Tuesday, October 6, 2026

ਅਦਾਲਤੀ ਭਗੋੜਾ ਮਹਿਤਾ ਪੁਲਿਸ ਵੱਲੋਂ ਕਾਬੂ

U
U

ਚੌਂਕ ਮਹਿਤਾ, 19 ਸਤੰਬਰ (ਜੋਗਿੰਦਰ ਸਿੰਘ ਮਾਣਾ) – ਥਾਣਾ ਮਹਿਤਾ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਜਦੋ ਕਿਸੇ ਮੁਖਬਰ ਦੀ ਇਤਲਾਹ ਤੇ ਅਦਾਲਤ ਵੱਲੋਂ ਭਗੋੜਾ ਕਰਾਰ ਦਿਤੇ ਜਾਣ ਵਾਲੇ ਨੂੰ ਕਾਬੂ ਕੀਤਾ।ਥਾਣਾ ਮਹਿਤਾ ਦੇ ਮੁੱਖੀ ਸੁਰਿੰਦਰ ਸਿੰਘ ਪਵਾਰ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਅਦਾਲਤ ਵੱਲੋਂ ਭਗੋੜੇ ਅੇਲਾਨੇ ਮੁਜਰਮ ਪਿ੍ਰੰਸਪਾਲ ਸਿੰਘ ਉਰਫ ਪ੍ਰਿੰਸ ਪੁੱਤਰ ਸੁਰਜੀਤ ਸਿੰਘ ਕੌਮ ਮਜਬੀ ਸਿੱਖ ਵਾਸੀ ਬੁਟਾਰੀ ਜਿਸ ਨੂੰ ਏ ਐਸ ਆਈ ਅਵਤਾਰ ਸਿੰਘ ਨੇ ਆਪਣੇ ਸਾਥੀਆ ਨਾਲ ਕਿਸੇ ਮੁਖਬਰ ਦੀ ਇਤਲਾਹ ਮਿਲਣ ਮਗਰੋ ਬੜੀ ਹੀ ਹੁਸ਼ਿਆਰੀ ਨਾਲ ਗ੍ਰਿਫਤਾਰ ਕੀਤਾ ਮੁਕਦਮਾ ਨੰ-23ਫ਼16 ਤੇ 25ਫ਼16 ਜੁਰਮ ਨੰ- 379ਫ਼411 ਆਈ ਪੀ ਸੀ ਥਾਣਾ ਮਹਿਤਾ ਦੇ ਤਹਿਤ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਜੇਲ ਭੇਜ ਦਿਤਾ ਗਿਆ ਹੈ।ਇਸ ਮੌਕੇ ਏ.ਐਸ.ਆਈ ਗੁਰਮਿੰਦਰ ਸਿੰਘ ਢਿਲੋਂ, ਮੁੱਖ ਮੁਨਸ਼ੀ ਸੰਦੀਪ ਸਿੰਘ, ਮੇਜਰ ਸਿੰਘ, ਅਮਰੀਕ ਸਿੰਘ ਆਦਿ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply