Friday, April 10, 2026

ਭਾਈ ਦਿਆ ਸਿੰਘ ਲਾਹੌਰੀਆ ਦੀ ਮਾਤਾ ਈਸਰ ਕੌਰ ਨੂੰ ਵੱਖ ਵੱਖ ਆਗੂਆਂ ਵਲੋਂ ਸਰਧਾਂਜਲੀਆਂ ਭੇਟ

ppn2509201602ਸੰਦੌੜ, 25 ਸਤੰਬਰ (ਹਰਮਿੰਦਰ ਸਿੰਘ ਭੱਟ) – ਵੱਖ ਵੱਖ ਕੇਸਾਂ ਦਾ ਸਾਹਮਣਾ ਕਰਨ ਵਾਲੇ ਕੌਮੀ ਯੋਧੇ ਭਾਈ ਦਿਆ ਸਿੰਘ ਲਾਹੌਰੀਆ ਜਿਨ੍ਹਾਂ ਦੀ ਮਾਤਾ ਈਸਰ ਕੌਰ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਨੂੰ ਅੱਜ ਵੱਖ ਵੱਖ ਆਗੂਆਂ ਵੱਲੋਂ ਸਰਧਾ ਦੇ ਫੁੱਲ ਭੇਟ ਕੀਤੇ ਗਏ।ਇਸ ਮੌਕੇ ਰਾਗੀ ਸਿੰਘਾਂ ਵੱਲੋਂ ਵੈਰਗਾਮਈ ਕੀਰਤਨ ਕੀਤਾ ਗਿਆ।ਸਰਧਾਂਜਲ਼ੀ ਸਮਾਗਮ ਵਿਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਜਥੇਦਾਰ ਧਿਆਨ ਸਿੰਘ ਮੰਡ, ਜਥੇਦਾਰ ਅਮਰੀਕ ਸਿੰਘ ਅਜਨਾਲਾ, ਸਿਮਰਨਜੀਤ ਸਿੰਘ ਮਾਨ, ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ, ਕਰਨੈਲ ਸਿੰਘ ਪੰਜੋਲੀ ਸ੍ਰੋਮਣੀ ਕਮੇਟੀ ਮੈਂਬਰ, ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ, ਜੈਪਾਲ ਸਿੰਘ ਮੰਡੀਆਂ, ਗੁਰਚਰਨ ਸਿੰਘ ਗਰੇਵਾਲ, ਗੁਰਜੀਵਨ ਸਿੰਘ ਸਰੌਦ, ਸੁਰਜੀਤ ਸਿੰਘ ਕਾਲਾਬੂਲਾ ,ਸਾਬਕਾ ਸਰਪੰਚ ਮਲਕੀਤ ਸਿੰਘ ਬਰਾੜ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬਾਰਾ ਸਿੰਘ ਖੁਰਦ, ਬੇਅੰਤ ਸਿੰਘ ਸੇਖੋਂ, ਭਾਈ ਦਵਿੰਦਰ ਸਿੰਘ ਫੌਜੀ, ਸਤਿਗੁਰ ਸਿੰਘ ਨਮੋਲ ਚੇਅਰਮੈਨ, ਸੰਤ ਜਸਦੇਵ ਸਿੰਘ ਲੋਹਟਬੱਦੀ, ਸਿਮਰਜੀਤ ਸਿੰਘ ਬਿੱਟੂ ਖੁਰਦ, ਭਾਈ ਹਰਦੇਵ ਸਿੰਘ ਪੱਪੂ ਕਲਿਆਣ, ਬਲਬੀਰ ਸਿੰਘ ਮਹੋਲੀ, ਗੁਰਮੁੱਖ ਸਿੰਘ ਗਰੇਵਾਲ, ਗੁਰਦੀਪ ਸਿੰਘ ਬਠਿੰਡਾ,  ਗੁਰਨੈਬ ਸਿੰਘ ਰਾਮਪੁਰ, ਗੁਰਵੀਰ ਸਿੰਘ ਸੰਗਰੂਰ, ਪ੍ਰੀਤਮ ਸਿੰਘ ਜੌਹਲ, ਰਣਜੀਤ ਸਿੰਘ ਸੰਘੇੜਾ, ਭਾਈ ਗੁਰਬਖਸ ਸਿੰਘ, ਬਲਜਿੰਦਰ ਸਿੰਘ ਸੰਗਾਲੀ, ਬਿੱਕਰ ਸਿੰਘ ਧਨੋਂ, ਮਨਜਿੰਦਰ ਸਿੰਘ ਈਸੀ, ਜਗਦੇਵ ਸਿੰਘ ਪੰਚ ਕਸਬਾ, ਡਾ. ਗੁਰਮੇਲ ਸਿੰਘ ਮਿੱਠੇਵਾਲ, ਚਮਕੌਰ ਸਿੰਘ ਮਿੱਠੇਵਾਲ, ਸੁਖਵੀਰ ਸਿੰਘ ਢਿਲੋਂ, ਉਪ ਚੇਅਰਮੈਨ ਸੁਖਵਿੰਦਰ ਸਿੰਘ ਕਸਬਾ ਭੁਰਾਲ, ਨੰਬਰਦਾਰ ਅਮਰੀਕ ਸਿੰਘ, ਗੁਰਬਾਜ ਸਿੰਘ ਵਕੀਲ ਆਦਿ ਹਾਜਰ ਸਨ।ਇਸ ਮੌਕੇ ਕਸਬਾ ਭੁਰਾਲ ਦੇ ਨੌਜਵਾਨਾਂ ਵੱਲੋਂ ਪਾਣੀ ਦੀ ਛਬੀਲ ਵੀ ਲਗਾਈ ਗਈ।ਇਸ ਮੌਕੇ ਭਾਈ ਦਿਆ ਸਿੰਘ ਲਾਹੌਰੀਆ ਨੇ ਆਈ ਸੰਗਤ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਵੱਖ ਵੱਖ ਆਗੂਆਂ ਵੱਲੋਂ ਦਸਤਾਰਾਂ ਭੇਟ ਕੀਤੀਆਂ ਗਈਆਂ।ਵੱਖ ਵੱਖ ਆਗੂਆਂ ਦੇ ਸੋਕ ਸੰਦੇਸ ਵੀ ਭੇਜੇ ਗਏ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply