Sunday, October 4, 2026

ਅਕਾਲੀ ਦਲ ਦੇ ਆਗੂਆਂ ਨੇ ਸਰਨਾ ਧੜੇ ਨੂੰ ਨਾਰਾਇਣਾਂ ਗੁਰਦੁਆਰਾ ਚੋਣਾਂ ਵਿਚ ਦਿੱਤੀ ਸਿਕਸ਼ਤ

ppn1909201618

ਨਵੀਂ ਦਿੱਲੀ, 19 ਸਤੰਬਰ (ਪੰਜਾਬ ਪੋਸਟ ਬਿਊਰੋ) – ਸੈਂਟਰਲ ਦਿੱਲੀ ਦੀ ਸਭ ਤੋਂ ਵੱਡੀ ਸਿੰਘ ਸਭਾ ਨਾਰਾਇਣਾ ਵਿਹਾਰ ਗੁਰਦੁਆਰੇ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ 20 ਵਿੱਚੋਂ 20 ਅਹੁੱਦੇਦਾਰਾਂ ਦੀ ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਹੈ। ਪਹਿਲੇ ਤੋਂ ਇਸ ਗੁਰਦੁਆਰੇ ਦੇ ਪ੍ਰਬੰਧ ਤੇ ਕਾਬਜ ਸਰਨਾ ਦਲ ਦੇ ਪਰਮਜੀਤ ਸਿੰਘ ਖੁਰਾਣਾ ਦੀ ਪੂਰੀ ਟੀਮ ਨੂੰ ਸੰਗਤਾਂ ਨੇ ਬਾਹਰ ਦਾ ਰਾਹ ਵਿਖਾ ਦਿੱਤਾ ਹੈ।ਮਿਲੀ ਜਾਣਕਾਰੀ ਅਨੁਸਾਰ ਨਵੀਂ ਟੀਮ ਦੇ ਰੂਪ ਵਿਚ ਸੰਗਤਾਂ ਨੇ ਗੁਲਜੀਤ ਸਿੰਘ ਅਨੰਦ ਨੂੰ ਪ੍ਰਧਾਨ ਅਤੇ ਚਰਣਜੀਤ ਸਿੰਘ ਭਾਟੀਆ ਨੂੰ ਜਨਰਲ ਸਕੱਤਰ ਦੀ ਸੇਵਾ ਬਖ਼ਸ਼ੀ ਹੈ।
ਸਥਾਨਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ ਨੇ ਜਿੱਤ ਦਾ ਸਿਹਰਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਪੰਥ ਪ੍ਰਤੀ ਕੀਤੇ ਜਾ ਰਹੇ ਕਾਰਜਾਂ ਨੂੰ ਬੰਨਿਆ ਹੈ। ਜੇਤੂ ਟੀਮ ਨੇ ਅੱਜ ਪੰਜਾਬ ਦੇ ਉਪ ਮੁਖਮੰਤਰੀ ਸੁਖਬੀਰ ਸਿੰਘ ਬਾਦਲ ਦੀ ਦਿੱਲੀ ਰਿਹਾਇਸ਼ ਤੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਅਸ਼ੀਰਵਾਦ ਲਿਆ। ਜੀ.ਕੇ. ਨੇ ਇਸ ਜਿੱਤ ਨੂੰ ਅਕਾਲੀ ਦਲ ਦੀ ਨੀਤੀਆਂ ਦੀ ਜਿੱਤ ਦੱਸਦੇ ਹੋਏ ਸਰਨਾ ਦਲ ਦੀ ਸਾਜਿਸ਼ਾਂ ਕਰਕੇ ਕਮੇਟੀ ਨੂੰ ਬਦਨਾਮ ਕਰਨ ਦੀਆਂ ਘੜੀਆਂ ਜਾਂਦੀਆਂ ਰਣਨੀਤੀ ਦੀ ਹਾਰ ਦੱਸਿਆ। ਇਸ ਮੌਕੇ ਜੇਤੂ ਮੈਂਬਰਾਂ ਦੇ ਨਾਲ ਹੀ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply