿਗਮ ਤਿਆਰ ਰਹੇ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply