ਬਠਿੰਡਾ, 20 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵਿਦਿਆਰਥੀਆਂ ‘ਤੇ ਲਾਠੀਚਾਰਜ਼ ਕਰਨ ਤੇ ਝੂਠੇ ਪਰਚੇ ਦਰਜ਼ ਕਰਨ ਵਿਰੁੱਧ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਬਠਿੰਡਾ ਵਿੱਚ ਵੀ ਡੀ. ਐਸ. ਪੀ. ਦੀ ਅਰਥੀ ਫੂਕ ਕੇ ਵਿਰੋਧ ਜਤਾਇਆ ਗਿਆ। ਪੰਜਾਬ ਸਟੂਡੈਂਟਸ ਯੂਨੀਅਨ ਦੀ ਸੂਬਾਈ ਆਗੂ ਹਰਦੀਪ ਕੌਰ ਕੋਟਲਾ, ਜਿਲ੍ਹਾ ਆਗੂ ਚਰਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਬਠਿੰਡਾ ਦੀ ਆਈ. ਟੀ. ਆਈ. ਅੱਗੇ ਪੰਜਾਬ ਪੁਲਿਸ ਦੇ ਡੀ. ਐਸ. ਪੀ. ਦੀ ਅਰਥੀ ਫੂਕੀ ਗਈ। ਇਸ ਮੌਕੇ ਇਕੱਤਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਪੀ. ਐਸ. ਯੂ. ਦੇ ਆਗੂਆਂ ਨੇ ਕਿਹਾ ਬੀਤੇ ਕੱਲ ਮੋਗਾ ਜਿਲ੍ਹੇ ਦੇ ਸਰਕਾਰੀ ਗੁਰੂ ਨਾਨਕ ਕਾਲਜ਼ ਤੇ ਸਰਕਾਰੀ ਪੋਲੀਟੈਕਨਿਕ ਕਾਲਜ਼ ਰੋਡੇ ਦੇ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਗਟ ਕਰ ਰਹੇ ਸਨ ਤਾਂ ਡੀ. ਐਸ. ਪੀ. ਜਸਪਾਲ ਢਿੱਲੋਂ ਨੇ ਅੰਨੇਵਾਹ ਲਾਠੀਚਾਰਜ਼ ਕਰਕੇ ਕਈ ਵਿਦਿਆਰਥੀਆਂ ਨੂੰ ਜਖ਼ਮੀ ਕਰਨ ਮਗਰੋਂ ਗਿਰਫ਼ਤਾਰ ਕੀਤਾ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਡੀ. ਐਸ. ਪੀ. ਨੇ ਦੋ ਵਿਦਿਆਰਥੀਆਂ ਮੋਹਨ ਸਿੰਘ ਔਲਖ਼ ਅਤੇ ਬਲਕਰਨ ਵੈਰੋਕੇ ‘ਤੇ ਇਰਾਦਾ ਕਤਲ ਦੇ ਝੂਠੇ 307 ਤਹਿਤ ਪਰਚੇ ਦਰਜ਼ ਕੀਤੇ ਗਏ। ਵਿਦਿਆਰਥੀ ਆਗੂਆਂ ਨੇ ਵਿਦਿਆਰਥੀਆਂ ‘ਤੇ ਦਰਜ਼ ਕੀਤੇ ਝੂਠੇ ਪੁਲਿਸ ਮੁਕੱਦਮੇ ਰੱਦ ਕਰਨ, ਕਾਲਜ਼ਾਂ ਅੱਗੇ ਸਰਕਾਰੀ ਤੇ ਗੈਰ ਸਰਕਾਰੀ ਬੱਸਾਂ ਰੋਕਣ, ਬੱਸਾਂ ਵਿੱਚ ਚੱਲਦੇ ਲੱਚਰ ਗੀਤ ਬੰਦ ਤੇ ਫ਼ਿਲਮਾਂ ਬੰਦ ਕਰਨ ਅਤੇ ਡੀ. ਐਸ. ਪੀ. ਢਿੱਲੋਂ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਸੀ। ਇਸ ਮੌਕੇ ਸਿਮਰਨਜੀਤ ਕੌਰ, ਨੀਤੂ, ਲੱਕੀ ਆਦਿ ਵਿਦਿਆਰਥੀ ਆਗੂ ਵੀ ਸ਼ਾਮਲ ਸਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media