
ਚੌਂਕ ਮਹਿਤਾ, 27 ਸਤੰਬਰ (ਜੋਗਿੰਦਰ ਸਿੰਘ ਮਾਣਾ) – ਲੁਧਿਆਣਾ ਦੇ ਮੇਅਰ ਹਰਚਰਨ ਸਿੰਘ ਗੋਲ੍ਹਵੜੀਆ ਦੇ ਨਿੱਜੀ ਸਕੱਤਰ ਅਤੇ ਮਾਲਵਾ ਜੋਨ-3 ਦੇ ਮੀਤ ਪ੍ਰਧਾਨ ਕੁਲਜੀਤ ਸਿੰਘ ਧੰਜਲ ਅੱਜ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਏ।ਮੈਨੇਜਰ ਭਾਈ ਮੇਜਰ ਸਿੰਘ ਅਰਜਨਮਾਂਗਾ ਨੇ ਗੁਰਦੁਆਰਾ ਸਾਹਿਬ ਪਹੁੰਚਣ ਮੋਕੇ ਕੁਲਜੀਤ ਸਿੰਘ ਅਤੇ ਜਨਰਲ ਸਕੱਤਰ ਅਰਵਿੰਦਰ ਸਿੰਘ ਧੰਜਲ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਕੁਲਜੀਤ ਸਿੰਘ ਧੰਜਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਵਾਸੀ ਸਿੱਖ ਵਿਰੋਧੀ ਅਤੇ ਲੋਟੂਆਂ ਦੀ ਦੀ ਪਾਰਟੀ ‘ਆਪ’ ਤੋਂ ਦੂਰ ਰਹਿਣ ਦੀ ਅਪੀਲ ਕੀਤੀ, ਉਹਨਾਂ ਕਿਹਾ ਕੇ ‘ਆਪ’ ਵਲੋਂ ਦਿੱਲ ਿਦੀ ਜਨਤਾ ਨਾਲ ਕੀਤਾ ਵਾਇਦਾ ਇਕ ਵੀ ਨਹੀਨ ਪੁਰਾ ਕੀਤਾ। ਇਸ ਮੌਕੇ ਸੈਕਟਰੀ ਮਾ: ਇਕਬਾਲ ਸਿੰਘ, ਤੇਜਿੰਦਰ ਸਿੰਘ ਅਠੌਲਾ (ਦੋਵੇਂ ਮੈਂਬਰ ਜਿਲ੍ਹਾ ਅੇਡਵਾਈਜ਼ਰੀ ਕਮੇਟੀ), ਗੁਰਦਿਆਲ ਸਿੰਘ ਲੁਧਿਆਣਾ, ਹਰਜਿੰਦਰ ਕੌਰ ਧੰਜਲ, ਸੁਖਵਿੰਦਰ ਕੌਰ ਧੰਜਲ, ਮੰਗਦੀਪ ਸਿੰਘ, ਹਰਮਿੰਦਰ ਸਿੰਘ ਧਾਰੋਵਾਲ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media