Saturday, July 25, 2026

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..*

ਮਿਤੀ : 22 ਸਤੰਬਰ 2016

 

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..


〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

 

▶ ਚੌਥਾ ਫਰੰਟ ਸਿਆਸੀ ਪਾਰਟੀ ‘ਚ ਨਹੀਂ ਹੋਵੇਗਾ ਤਬਦੀਲ – ਨਵਜੋਤ ਸਿੱਧੂ।

▶ ਮੈਦਾਨ ਛੱਡ ਕੇ ਭੱਜ ਰਹੇ ਨੇ ਸਿੱਧੂ – ਸੀ.ਐਮ ਬਾਦਲ।

▶ ਧੋਨੀ ‘ਤੇ ਬਣੀ ਨਵੀਂ ਫਿਲਮ ‘ਧੋਨੀ ਦੀ ਅਨਟੋਲਡ ਸਟੋਰੀ’ ਦਾ ਗੀਤ ਲਾਂਚ।

▶ ਸੀ.ਐਮ ਤੇ ਡਿਪਟੀ ਸੀ.ਐਮ ਦਾ ਆਪ ‘ਤੇ ਨਿਸ਼ਾਨਾ – ਕਿਹਾ ਮੈਦਾਨ ਛੱਡ ਭੱਜ ਜਾਵੇਗੀ ਆਪ।

▶ ਦਿੱਲੀ ਦੇ ਲੋਕਾਂ ਦੀ ਆਪ ਨੂੰ ਨਹੀਂ ਹੈ ਫਿਕਰ – ਪ੍ਰਕਾਸ਼ ਸਿੰਘ ਬਾਦਲ।

▶ ਕੈਪਟਨ ਅਮਰਿੰਦਰ ਦਾ ਬਿਆਨ – ਕਾਂਗਰਸ ਸੂਬੇ ‘ਚ ਨੰਬਰ ਇਕ ‘ਤੇ – ਪਾਰਟੀ ਨੂੰ ਚੋਣਾਂ ‘ਚ ਮੋਹਰੀ ਦੱਸਿਆ।

▶ ਲੁਧਿਆਣਾ ਸਥਿਤ ਅਕਾਲਗ੍ਹੜ ਮਾਰਕਿਟ ‘ਚ ਲੱਗੀ ਅੱਗ – ਲੱਖਾਂ ਰੁਪਏ ਦਾ ਸਮਾਨ ਸੜ੍ਹ ਕੇ ਸੁਆਹ।

▶ ਮੱਧ ਪ੍ਰਦੇਸ਼ ਦੇ ਮੰਦਸੌਰ ‘ਚ ਇਕ ਕਿੱਲੋ ਹੈਰੋਇਨ ਤੇ 13 ਕਿਲੋ 600 ਗ੍ਰਾਮ ਐਲਪ੍ਰਾਜੋਲਮ ਪਾਊਡਰ ਬਰਾਮਦ – ਨਾਰਕੋਟਿਕਸ ਬਿਊਰੋ ਨੇ ਕੀਤਾ ਜ਼ਬਤ।

▶ ਪੀ.ਐਮ ਮੋਦੀ ਵਲੋਂ ਸੁਰੱਖਿਆ ਕੈਬਨਿਟ ਕਮੇਟੀ ਨਾਲ ਉੱਚ ਪੱਧਰੀ ਮੀਟਿੰਗ ਅੱਜ – ਉੜੀ ਦੇ ਮੌਜ਼ੂਦਾਂ ਹਾਲਾਤਾਂ ਨੂੰ ਲੈ ਕੇ ਹੋਣਗੀਆਂ ਵਿਚਾਰਾਂ।

▶ ਸੂਰਤ ‘ਚ ਪਲਾਸਟਿਕ ਫੈਕਟਰੀ ‘ਚ ਲੱਗੀ ਭਿਆਨਕ ਅੱਗ – ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਪੁੱਜੀਆਂ।

