ਫਾਜ਼ਿਲਕਾ, 20 ਸਤੰਬਰ (ਵਨੀਤ ਅਰੋੜਾ)- ਪੰਜਾਬ ਸਰਕਾਰ ਵੱਲੋੋ ਪੰਜਾਬੀ ਸੂਬੇ ਦੇ 50 ਸਾਲ ਪੂਰੇ ਹੋਣ ਨੂੰ ਸਮਰਪਿਤ ਬਲਾਕ ਪੱਧਰ ਜੂਨੀਅਰ ਟੂਰਨਾਮੈਟ ਅੰਡਰ-19 (ਲੜਕੇ-ਲੜਕੀਆਂ) ਅਤੇ ਸੀਨੀਅਰ ਮੁਕਾਬਲੇ ਅੰਡਰ-25 (ਮੈਨ ਅਤੇ ਵੂਮੈਨ) ਕਰਵਾਏ ਜਾ ਰਹੇ ਹਨ। ਇਸ ਸਕੀਮ ਤਹਿਤ ਖੇਡ ਵਿਭਾਗ ਪੰਜਾਬ ਵੱਲੋ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-ਵੱਖ ਬਲਾਕਾਂ ਵਿੱਚ ਵੀ ਮੁਕਾਬਲੇ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ. ਬਲਵੰਤ ਸਿੰਘ ਨੇ ਦੱਸਿਆ ਕਿ ਬਲਾਕ ਅਬੋਹਰ ਦੇ ਪਿੰਡ ਬਾਹਵਵਾਲਾ ਵਿਖੇ ਮਿਤੀ 27 ਸਤੰਬਰ ਤੋਂ 30 ਸਤੰਬਰ ਤੱਮਕ ਅੰਡਰ 19 ਵਿਚ ਅਥਲੈਟਿਕਸ, ਵਾਲੀਬਾਲ, ਕਬੱਡੀ, ਫੁੱਟਬਾਲ ਅਤੇ ਕੁਸ਼ਤੀ ਇਸ ਤਰ੍ਹਾਂ ਹੀ ਵਰਗ 25 ਵਿਚ ਅਥਲੈਟਿਕਸ, ਵਾਲੀਬਾਲ, ਕਬੱਡੀ, ਹੈਂਡਬਾਲ ਅਤੇ ਕੁਸ਼ਤੀ, ਖੂਈਆਂ ਸਰਵਰ ਬਲਾਕ ਦੇ ਪਿੰਡ ਸੱਪਾਂਵਾਲੀ ਵਿਖੇ 28 ਸਤੰਬਰ ਤੋਂ 1 ਅਕਤੂਬਰ ਤੱਕ ਅੰਡਰ 19 ਵਿਚ ਅਥੈਲਟਿਕਸ, ਕੁਸ਼ਤੀ, ਵਾਲੀਬਾਲ, ਫੁੱਟਬਾਲ, ਕਬੱਡੀ, ਵਰਗ 25 ਵਿਚ ਅਥਲੈਟਿਕਸ, ਕੁਸ਼ਤੀ, ਵਾਲੀਬਾਲ, ਫੁੱਟਬਾਲ ਅਤੇ ਕਬੱਡੀ, ਅਰਨੀਵਾਲਾ ਬਲਾਕ ਦੇ ਪਿੰਡ ਟਾਹਲੀਵਾਲਾ ਜੱਟਾਂ ਵਿਖੇ ਮਿਤੀ 29 ਸਤੰਬਰ ਤੋਂ 2 ਅਕਤੂਬਰ ਨੂੰ ਵਰਗ 19 ਵਿਚ ਫੁੱਟਬਾਲ, ਵੇਟਲਿਫਟਿੰਗ, ਕਬੱਡੀ, ਅਥੈਲਟਿਕਸ ਅਤੇ ਵਾਲੀਬਾਲ 25 ਵਰਗ ਵਿਚ ਵੇਟਲਿਫਟਿੰਗ, ਕਬੱਡੀ, ਅਥੈਲਟਿਕਸ ਅਤੇ ਵਾਲੀਬਾਲ ਅਤੇ ਫਾਜ਼ਿਲਕਾ ਬਲਾਕ ਦੇ ਸਪੋਰਟਸ ਸਟੇਡੀਅਮ ਫਾਜ਼ਿਲਕਾ ਵਿਖੇ ਮਿਤੀ 30 ਸਤੰਬਰ ਤੋਂ 3 ਅਕਤੂਬਰ ਕੁਸ਼ਤੀ, ਕਬੱਡੀ, ਵਾਲੀਬਾਲ, ਅਥੈਲਟਿਕਸ ਅਤੇ ਹੈਂਡਬਾਲ, ਵਰਗ 25 ਵਿਚ ਕਬੱਡੀ, ਕੁਸ਼ਤੀ, ਅਥੈਲਟਿਕਸ, ਬਾਸਕਟਬਾਲ ਅਤੇ ਵਾਲੀਬਾਲ ਅਤੇ ਇਸ ਤਰ੍ਹਾਂ ਹੀ ਬਲਾਕ ਜਲਾਲਾਬਾਦ ਦੇ ਸਪੋਰਟਸ ਸਟੇਡੀਅਮ ਜਲਾਲਾਬਾਦ ਵਿਖੇ ਮਿਤੀ 1 ਅਕਤੂਬਰ ਤੋਂ 4 ਅਕਤੂਬਰ ਤੱਕ ਉਮਰ ਵਰਗ 19 ਵਿਚ ਅਥਲੈਟਿਕਸ, ਕੁਸ਼ਤੀ, ਵਾਲੀਬਾਲ, ਕਬੱਡੀ ਅਤੇ ਬਾਸਕਟਬਾਲ ਅਤੇ ਵਰਗ 25 ਵਿਚ ਅਥੈਲਟਿਕਸ, ਕਬੱਡੀ, ਬਾਸਕਟਬਾਲ ਅਤੇ ਕਬੱਡੀ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ।
ਇਸ ਤਰ੍ਹਾਂ ਹੀ ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਹੀ ਜ਼ਿਲ੍ਹਾ ਪੱਧਰੀ ਉਮਰ ਵਰਗ 19 ਵਿਚ ਫਾਜ਼ਿਲਕਾ ਦੇ ਖੇਡ ਸਟੇਡੀਅਮ ਵਿਚ 16 ਤੋਂ 17 ਅਕਤੂਬਰ ਤੱਕ ਅਥਲੈਟਿਕਸ, ਕੁਸ਼ਤੀ, ਵਾਲੀਬਾਲ, ਕਬੱਡੀ, ਫੁੱਟਬਾਲ, ਬਾਸਕਟਬਾਲ, ਹੈੱਡਬਾਲ, ਆਰਚਰੀ, ਬੈਡਮਿਟਨ, ਟੇਬਲ ਟੈਨਿਸ ਇਸ ਤਰ੍ਹਾਂ ਹੀ ਉਮਰ ਵਰਗ 25 ਦੇ ਮੁਕਾਬਲੇ ਵੀ ਇਸ ਤਰ੍ਹਾਂ ਹੀ ਕਰਵਾਏ ਜਾਣਗੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media