ਬਠਿੰਡਾ, 20 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਐਨ.ਐਚ.ਐਮ.ਜੋਆਇੰਟ ਫਰੰਟ ਪੰਜਾਬ ਦੇ ਨੁਮਾਇੰਦਿਆਂ ਦੀ ਸz: ਪ੍ਰਕਾਸ਼ ਸਿੰਘ ਬਾਦਲ, ਮਾਨਯੋਗ ਮੁੱਖ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਕੈਬਨਿਟ ਮੰਤਰੀ ਸ: ਸਿਕੰਦਰ ਸਿੰਘ ਮਲੂਕਾ, ਸਿਹਤ ਵਿਭਾਗ ਵੱਲੋਂ ਸਿਹਤ ਸੈਕਟਰੀ ਮੈਡਮ ਵਿਨੀ ਮਹਾਜਨ ਸ਼ਾਮਿਲ ਹੋਏ।ਐਨ.ਐਚ.ਐਮ.ਜੋਆਇੰਟ ਫਰੰਟ ਪੰਜਾਬ ਵੱਲੋਂ ਨਰਿੰਦਰ ਕੁਮਾਰ,ਮੈਡਮ ਕਿਰਨਜੀਤ ਕੌਰ,ਅਵਤਾਰ ਸਿੰਘ, ਡਾ. ਵਾਹਿਦ, ਮੈਡਮ ਗੁਰਮੀਤ ਕੌਰ, ਡਾ. ਇੰਦਰਜੀਤ ਰਾਣਾ, ਡਾ. ਜਗਮੀਤ ਬੁੱਟਰ, ਡਾ. ਯੁਗੇਸ਼ ਸੱਚਦੇਵਾ, ਅਮਰਜੀਤ ਪਟਿਆਲਾ ਅਤੇ ਹਰਪਾਲ ਸਿੰਘ ਸੋਢੀ ਸ਼ਾਮਿਲ ਹੋਏ। ਮੀਟਿੰਗ ਦੌਰਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ 3 ਸਾਲ ਦਾ ਸਮਾਂ ਪੂਰਾ ਕਰ ਚੁੱਕੇ ਕੱਚੇ ਮੁਲਾਂਜ਼ਮ,ਜੋ ਕਿ ਇੰਟਰਵਿਊ ਅਤੇ ਟੈਸਟ ਦੀ ਪ੍ਰੀਕਿਰਿਆ ਪੂਰੀ ਕਰਕੇ ਭਰਤੀ ਹੋਏ ਹਨ ਉਨ੍ਹਾਂ ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਅਤੇ ਉਨ੍ਹਾਂ ਕਿਹਾ ਕਿ ਆਉਣ ਵਾਲੀ ਕੈਬਨਿਟ ਦੀ ਮੀਟਿੰਗ ਵਿੱਚ ਇਸ ਪਾਲਿਸੀ ਨੂੰ ਪਾਸ ਕਰਕੇ ਲਾਗੂ ਕਰ ਦਿੱਤਾ ਜਾਵੇਗਾ। ਐਨ.ਐਚ.ਐਮ ਦੇ ਨੁਮਾਇੰਦਿਆਂ ਵੱਲੋਂ 3 ਸਾਲ ਤੋਂ ਘੱਟ ਦੀ ਸਰਵਿਸ ਵਾਲੇ ਮੁਲਾਂਜ਼ਮਾਂ ਨੂੰ ਵੀ ਇਸ ਪਾਲਿਸੀ ਵਿੱਚ ਸ਼ਾਮਿਲ ਕਰਨ ਦੀ ਅਪੀਲ ਕੀਤੀ। ਜਿਸ ਸਬੰਧੀ ਮਾਨਯੋਗ ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਇਸ ਤਰਾਂ ਦੀ ਪਾਲਿਸੀ ਤਿਆਰ ਕਰਨ ਲਈ ਕਿਹਾ, ਜਿਸ ਨਾਲ 3 ਸਾਲ ਤੋਂ ਘੱਟ ਸਰਵਿਸ ਵਾਲੇ ਮੁਲਾਂਜ਼ਮਾਂ ਨੂੰ ਵੀ ਫਾਇਦਾ ਹੋ ਸਕੇ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਜੋ ਵੀ ਮੁਲਾਂਮ ਬੇਸਿਕ ਪੇਅ ਤੋਂ ਪਹਿਲਾਂ ਹੀ ਂਿਜਆਦਾ ਤਨਖਾਹ ਲੈ ਰਿਹਾ ਹੈ ਉਨ੍ਹਾਂ ਨੂੰ ਓਨੀ ਹੀ ਤਨਖਾਹ ਦੇਣ ਬਾਰੇ ਵਿਚਾਰ ਕੀਤਾ ਜਾਵੇਗਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media