
ਫਾਜ਼ਿਲਕਾ, 19 ਸਤੰਬਰ (ਵਿਨੀਤ ਅਰੋੜਾ) – ਲਾਇਨਜ਼ ਕਲੱਬ ਫਾਜ਼ਿਲਕਾ ਵੱਲੋਂ ਅੱਜ ਸਥਾਨਕ ਸਿਵਲ ਹਸਪਤਾਲ ਵਿਚ ਸਵ. ਮੁਰਾਰੀ ਲਾਲ ਭੁਸਰੀ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਨਾਲ ਕੈਂਪ ਲਗਾਇਆ ਗਿਆ।
ਕੈਂਪ ਦੀ ਪ੍ਰਧਾਨਗੀ ਕਲੱਬ ਪ੍ਰਧਾਨ ਨਵੀਨ ਕਵਾਤੜਾ ਕੈਪਟਨ ਨੇ ਕੀਤੀ ਜਦਕਿ ਰਜੇਸ਼ ਭੁਸਰੀ, ਪ੍ਰਿੰਸੀਪਲ ਰਕੇਸ਼ ਭੁਸਰੀ ਗੁਰੂ ਹਰਕ੍ਰਿਸ਼ਨ ਆਈਟੀਆਈ, ਵਿੱਕੀ ਭੁਸਰੀ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ।
ਜਾਣਕਾਰੀ ਦਿੰਦੇ ਹੋਏ ਪ੍ਰਧਾਨ ਕੈਪਟਨ ਕਵਾਤੜਾ ਨੇ ਕਿਹਾ ਕਿ ਖੂਨਦਾਨ ਕਰਕੇ ਅਸੀਂ ਕਿਸੇ ਜ਼ਰੂਰਤਮੰਦ ਦੀ ਜਾਨ ਬਚਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜੋ ਵੀ ਸਿਹਤਮੰਦ ਵਿਅਕਤੀ ਹਨ ਉਨ੍ਹਾਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ।ਕੈਂਪ ਵਿਚ ਕਲੱਬ ਦੀਆਂ ਔਰਤਾਂ ਅਤੇ ਗੁਰੂ ਹਰਕ੍ਰਿਸ਼ਨ ਆਈਟੀਆਈ ਦੇ ਵਿਦਿਆਰਥੀਆਂ ਨੇ ਲਗਭਗ 52 ਯੂਨਿਟ ਖੂਨਦਾਨ ਕੀਤਾ।
ਇਸ ਮੌਕੇ ਘਮੰਡ ਸਿੰਘ ਅਹੂਜਾ, ਵਰਿੰਦਰ ਨਾਰੰਗ, ਵਿਨੋਦ ਨਾਗਪਾਲ, ਸੁਸ਼ੀਲ ਜੈਰਥ, ਪ੍ਰੋਜੈਕਟ ਚੇਅਰਮੈਨ ਸੁਨੀਲ ਕਾਮਰਾ, ਕੋ-ਚੇਅਰਮੈਨ ਗੁਰਵਿੰਦਰ ਸਿੰਘ ਬੰਟੀ, ਆਸ਼ੂ ਗਾਂਧੀ, ਸੁਮਿਤ ਕਵਾਤੜਾ, ਸੁਭਾਸ਼ ਧੂੜੀਆ, ਰਤਨ ਕਟਾਰੀਆ, ਨਰੇਸ਼ ਸਚਦੇਵਾ, ਨਰੇਸ਼ ਰਾਜਦੇਵ, ਨੋਰਗ ਲਾਲ, ਮਨਪ੍ਰੀਤ ਅਹੂਜਾ, ਮਨੋਜ਼ ਕੁਮਾਰ, ਟੋਨੀ ਜੈਰਥ, ਮਨਜੀਤ ਗਾਂਧੀ, ਸਕੱਤਰ ਮਨਦੀਪ ਬਜਾਜ, ਖਜ਼ਾਨਚੀ ਕਪਿਲ ਚੁੱਘ, ਗੋਤਮ ਸੈਨ, ਦਇਆ ਕ੍ਰਿਸ਼ਨ ਬੱਬਰ, ਅਵਿਨਾਸ਼ ਤਨੇਜਾ, ਅਵਿਨਾਸ਼ ਧੂੜੀਆ, ਅਸ਼ੋਕ ਗਗਨੇਜਾ ਅਤੇ ਹੋਰ ਹਾਜ਼ਰ ਸਨ।ਅੰਤ ਵਿਚ ਕਲੱਬ ਦੇ ਚੇਅਰਮੈਨ ਅਜੈ ਸਿੰਘ ਸਾਵਨਸੁੱਖਾ ਨੇ ਭੁਸਰੀ ਪਰਿਵਾਰ, ਖੂਨਦਾਨੀਆਂ, ਕਲੱਬ ਮੈਂਬਰਾਂ, ਅਹੁੱਦੇਦਾਰਾਂ ਅਤੇ ਹਸਪਤਾਲ ਸਟਾਫ਼ ਦਾ ਧੰਨਵਾਦ ਕੀਤਾ ਗਿਆ।
Punjab Post Daily Online Newspaper & Print Media