
ਚੌਂਕ ਮਹਿਤਾ, 27 ਸਤੰਬਰ (ਜੋਗਿੰਦਰ ਸਿੰਘ ਮਾਣਾ) – ਪੰਜਾਬ ਸਰਕਾਰ ਵੱਲੋਂ ਦਿਤੀਆ ਜਾਦੀਆਂ ਸਹੂਲਤਾਂ ਤਹਿਤ ਚੌਂਕ ਮਹਿਤਾ ਦੀ ਪੰਚਾਇਤ ਵੱਲੋਂ 349 ਲਾਭਪਾਤਰੀਆ ਨੂੰ 2 ਲੱਖ 87 ਹਜ਼ਾਰ ਦੇ ਕਰੀਬ ਬੁਢਾਪਾ , ਅੰਗਹੀਣ, ਵਿਧਾਵਾ ਆਦਿ ਨੂੰ ਪੈਨਸ਼ਨਾਂ ਵੰਡੀਆ।ਤੇਜਿੰਦਰਪਾਲ ਸਿੰਘ ਲਾਡੀ ਮੈਂਬਰ ਜਿਲਾ ਯੋਜਨਾ ਬੋਰਡ ਨੇ ਗੱਲਬਾਤ ਦੌਰਾਨ ਕਿਹਾ ਕਿ ਬਾਦਲ ਸਰਕਾਰ ਹੀ ਪੰਜਾਬ ਦੀ ਸੱਚੀ ਤੇ ਹਮਦਰਦ ਸਰਕਾਰ ਹੈ ਜਿਸ ਨੇ ਹਰ ਵਰਗ ਦੀ ਬਾਂਹ ਫੜੀ ਹੈ ਜਿਨਾਂ ਨੇ ਲੋਕਾਂ ਨੂੰ ਨੀਲੇ ਕਾਰਡ, ਸਗਨ ਸਕੀਮਾ, ਭਗਤ ਪੂਰਨ ਸਿੰਘ ਯੋਜਨਾ, ਮੁਫਤ ਬਿਜਲੀ ਦੀ ਸਹੂਲਤ ਦੇ ਕੇ ਹਰ ਵਰਗ ਨੂੰ ਨਿਵਾਜਿਆ ਤੇ ਲੋਕ ਫਿਰ ਤੋ ਹੀ ਬਾਦਲ ਸਰਕਾਰ ਵੇਖਣਾ ਚਹੁੰਦੇ ਹਨ ਤੇ ਵਿਧਾਨ ਸਭਾ ਚੋਣਾਂ ਵਿੱਚ ਲੋਕ ਅਕਾਲੀ ਦਲ ਬਾਦਲ ਦੇ ਹੱਕ ਵਿੱਚ ਹੀ ਆਪਣਾ ਫੈਸਲਾ ਦੇਣਗੇ।ਇਸ ਮੌਕੇ ਮਾਸਟਰ ਅਜਾਦ ਸਿੰਘ, ਹਰਦਿਆਲ ਸਿੰਘ, ਜਥੇ. ਕਰਮਜੀਤ ਸਿੰਘ ਲਾਲੀ, ਗੁਲਜਿੰਦਰ ਲਾਡੀ, ਹਰਗੋਪਾਲ ਰੰਧਾਵਾ, ਕੁਲਵਿੰਦਰ ਬਿੱਟੂ ਆਦਿ ਮੈਂਬਰ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media