Thursday, October 15, 2026

ਪੰਜਾਬੀ ਸੂਬੇ ਦੀ 50ਵੀ ਵਰ੍ਹੇਗੰਢ ਦੇ ਸਬੰਧ ਵਿੱਚ ਜਿਲ੍ਹਾ ਪੱਧਰੀ ਮਾਡਲ ਮੇਕਿੰਗ ਮੁਕਾਬਲਾ

ppn2809201609

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ ਸੱਗੂ)- ਪੰਜਾਬੀ ਸੂਬੇ ਦੀ 50ਵੀ ਵਰ੍ਹੇਗੰਢ ਦੇ ਸਬੰਧ ਵਿੱਚ ਜਿਲ੍ਹਾ ਪੱਧਰੀ ਮਾਡਲ ਮੇਕਿੰਗ ਮੁਕਾਬਲਾ ਮਾਧਵ ਵਿਦਿਆ ਨਿਕੇਤਨ ਸੀਨਿਅਰ ਸੈਕੰਡਰੀ ਸਕੂਲ ਵਿੱਚ ਸ੍ਰੀਮਤੀ ਰੁਪਿੰਦਰ ਕੌਰ ਰੰਧਾਵਾ ਪ੍ਰਿੰਸੀਪਲ ਸ.ਸ.ਸ.ਸ ਵਛੌਆ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਦਾ ਥੀਮ ਪੰਜਾਬੀ ਵਿਰਸਾ ਸੀ।ਇਸ ਮੁਕਾਬਲੇ ਵਿੱਚ ਵੱਖ-ਵੱਖ ਸਕੂਲਾਂ ਨੇ ਭਾਗ ਲਿਆ।ਇਸ ਮੁਕਾਬਲੇ ਵਿਚੋ ਸੈਕੰਡਰੀ ਪੱਧਰ ਵਿਚੋਂ ਸ.ਸ.ਸ.ਸ ਵਛੋਆ ਦਾ ਮਾਡਲ ਪਹਿਲੇ ਸਥਾਨ ਤੇ ਰਿਹਾ ਅਤੇ ਮਿਡਲ ਪੱਧਰ ਤੇ ਸ.ਸ.ਸ.ਸ ਬੱਲ ਕਲਾਂ ਦਾ ਮਾਡਲ ਪਹਿਲੇ ਸਥਾਨ ਤੇ ਰਿਹਾ।ਮੁਕਾਬਲੇ ਵਿੱਚ ਪਰਵਿੰਦਰ ਸਿੰਘ ਲੋਕਚਰਾਰ ਫਿਜਿਕਸ ਅਤੇ ਸ੍ਰੀਮਤੀ ਰਹਪ੍ਰੀਤ ਕੌਰ ਲੋਕਚਰਾਰ ਗਣਿਤ ਨੇ ਜੱਜ ਸਹਿਬਾਨ ਦੀ ਡਿਉਟੀ ਨਿਭਾਈ।ਮੌਕੇ ਤੇ ਹੀ ਬੱਚਿਆਂ ਨੂੰ ਇਨਾਮ ਦਿੱਤੇ ਗਏ।ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਜਸਬੀਰ ਕੌਰ ਸ.ਸ.ਸ.ਸ ਬੱਲ ਕਲਾਂ ਅਤੇ ਪਿ੍ਰੰਸ਼ੀਪਲ ਪਵਨਪ੍ਰੀਤ ਕੌਰ ਸ.ਸ.ਸ.ਸ ਮੋਹੀਆ ਕਲਾਂ ਹਾਜਰ ਸਨ । ਸ. ਜਸਬੀਰ ਸਿੰਘ ਡੀ.ਆਰ. ਪੀ (ਐਜੂਸੇਟ) ਵਿਸ਼ੇਸ਼ ਤੋਰ ‘ਤੇ ਹਾਜਰ ਹੋਏ ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply