ਨਵੀਂ ਦਿੱਲੀ, 20 ਸਤੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਵੈਂਕਈਆ ਨਾਇਡੂ ਨੇ ਕਿਹਾ ਕਿ ਸ਼ਹਿਰੀ ਪੁਨਰਉਥਾਨ ਲਈ ਸਮਾਰਟ ਸਿਟੀ ਮਿਸ਼ਨ ਸਹੀ ਦਿਸ਼ਾ ਵਿੱਚ ਹੈ ਅਤੇ ਸਮਾਰਟ ਸਿਟੀ ਮਿਸ਼ਨ ਲਾਗੂ ਕਰਨ ਦਾ ਕਾਰਜ 27 ਰਾਜਾਂਫ਼ਕੇਂਦਰੀ ਸ਼ਾਸਤ ਪ੍ਰਦੇਸ਼ਾਂ ਤੱਕ ਫੈਲਿਆ ਹੈ। ਹੁਣ ਤੱਕ ਚੁਣੇ ਗਏ 60 ਸ਼ਹਿਰਾਂ ਵੱਲੋਂ 1,44,742 ਕਰੋੜ ਰੁਪਏ ਦਾ ਸਮਾਰਟ ਸਿਟੀ ਨਿਵੇਸ਼ ਪ੍ਰਸਤਾਵਿਤ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਐੱਮ. ਵੈਂਕਈਆ ਨਾਇਡੂ ਵੱਲੋਂ ਐਲਾਨੇ ਗਏ 27 ਨਵੇਂ ਸਮਾਰਟ ਸ਼ਹਿਰਾਂ ਦੀ ਸੂਚੀ ਵਿੱਚ ਸ੍ਰੀ ਹਰਿਮੰਦਰ ਦਰਬਾਰ ਸਾਹਿਬ ਦੇ ਸ਼ਹਿਰ ਅੰਮ੍ਰਿਤਸਰ ਨੂੰ ਪਹਿਲਾ ਸਥਾਨ ਮਿਲਿਆ ਹੈ। ਸਮਾਰਟ ਸ਼ਹਿਰਾਂ ਦੀ ਤੀਜੀ ਸੂਚੀ ਵਿੱਚ ਜਿਹੜੇ ਤੀਰਥ ਅਤੇ ਸੈਰ-ਸਪਾਟੇ ਸਬੰਧੀ 8 ਸ਼ਹਿਰਾਂ ਨੂੰ ਸਥਾਨ ਮਿਲਿਆ ਹੈ, ਉਨ੍ਹਾਂ ਵਿੱਚ ਉਜੈਨ, ਤਿਰੁਪਤੀ, ਆਗਰਾ, ਨਾਸਿਕ, ਮਦੁਰਾਈ, ਤੰਜਾਵੁਰ, ਅਜਮੇਰ ਅਤੇ ਵਾਰਾਣਸੀ ਸ਼ਾਮਲ ਹਨ। ਇਸਦੇ ਨਾਲ ਹੀ ਸਮਾਰਟ ਸਿਟੀ ਮਿਸ਼ਨ ਤਹਿਤ ਸਮਾਰਟ ਸਿਟੀ ਯੋਜਨਾਵਾਂ ਲਾਗੂ ਕਰਨ ਲਈ ਫਾਇਨਾਂਸਿੰਗ ਵਾਸਤੇ ਸ਼ਹਿਰਾਂ ਦੀ ਸੰਖਿਆ 60 ਹੋ ਗਈ ਹੈ। ਸ਼੍ਰੀ ਨਾਇਡੂ ਨੇ 63 ਸ਼ਹਿਰਾਂ ਵਿਚਕਾਰ ਹੋਏ ਮੁਕਾਬਲੇ ਵਿੱਚ ਚੁਣੇ ਗਏ ਸ਼ਹਿਰਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਜਿਸ ਪ੍ਰਕਾਰ ਮੁਕਾਬਲੇ ਦੇ ਪਹਿਲੇ ਦੌਰ ਵਿੱਚ ਹਿੱਸਾ ਲੈਣ ਵਾਲੇ ਸ਼ਹਿਰਾਂ ਨੇ ਜੋ ਉਤਸ਼ਾਹ ਦਿਖਾਇਆ ਹੈ, ਉਹ ਇਸ ਗੱਲ ਦਾ ਸਬੂਤ ਹੈ ਕਿ ਸ਼ਹਿਰੀ ਪੁਨਰਉਥਾਨ ਸਹੀ ਦਿਸ਼ਾ ਵਿੱਚ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੁਕਾਬਲਾ ਅਧਾਰਤ ਚੋਣ ਨੇ ਸ਼ਹਿਰਾਂ ਨੂੰ ਆਪਣਾ ਮੁੱਲਾਂਕਣ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਨੂੰ ਇਹ ਮੌਕਾ ਮਿਲਿਆ ਹੈ ਕਿ ਆਪਣੇ ਮੌਜੂਦਾ ਬੁਨਿਆਦੀ ਢਾਂਚੇ ਦਾ ਸਮੁੱਚਾ ਮੁੱਲਾਂਕਣ ਕਰਕੇ ਅਤੇ ਆਪਣੇ ਵਿਕਾਸ ਦੀਆਂ ਗਤੀਵਿਧੀਆਂ ਸ਼ੁਰੂ ਕਰ ਸਕਣ। ਮੰਤਰੀ ਨੇ ਦੱਸਿਆ ਕਿ ਨਵੇਂ 27 ਸਮਾਰਟ ਸ਼ਹਿਰਾਂ ਨੇ ਸਮਾਰਟ ਸਿਟੀ ਯੋਜਨਾ ਤਹਿਤ 66,883 ਕਰੋੜ ਰੁਪਏ ਦੇ ਨਿਵੇਸ਼ ਦਾ ਪ੍ਰਸਤਾਵ ਕੀਤਾ ਹੈ ਜਿਸ ਵਿੱਚ ਖੇਤਰ ਅਧਾਰਤ ਵਿਕਾਸ ਤਹਿਤ 42,524 ਕਰੋੜ ਰੁਪਏ ਅਤੇ ਤਕਨਾਲੋਜੀ ਅਧਾਰਤ ਸ਼ਹਿਰੀ ਵਿਕਾਸ ਲਈ 11,379 ਕਰੋੜ ਰੁਪਏ ਸ਼ਾਮਲ ਹਨ ਜਿਸ ਨਾਲ ਸਬੰਧਤ ਸ਼ਹਿਰਾਂ ਦੇ ਸਾਰੇ ਨਾਗਰਿਕਾਂ ਨੂੰ ਫਾਇਦਾ ਹੋਏਗਾ। ਉਨ੍ਹਾਂ ਕਿਹਾ ਕਿ ਇਸ ਪ੍ਰਕਾਰ ਚੁਣੇ ਗਏ 60 ਸ਼ਹਿਰਾਂ ਲਈ ਕੁੱਲ ਪ੍ਰਸਤਾਵਿਤ ਨਿਵੇਸ਼ 1,44,742 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media