▶ ਸ਼੍ਰੀਨਗਰ ‘ਚ 75ਵੇਂ ਦਿਨ ਵੀ ਜਾਰੀ ਰਿਹਾ ਕਰਫਿਊ।

▶ ਜਲੰਧਰ ਵਿਖੇ ਕਪੂਰਥਲਾ ਰੋਡ ਨੂੰ ਲੈ ਕੇ ਹੋ ਰਹੇ ਧਰਨੇ ‘ਚ ਕਾਂਗਰਸ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸ਼ਿਰਕਤ।

▶ ਸਕੂਲ ਵੈਨ ਹਾਦਸਾ – ਮ੍ਰਿਤਕ ਬੱਚਿਆਂ ਦਾ ਹੋਇਆ ਅੰਤਿਮ ਸਸਕਾਰ – ਭਾਰੀ ਗਿਣਤੀ ‘ਚ ਇਲਾਕਾ ਵਾਸੀਆਂ ਵਲੌਂ ਹੰਝੂਆਂ ਭਰੀ ਅੰਤਿਮ ਵਿਦਾਇਗੀ।

▶ ਪਿੰਡ ਮੁਹਾਵਾ ਦੇ ਵਾਸੀਆਂ ਵਲੋਂ ਅਟਾਰੀ – ਚੈਨਲ ਰੋਡ ‘ਤੇ ਟ੍ਰੈਫਿਕ ਜਾਮ ਕਰਕੇ ਰੋਸ ਮੁਜਾਹਰਾ, ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ 10-10 ਲੱਖ ਮੁਆਵਜੇ ਅਤੇ ਸਰਕਾਰੀ ਨੌਕਰੀ ਦੇਣ ਦੀ ਕੀਤੀ ਮੰਗ।

▶ ਭਾਰਤੀ ਕ੍ਰਿਕਟ ਚੋਣ ਕਮੇਟੀ ਦੇ ਪ੍ਰਧਾਨ ਬਣੇ ਸਾਬਕਾ ਕ੍ਰਿਕਟਰ ਐਮ.ਐਸ.ਕੇ ਪ੍ਰਸ਼ਾਦ।

▶ ਸਰੀਰਕ ਸ਼ੋਸ਼ਣ ਦੇ ਦੋਸ਼ ‘ਚ ਆਪ ਵਿਧਾਇਕ ਅਮਾਨਤਉੱਲਾ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫਤਾਰ।

▶ ਉੜੀ ਅੱਤਵਾਦੀ ਹਮਲਾ – ਸ੍ਰੀਨਗਰ ‘ਚ ਗ੍ਰਿਫਤਾਰ ਕੀਤੇ ਅੱਤਵਾਦੀ ਬਹਾਦਰ ਅਲੀ ਤੋਂ ਪੁੱਛਗਿੱਛ ਕਰੇਗੀ ਐਨ.ਆਈ.ਏ।

▶ ਡੇਰਾਬੱਸੀ ਨੇੜਲੇ ਪਿੰਡ ਹਰੀਪੁਰਾ ਕੂੜਾ ਵਿਖੇ 2 ਗਰੁੱਪਾ ਦਰਮਿਆਨ ਚੱਲੀ ਗੋਲੀ – ਇਕ ਨੌਜ਼ਵਾਨ ਦੀ ਹਾਲਤ ਨਾਜ਼ੁਕ।

▶ ਬੁੱਲ੍ਹੋਵਾਲ ਵਿਖੇ 5 ਹਥਿਆਰਬੰਦ ਵਿਅਕਤੀਆਂ ਨੇ ਪੰਜਾਬ ਨੈਸ਼ਨਲ ਬੈਂਕ ‘ਚ ਆਈ ਕੈਸ਼ ਵੈਨ ਵਿਚੋਂ 12 ਲੱਖ 6 ਹਜ਼ਾਰ ਰੁਪਏ ਦੀ ਨਗਦੀ ਲੁੱਟੀ।

▶ ਫਤਿਹਗ੍ਹੜ ਸਾਹਿਬ ਦੇ ਪਿੰਡ ਮੀਰਪੁਰ ‘ਚ ਅਸਮਾਨੀ ਬਿਜਲੀ ਡਿੱਗਣ ਨਾਲ 2 ਮੱਝਾਂ ਦੀ ਮੌਕੇ ‘ਤੇ ਮੌਤ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply